ਫਿਲੌਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 3 ਹੋਰ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
Advertisement

ਫਿਲੌਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 3 ਹੋਰ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਦੱਸ ਦੇਈਏ ਪੁਲਿਸ ਨੇ  ਲਖਵੀਰ ਲੰਡਾ ਹਰੀਕੇ ਗੈਂਗ ਦੇ 3 ਮੈਂਬਰਾਂ ਨੂੰ ਕਾਬੂ ਕਰਕੇ ਉਹਨਾ ਪਾਸੋਂ 9 ਮਾਰੂ ਹਥਿਆਰ ਸਮੇਤ ਕਾਰ 1-20, ਬਰਾਮਦ ਕੀਤੇ ਹਨ। 

ਫਿਲੌਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 3 ਹੋਰ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਜਲੰਧਰ: ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਅੱਜ ਲਖਵੀਰ ਲੰਡਾ ਹਰੀਕੇ ਗੈਂਗ ਦੇ 3 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਕੋਲੋਂ ਪੁਲਿਸ ਨੂੰ 7 ਪਿਸਟਲ ਸਮੇਤ ਮੈਗਜ਼ੀਨ, 30 ਜਿੰਦਾ ਰੌਂਦ, 01 ਰਿਵਾਲਵਰ 32 ਬੋਰ ਸਮੇਤ 05 ਜਿੰਦਾ ਰੋਂਦ ਅਤੇ ਇਸ ਤੋਂ ਇਲਾਵਾ ਪਿਸਟਲ 315 ਬੋਰ ਸਮੇਤ 02 ਜਿੰਦਾ ਸੌਦ ਅਤੇ ਕਾਰ 120 ਬਰਾਮਦ ਕਰਕੇ  ਸਫਲਤਾ ਹਾਸਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ SSP ਸਵਰਨਦੀਪ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਦੀ ਯੋਗ ਅਗਵਾਈ ਹੇਠ ਏ.ਐਸ.ਆਈ ਸੁਖਵਿੰਦਪਾਲ ਚੌਂਕੀ ਇੰਚਾਰਜ ਅੱਪਰਾ ਥਾਣਾ ਫਿਲੌਰ ਦੀ ਪੁਲਿਸ ਪਾਰਟੀ ਜੱਜਾ ਚੌਂਕ ਅੱਪਰਾ ਨੇ ਪੁਖਤਾ ਜਾਣਕਾਰੀ ਦੇ ਆਧਾਰ 'ਤੇ ਲਖਵੀਰ ਲੰਡਾ ਗੈਂਗ ਦੇ 3 ਮੈਂਬਰਾਂ ਲਵਪ੍ਰੀਤ ਸਿੰਘਉਰਫ ਲਾਡੀ ਪੁੱਤਰ ਸ਼ੇਰ ਸਿੰਘ ਵਾਸੀ ਭੱਜਲਾ ਥਾਣਾ ਗੜਸ਼ੰਕਰ, ਗਗਨਦੀਪ ਸਿੰਘ ਉਰਫ ਗਗਨ ਪੁੱਤਰ ਲੇਬਰ ਸਿੰਘ ਵਾਸੀ ਮੁੱਹਲਾ ਰਣਜੀਤਪੁਰਾ ਪਿੰਡ ਤਲਵਣ ਥਾਣਾ ਬਿਲਗਾ, ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਜੱਗਾ ਸਿੰਘ ਵਾਸੀ ਢੰਡਵਾੜ ਥਾਣਾ ਗੁਰਾਇਆ ਨੂੰ ਗੱਡੀ ਆਈ-20 ਵਿੱਚੋਂ ਗ੍ਰਿਫਤਾਰ ਕੀਤਾ ਹੈ। 

ਉਨ੍ਹਾਂ ਕੋਲੋਂ 7 ਪਿਸਟਲ ਸਮੇਤ ਮੈਗਜ਼ੀਨ ਅਤੇ 30 ਰੌਂਦ ਜਿੰਦਾ, 01 ਰਿਵਾਲਵਰ 32 ਬੋਰ ਸਮੇਤ 05 ਰੌਂਦ ਜਿੰਦਾ, ਇੱਕ ਪਿਸਤੌਰ 315 ਬੋਰ ਸਮੇਤ 02 ਰੌਂਦ ਜਿੰਦਾ ਬਰਾਮਦ ਕੀਤੇ ਗਏ ਹਨ। ਇਸ ਤੋਂ ਬਾਅਦ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। 

