Ajnala News: ਗਲੀ ਦੀ ਹਾਲਤ ਖ਼ਸਤਾ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ, ਨਗਰ ਪੰਚਾਇਤ ਦਫਤਰ ਅੱਗੇ ਕੀਤਾ ਪ੍ਰਦਸ਼ਨ
Advertisement
Article Detail0/zeephh/zeephh2322431

Ajnala News: ਗਲੀ ਦੀ ਹਾਲਤ ਖ਼ਸਤਾ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ, ਨਗਰ ਪੰਚਾਇਤ ਦਫਤਰ ਅੱਗੇ ਕੀਤਾ ਪ੍ਰਦਸ਼ਨ

ਅਜਨਾਲਾ ਸ਼ਹਿਰ ਦੀਆਂ ਗਲੀ ਦੀ ਖਸਤਾ ਹਾਲਤ ਨੂੰ ਲੈ ਕੇ ਮਹੱਲਾ ਵਾਸੀਆਂ ਅਤੇ ਕਾਂਗਰਸੀ ਆਗੂਆਂ ਵੱਲੋਂ ਨਗਰ ਪੰਚਾਇਤ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਵਾਰਡ ਵਿੱਚ ਖੜੇ ਗੰਦੇ ਪਾਣੀ ਕਰਕੇ ਫੈਲ ਰਹੀਆਂ ਬਿਮਾਰੀਆਂ ਅਤੇ ਗਲੀ ਨੂੰ ਠੇਕੇਦਾਰਾਂ ਵੱਲੋਂ ਪੂਰੀ ਨਾ ਬਣਾਉਣ ਦੇ ਰੋਸ ਵਜੋਂ ਇਹ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਅਜਨਾਲਾ

Ajnala News: ਗਲੀ ਦੀ ਹਾਲਤ ਖ਼ਸਤਾ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ, ਨਗਰ ਪੰਚਾਇਤ ਦਫਤਰ ਅੱਗੇ ਕੀਤਾ ਪ੍ਰਦਸ਼ਨ

Ajnala News(ਭਰਤ ਸ਼ਰਮਾ): ਅਜਨਾਲਾ ਸ਼ਹਿਰ ਦੀਆਂ ਗਲੀ ਦੀ ਖਸਤਾ ਹਾਲਤ ਨੂੰ ਲੈ ਕੇ ਮਹੱਲਾ ਵਾਸੀਆਂ ਅਤੇ ਕਾਂਗਰਸੀ ਆਗੂਆਂ ਵੱਲੋਂ ਨਗਰ ਪੰਚਾਇਤ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਵਾਰਡ ਵਿੱਚ ਖੜੇ ਗੰਦੇ ਪਾਣੀ ਕਰਕੇ ਫੈਲ ਰਹੀਆਂ ਬਿਮਾਰੀਆਂ ਅਤੇ ਗਲੀ ਨੂੰ ਠੇਕੇਦਾਰਾਂ ਵੱਲੋਂ ਪੂਰੀ ਨਾ ਬਣਾਉਣ ਦੇ ਰੋਸ ਵਜੋਂ ਇਹ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਵਿਰੁੱਧ ਜੰਮਕੇ ਨਾਅਰੇਬਾਜੀ ਕੀਤੀ ਗਈ।

ਇਸ ਮੌਕੇ ਐਡਵੋਕੇਟ ਸੁਨੀਲਪਾਲ ਸਿੰਘ, ਦਵਿੰਦਰ ਸਿੰਘ ਅਤੇ ਕੌਂਸਲਰ ਵਿਕਰਮ ਬੇਦੀ ਨੇ ਕਿਹਾ ਸ਼ਹਿਰ ਦੀ ਵਾਰਡ 1 ਦੀ ਗਲੀ ਚੋਣਾਂ ਤੋਂ ਪਹਿਲਾਂ ਬਣਾਉਣੀ ਸ਼ੁਰੂ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਹ ਗਲੀ ਦਾ ਕੰਮ ਵਿਚਾਲੇ ਹੀ ਰੋਕ ਦਿੱਤਾ ਗਿਆ। ਜਿਸ ਕਰਕੇ ਬਾਰਿਸ਼ਾਂ ਅਤੇ ਨਾਲੀਆਂ ਦਾ ਗਲੀ ਵਿੱਚ ਪਾਣੀ ਖੜਾ ਹੋ ਰਿਹਾ ਹੈ। ਜਿਸ ਕਰਕੇ ਇਲਾਕੇ ਵਿੱਚ ਕਾਫੀ ਜ਼ਿਆਦਾ ਬਿਮਾਰੀਆਂ ਫੈਲ ਰਹੀਆਂ ਹਨ। ਉਹਨਾਂ ਕਿਹਾ ਕਿ ਜਲਦ ਤੋਂ ਜਲਦ ਇਸ ਗਲੀ ਨੂੰ ਬਣਾ ਕੇ ਦਿੱਤਾ ਜਾਵੇ ਨਹੀਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Punjab Weather Update: ਸੂਬੇ ਵਿੱਚ ਅਗਲੇ 5 ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਔਰੇਂਜ ਅਲਰਟ ਕੀਤਾ ਜਾਰੀ

 

ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋ ਨੇ ਕਿਹਾ ਕਿ ਬਾਰਿਸ਼ ਦਾ ਮੌਸਮ ਹੋਣ ਕਰਕੇ ਇਹ ਗਲੀ ਦਾ ਕੰਮ ਬੰਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਲਦ ਹੀ ਇਸ ਗਲੀ ਨੂੰ ਬਣਾ ਕੇ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ: Tarn Taran News: ਨਸ਼ਾ ਤਸਕਰ ਖਿਲਾਫ ED ਦੀ ਵੱਡੀ ਕਾਰਵਾਈ, ਸਤਕਾਰ ਸਿੰਘ ਲਾਡੀ ਨੂੰ ਕੀਤਾ ਗ੍ਰਿਫਤਾਰ

Trending news