Punjab Jail News: ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਰੋਕਣ ਦੀ ਤਿਆਰੀ; ਖੂਨੀ ਜੰਗ ਰੋਕਣ ਲਈ ‘ਦੰਗਾ ਰੋਕੂ ਕਿਟਾਂ’ ਦਿੱਤੀਆਂ ਜਾਣਗੀਆਂ
Advertisement
Article Detail0/zeephh/zeephh2304546

Punjab Jail News: ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਰੋਕਣ ਦੀ ਤਿਆਰੀ; ਖੂਨੀ ਜੰਗ ਰੋਕਣ ਲਈ ‘ਦੰਗਾ ਰੋਕੂ ਕਿਟਾਂ’ ਦਿੱਤੀਆਂ ਜਾਣਗੀਆਂ

Punjab Jail News:  ਪੰਜਾਬ ਦੀਆਂ ਜੇਲ੍ਹਾਂ ਗੈਂਗਵਾਰਾਂ ਨੂੰ ਰੋਕਣ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਤਿਆਰੀ ਵਿੱਢ ਲਈ ਗਈ ਹੈ। 

Punjab Jail News: ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਰੋਕਣ ਦੀ ਤਿਆਰੀ; ਖੂਨੀ ਜੰਗ ਰੋਕਣ ਲਈ ‘ਦੰਗਾ ਰੋਕੂ ਕਿਟਾਂ’ ਦਿੱਤੀਆਂ ਜਾਣਗੀਆਂ

Punjab Jail News: ਪੰਜਾਬ ਦੀਆਂ ਜੇਲ੍ਹਾਂ ਵਿੱਚ ਗੈਂਗਸਟਰਾਂ ਵਿਚਾਲੇ ਹੋ ਰਹੀਆਂ ਗੈਂਗਵਾਰਾਂ ਨੂੰ ਰੋਕਣ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਤਿਆਰੀ ਵਿੱਢ ਲਈ ਗਈ ਹੈ। ਜੇਲ੍ਹਾਂ ਵਿੱਚ ਗੈਂਗਵਾਰ ਨੂੰ ਰੋਕਣ ਲਈ 26 ਜੇਲ੍ਹਾਂ ਵਿੱਚ 524 ‘ਦੰਗਾ ਰੋਕੂ ਕਿਟਾਂ’ਦਿੱਤੀਆਂ ਜਾਣਗੀਆਂ। ਪੰਜਾਬ ਦੀਆਂ 22 ਜੇਲ੍ਹਾਂ ਅਤੇ 4 ਸਬ ਜੇਲ੍ਹ ਵਿੱਚ ‘ਦੰਗਾ ਰੋਕੂ ਕਿੱਟਾਂ’ ਦੀ ਸਪਲਾਈ ਕੀਤੀ ਜਾਵੇਗੀ। 26 ਜੇਲ੍ਹ ਦੀ ਲਿਸਟ ਵਿਚ 2 ਮਹਿਲਾ ਜੇਲ੍ਹਾਂ ਵੀ ਸ਼ਾਮਲ। ਪਿਛਲੇ ਸਮੇਂ ਦੌਰਾਨ ਪੰਜਾਬ ਦੀਆਂ ਕਈ ਜੇਲ੍ਹਾਂ ਵਿੱਚ ਖੂਨੀ ਜੰਗ ਹੋਈ ਸੀ। ਇਸ ਟਕਰਾਅ ਵਿੱਚ ਕਈ ਮੌਤਾਂ ਵੀ ਹੋ ਚੁੱਕੀਆਂ ਹਨ।