ਜਿਕਰਯੋਗ ਹੈ ਕਿ ਇਹਨਾਂ ਉਕਤ ਵਿਅਕਤੀਆਂ ਨੇ ਵੀ ਬਲਾਚੋਰੀਆ ਪੁੱਤਰ ਗੁਰਮੇਲ ਸਿੰਘ ਵਾਸੀ ਬੋਲੜਾ ਜਿਲ੍ਹਾ ਹੁਸ਼ਿਆਰਪੁਰ ਜੋ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਬੰਦ ਹੈ ਦੇ ਕਹਿਣ 'ਤੇ ਵਿਰੋਧੀ ਗੈਂਗ ਦੇ ਮੈਂਬਰਾਂ ਦਾ ਕਤਲ ਕਰਨਾ ਸੀ ਇਹਨਾਂ ਨੂੰ ਹਥਿਆਰ ਸਪਲਾਈ ਕਰਨ ਲਈ ਰਵੀ ਬਲਾਚੌਰੀਆ ਦੀ ਗੱਲਬਾਤ ਪਟਿਆਲਾ  ਜੇਲ੍ਹ ਵਿੱਚ ਬੰਦ ਗੈਂਗਸਟਰ ਰਾਜਵੀਰ ਕੌਂਸਲ ਨਾਲ ਹੁੰਦੀ ਸੀ ਅਤੇ ਇਹ ਸਾਰਾ ਕੁਝ ਲਖਵੀਰ ਲੰਡਾ ਗੈਂਗਸਟਰ ਵਾਸੀ ਹਰੀਕੇ ਦੇ ਕਹਿਣ 'ਤੇ ਚੱਲਦਾ ਸੀ।

ਇਹ ਵੀ ਪੜ੍ਹੋ: ਤਰਨਤਾਰਨ 'ਚ ਫਿਰ ਦਿਖਿਆ ਡਰੋਨ, BSF ਨੇ ਜ਼ਬਤ ਕੀਤੀ 17 ਕਰੋੜ ਦੀ ਹੈਰੋਇਨ

ਜੋ ਇਹ ਸਾਰੇ ਹਥਿਆਰ ਮੇਰਠ ਯੂ.ਪੀ ਤੋਂ ਲਿਆਂਦੇ ਗਏ ਹਨ ਅਤੇ ਇਹਨਾਂ ਹਥਿਆਰਾਂ ਦੀ ਵਰਤੋਂ ਵਿਰੋਧੀ ਧਿਰ ਦੇ ਗੈਂਗ ਦੇ ਮੈਂਬਰਾਂ ਦਾ ਕਤਲ ਕਰਨ, ਫਿਰੌਤੀ ਮੰਗਣ ਅਤੇ ਹੋਰ ਵੱਡੀਆਂ ਵਾਰਦਾਤਾਂ ਕਰਨ ਲਈ ਕੀਤੀ ਜਾਣੀ ਸੀ। ਗ੍ਰਿਫਤਾਰ ਦੋਸ਼ੀਆ ਵਿੱਚੋਂ ਲਵਪ੍ਰੀਤ ਸਿੰਘ ਉਰਫ ਲਾਡੀ ਦੇ ਖਿਲਾਫ ਪਹਿਲਾਂ ਵੀ ਕਤਲ ਦਾ 11 ਮੁਕੱਦਮਾ ਇਰਾਦਾ ਕਤਲ ਦੇ 12 ਮੁਕੱਦਮਿਆਂ ਸਮੇਤ ਕੁੱਲ 05 ਮੁਕਦਮੇ ਦਰਜ ਹਨ ਅਤੇ ਕਤਲ ਦੇ ਮੁਕੱਦਮੇ ਦਰਜ ਹਨ।  ਗਗਨਦੀਪ ਸਿੰਘ ਉਕਤ ਦੇ ਖਿਲਾਫ ਇਰਾਦਾ ਕਤਲ ਦਾ 01, ਲੁੱਟ ਖੋਹਾਂ ਕਰਨ ਦੇ 18 ਮੁਕਦਮਿਆ ਸਮੇਤ ਕੁੱਲ 15 ਮੁਕੱਦਮੇ ਦਰਜ ਰਜਿਸਟਰ ਹਨ। 

(ਜਲੰਧਰ ਤੋਂ ਸੁਨੀਲ ਮਹਿੰਦਰੂ ਦੀ ਰਿਪੋਰਟ )

Trending news