Ajnala News: ਅਜਨਾਲਾ ਥਾਣੇ ਦੇ ਬਾਹਰ ਬੰਬਨੁਮਾ ਚੀਜ਼ ਮਿਲਣ ਮਗਰੋਂ ਪੁਲਿਸ ਚੌਕਸ; ਚੱਪੇ-ਚੱਪੇ 'ਤੇ ਬਾਜ਼ ਅੱਖ
Advertisement
Article Detail0/zeephh/zeephh2533424

Ajnala News: ਅਜਨਾਲਾ ਥਾਣੇ ਦੇ ਬਾਹਰ ਬੰਬਨੁਮਾ ਚੀਜ਼ ਮਿਲਣ ਮਗਰੋਂ ਪੁਲਿਸ ਚੌਕਸ; ਚੱਪੇ-ਚੱਪੇ 'ਤੇ ਬਾਜ਼ ਅੱਖ

Ajnala News:   ਅੰਮ੍ਰਿਤਸਰ 'ਚ ਪਿਛਲੇ ਦਿਨੀਂ ਥਾਣਾ ਅਜਨਾਲਾ ਦੇ ਬਾਹਰ ਮਿਲੀ ਬੰਬਨੁਮਾ ਚੀਜ਼ ਮਿਲਣ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਹਰਕਤ ਵਿੱਚ ਨਜ਼ਰ ਆ ਰਹੀ।

Ajnala News: ਅਜਨਾਲਾ ਥਾਣੇ ਦੇ ਬਾਹਰ ਬੰਬਨੁਮਾ ਚੀਜ਼ ਮਿਲਣ ਮਗਰੋਂ ਪੁਲਿਸ ਚੌਕਸ; ਚੱਪੇ-ਚੱਪੇ 'ਤੇ ਬਾਜ਼ ਅੱਖ

Ajnala News (ਭਰਤ ਸ਼ਰਮਾ):  ਅੰਮ੍ਰਿਤਸਰ 'ਚ ਪਿਛਲੇ ਦਿਨੀਂ ਥਾਣਾ ਅਜਨਾਲਾ ਦੇ ਬਾਹਰ ਮਿਲੀ ਬੰਬਨੁਮਾ ਚੀਜ਼ ਮਿਲਣ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਹਰਕਤ ਵਿੱਚ ਨਜ਼ਰ ਆ ਰਹੀ। ਇਸ ਦੇ ਚੱਲਦੇ ਅੱਜ ਅੰਮ੍ਰਿਤਸਰ ਹਵਾਈ ਅੱਡੇ ਦੇ ਬਾਹਰ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਗਈ। ਆਉਣ-ਜਾਣ ਵਾਲੇ ਵਾਹਨਾਂ ਦੀ ਸਖ਼ਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਸੀ।

ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਹਦਾਇਤਾਂ ਉਤੇ ਦੇਸ਼ਾਂ-ਵਿਦੇਸ਼ਾਂ ਤੋਂ ਸ਼ਰਧਾਲੂ ਗੁਰੂਨਗਰੀ ਅੰਮ੍ਰਿਤਸਰ ਵਿੱਚ ਨਤਮਸਤਕ ਹੋਣ ਲਈ ਆਉਂਦੇ ਹਨ, ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਕਮੀ ਪੇਸ਼ੀ ਨਾ ਆਵੇ ਜਿਸ ਦੇ ਚੱਲਦੇ ਹਵਾਈ ਅੱਡੇ ਦੇ ਬਾਹਰ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਵੀ ਇੱਕ ਐਨਆਰਆਈ ਪਰਿਵਾਰ ਦੇ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਕਾਰਨ ਜਗ੍ਹਾ-ਜਗ੍ਹਾ ਉਤੇ ਨਾਕੇ ਲਗਾ ਕੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਇਹ ਨਾਕਾਬੰਦੀ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ।

ਲੱਖਾਂ ਰੁਪਏ ਦੇ ਰੋਜ਼ਾਨਾ ਵਾਹਨ ਜਿਹੜੇ ਚੋਰੀ ਹੁੰਦੇ ਹਨ। ਅਜਿਹੇ ਗਿਰੋਹਾਂ ਨੂੰ ਨੱਥ ਪਾਉਣ ਨੂੰ ਲੈ ਕੇ ਰੋਜ਼ਾਨਾ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਵੀ ਉਨ੍ਹਾਂ ਨੇ ਦੋ ਨੌਜਵਾਨਾਂ ਕੋਲੋਂ 12 ਦੇ ਕਰੀਬ ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਸਨ।

ਇਹ ਵੀ ਪੜ੍ਹੋ : Punjab Politics: ਸੰਸਦ ਮੈਂਬਰ ਮਲਵਿੰਦਰ ਕੰਗ ਨੇ ਲੋਕ ਸਭਾ ਵਿੱਚ ਬੇਅਦਬੀ ਦੇ ਮੁੱਦੇ 'ਤੇ ਚਰਚਾ ਦੀ ਕੀਤੀ ਮੰਗ

ਮੁਲਜ਼ਮ ਰਣਜੀਤ ਐਵੇਨਿਊ ਇਲਾਕੇ ਵਿੱਚੋਂ ਗੱਡੀਆਂ ਚੋਰੀ ਕਰਦੇ ਸਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਸੁਰੱਖਿਆ ਲਈ ਜਨਤਾ ਨੂੰ ਹੈਲਮੇਟ ਪਾਉਣ ਲਈ ਕਹਿੰਦੇ ਹਨ ਜਿਸ ਵਿੱਚ ਉਨ੍ਹਾਂ ਦੀ ਹੀ ਸੁਰੱਖਿਆ ਹੈ ਤਾਂ ਜੋ ਕੋਈ ਦੁਰਘਟਨਾ ਨਾ ਹੋ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਗੱਡੀਆਂ ਦੇ ਕਾਗਜ਼ ਪੂਰੇ ਰੱਖਣ ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ : Jalandhar Encounter: ਜਲੰਧਰ ਵਿੱਚ ਪੁਲਿਸ ਐਨਕਾਊਂਟਰ, ਪੁਲਿਸ ਅਤੇ ਲਾਰੈਂਸ ਗਰੁੱਪ ਵਿਚਾਲੇ ਚੱਲੀਆਂ ਗੋਲੀਆਂ

Trending news