MAKA Trophy News: ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡ ਦੇ ਖੇਤਰ ਵਿੱਚ ਵੱਕਾਰੀ ਟਰਾਫੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ (ਮਾਕਾ) ਹਾਸਲ ਕਰ ਲਈ ਹੈ।
Trending Photos
MAKA Trophy News: ਖੇਡਾਂ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਦੀ ਯੂਨੀਵਰਸਿਟੀ ਨੇ ਝੰਡੀ ਗੱਡ ਦਿੱਤੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡ ਦੇ ਖੇਤਰ ਵਿੱਚ ਵੱਕਾਰੀ ਟਰਾਫੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ (ਮਾਕਾ) ਹਾਸਲ ਕਰ ਲਈ ਹੈ। ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਅਤੇ ਡਾ.ਕਮਲਮੰਦੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਪਾਸੋਂ ਇਹ ਟਰਾਫੀ ਹਾਸਲ ਕੀਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ 24 ਨਵੰਬਰ, 1969 ਨੂੰ ਹੋਈ ਸੀ ਜਿਸ ਨੇ 1971 ਤੋਂ ਖੇਡਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਇਸ ਯੂਨੀਵਰਸਿਟੀ ਨੇ 1976-77 ਵਿੱਚ ਪਹਿਲੀ ਵਾਰ ਇਹ ਟਰਾਫੀ ਆਪਣੇ ਨਾਂ ਕੀਤੀ ਸੀ। ਇਸ ਤੋਂ ਬਾਅਦ 1979 ਤੋਂ 1987 ਤੱਕ, 1991 ਤੋਂ 1994 ਤੱਕ, 1997 ਤੋਂ 2003 ਤੱਕ, ਸਾਲ 2006, 2010, 2011, 2018, 2022 ਅਤੇ ਹੁਣ 2023 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿਲਵਰ ਜੁਬਲੀ ਮੌਕੇ 25ਵੀਂ ਵਾਰ ਇਹ ਟਰਾਫੀ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : Nangal News: ਲੁੱਟਖੋਹਾਂ ਤੋਂ ਹੋ ਜਾਓ ਸਾਵਧਾਨ! ਲੁੱਟਣ ਦੀ ਨੀਅਤ ਨਾਲ ਨੌਜਵਾਨਾਂ ਨੇ ਇੱਕ ਪ੍ਰਵਾਸੀ 'ਤੇ ਕੀਤਾ ਹਮਲਾ
ਇਸੇ ਦੇ ਨਾਲ ਹੀ ਪੰਜਾਬ ਦੀ ਪ੍ਰਾਈਵੇਟ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਇਸ ਟਰਾਫੀ ਦੀ 1st Runnerup ਰਹੀ ਹੈ।
ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਨਾਂ 'ਤੇ ਸ਼ੁਰੂ ਹੋਈ ਇਹ ਟਰਾਫੀ ਹਰ ਸਾਲ ਉਸ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਹੈ, ਜਿਸ ਨੇ ਖੇਡਾਂ ਦੇ ਖੇਤਰ 'ਚ ਸਭ ਤੋਂ ਵੱਧ ਮੱਲਾਂ ਮਾਰੀਆਂ ਹੋਣ। ਸਾਲ 1956-57 ਲਈ ਇਹ ਟਰਾਫੀ ਸਭ ਤੋਂ ਪਹਿਲਾਂ ਮੁੰਬਈ ਯੂਨੀਵਰਸਿਟੀ ਨੂੰ ਮਿਲੀ ਸੀ।ਉਦੋਂ ਤੋਂ ਲੈ ਕੇ ਅੱਜ ਤੱਕ ਜਿਸ ਵੀ ਯੂਨੀਵਰਸਿਟੀ ਨੇ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ, 2000 ਤੋਂ ਲੈ ਕੇ ਹੁਣ ਤੱਕ ਇਹ ਟਰਾਫੀ ਉਸ ਨੂੰ ਮਿਲਦੀ ਰਹੀ ਹੈ ਜਾਂ ਇਹ ਟਰਾਫੀ ਕਦੇ ਬਾਹਰ ਨਹੀਂ ਜਾ ਸਕੀ।
ਪੰਜਾਬ ਦੀ ਇਹ ਟਰਾਫੀ ਕਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੋਲ, ਕਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਕੋਲ ਅਤੇ ਕਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੋਲ ਰਹੀ ਹੈ। ਇਸ ਟਰਾਫੀ ਦੇ ਜੇਤੂਆਂ ਨੂੰ ਟਰਾਫੀ ਅਤੇ 15 ਲੱਖ ਰੁਪਏ ਦਿੱਤੇ ਜਾਂਦੇ ਹਨ, ਇਹ ਟਰਾਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ 25 ਵਾਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ 15 ਵਾਰ, ਦਿੱਲੀ ਯੂਨੀਵਰਸਿਟੀ ਨੂੰ 14 ਵਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 9 ਵਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 3 ਵਾਰ ਦਿੱਤੀ ਗਈ ਹੈ। ਬਾਂਬੇ ਯੂਨੀਵਰਸਿਟੀ ਮੁੰਬਈ ਅਤੇ 1 ਵਾਰ ਵਾਰ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਨੇ ਜਿੱਤੀ, ਇਸ ਵਾਰ ਵੀ ਟਰਾਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਨਾਂ ਰਹੀ ਹੈ।
ਇਹ ਵੀ ਪੜ੍ਹੋ : Supreme Court: ਪੰਜਾਬ 'ਚ ਨਸ਼ੇ ਦੇ ਵੱਧਦੇ ਮਾਮਲਿਆਂ 'ਤੇ ਸੁਪਰੀਮ ਕੋਰਟ ਨੇ ਕੀਤੀ ਚਿੰਤਾ ਜ਼ਾਹਿਰ