ਜੇਲ੍ਹ ਪ੍ਰਸ਼ਾਸਨ ਅਜਿਹੇ ਢੰਗ ਅਪਣਾ ਰਿਹਾ ਹੈ ਜਿਸ ਨਾਲ ਜਿਥੇ ਗੈਂਗਵਾਰ ਉਤੇ ਕਾਬੂ  ਪਾਇਆ ਜਾ ਸਕੇ ਤਾਂ ਉਥੇ ਹੀ ਜੇਲ੍ਹ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮ ਵੀ ਸੁਰੱਖਿਅਤ ਰਹਿ ਸਕਣ। ਇਸ ਕਰਕੇ ਹੁਣ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ 26 ਜੇਲ੍ਹਾਂ ਵਿੱਚ 524 ‘ਦੰਗਾ ਰੋਕੂ ਕਿੱਟਾਂ’ ਸਪਲਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੂਚੀ ਵਿੱਚ ਮਹਿਲਾ ਜੇਲ੍ਹ ਬਠਿੰਡਾ ਤੇ ਮਹਿਲਾ ਜੇਲ੍ਹ ਲੁਧਿਆਣਾ ਵੀ ਸ਼ਾਮਲ ਹੈ। ਹਾਲਾਂਕਿ ਮਹਿਲਾ ਜੇਲ੍ਹ ਵਿੱਚ ਖੂਨੀ ਵਾਰਦਾਤ ਹੋਣ ਦੇ ਆਸਾਰ ਘੱਟ ਰਹਿੰਦੇ ਹਨ ਪਰ ਫਿਰ ਵੀ ਸਰਕਾਰ ਇਨ੍ਹਾਂ ਜੇਲ੍ਹਾਂ ਵਿੱਚ ਵੀ ‘ਦੰਗਾ ਰੋਕੂ ਕਿੱਟਾਂ’ ਸਪਲਾਈ ਕਰ ਰਹੀ ਹੈ ਤਾਂ ਕਿ ਗੰਭੀਰ ਸਥਿਤੀ ਵਿੱਚ ਇਨ੍ਹਾਂ ‘ਦੰਗਾ ਰੋਕੂ ਕਿੱਟਾਂ’ ਦਾ ਇਸਤੇਮਾਲ ਕੀਤਾ ਜਾ ਸਕੇ। ਜਾਣਕਾਰੀ ਮੁਤਾਬਕ ਪੰਜਾਬ ਦੀਆਂ ਜੇਲ੍ਹਾਂ ਵਿੱਚ ਲਾਰੈਂਸ ਬਿਸ਼ਨੋਈ, ਸੰਪਤ ਨਹਿਰਾ, ਗੋਲਡੀ ਬਰਾੜ, ਸੁੱਖਾ ਕਾਹਲੋਂ, ਦਿਲਪ੍ਰੀਤ ਬਾਬਾ, ਜੱਗੂ ਭਗਵਾਨਪੁਰੀਆ, ਦਵਿੰਦਰ ਬਬੀਹਾ, ਲਖਵੀਰ ਲੰਡਾ ਖੁਦ ਜਾਂ ਉਨ੍ਹਾਂ ਦੇ ਗੁਰਗੇ ਬੰਦ ਹਨ।

ਗੈਂਗਵਾਰ ਵਿੱਚ ਕੈਦੀਆਂ ਦੀ ਜਾਨ ਵੀ ਗਈ ਤੇ ਕਈ ਸੁਰੱਖਿਆ ਮੁਲਾਜ਼ਮ ਵੀ ਆਪਣੀ ਜਾਨ ਗੁਆ ਬੈਠੇ ਪੰਜਾਬ ਦੀਆਂ ਲੁਧਿਆਣਾ, ਪਟਿਆਲਾ, ਨਾਭਾ, ਬਠਿੰਡਾ, ਸੰਗਰੂਰ, ਫਰੀਦਕੋਟ, ਫਿਰੋਜ਼ਪੁਰ ਅਤੇ ਕਪੂਰਥਲਾ ਸਣੇ ਕਈ ਜੇਲ੍ਹਾਂ ਵਿੱਚ ਕਈ ਵਾਰ ਗੈਂਗਵਾਰ ਹੋ ਚੁੱਕੀ ਹੈ।

ਕਈ ਕੈਦੀਆਂ ਦੇ ਜੇਲ੍ਹ ਵਿੱਚ ਕਤਲ ਵੀ ਕਰ ਦਿੱਤੇ ਗਏ ਹਨ। ਇਨ੍ਹਾਂ ਨੂੰ ਰੋਕਣ ਲਈ ਕਈ ਜੇਲ੍ਹਾਂ ਵਿੱਚ ਸੀਆਈਐੱਸਐੱਫ ਵੀ ਤਾਇਨਾਤ ਕਰਨੀ ਪਈ ਸੀ , ਇਸ ਦੇ ਬਾਵਜੂਦ ਗੈਂਗਵਾਰ ਅਤੇ ਆਪਸੀ ਲੜਾਈ ਨਹੀਂ ਰੁਕ ਰਹੀ ਹੈ। ਇਸੇ ਕਾਰਨ ਪੰਜਾਬ ਸਰਕਾਰ ਹੁਣ ਪੰਜਾਬ ਦੀਆਂ 22 ਜੇਲ੍ਹਾਂ ਅਤੇ 4 ਸਬ ਜੇਲ੍ਹ ਵਿੱਚ ‘ਦੰਗਾ ਰੋਕੂ ਕਿੱਟਾਂ’ ਦੀ ਸਪਲਾਈ ਕਰ ਰਹੀ ਹੈ। ਸਰਕਾਰ ਵੱਲੋਂ 524 ਕਿੱਟਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਜੇਲ੍ਹਾਂ ਦੀ ਸੁਰੱਖਿਆ ਅਨੁਸਾਰ ਹੀ ਇਨ੍ਹਾਂ ਦੀ ਸਪਲਾਈ ਕੀਤੀ ਜਾਏਗੀ।

 

Trending news