Punjab News: ਖੰਨਾ 'ਚ ਓਵਰਸਪੀਡ ਕਾਰ ਨੇ ਦੋ ਨੌਜਵਾਨਾਂ ਦੀ ਲਈ ਜਾਨ; ਪੁਲਿਸ ਦੀ ਕਾਰਵਾਈ ਉੱਪਰ ਉੱਠ ਰਹੇ ਸਵਾਲ
Advertisement
Article Detail0/zeephh/zeephh1705775

Punjab News: ਖੰਨਾ 'ਚ ਓਵਰਸਪੀਡ ਕਾਰ ਨੇ ਦੋ ਨੌਜਵਾਨਾਂ ਦੀ ਲਈ ਜਾਨ; ਪੁਲਿਸ ਦੀ ਕਾਰਵਾਈ ਉੱਪਰ ਉੱਠ ਰਹੇ ਸਵਾਲ

  ਖੰਨਾ 'ਚ ਦੇਰ ਰਾਤ ਓਵਰਸਪੀਡ ਕਾਰ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ ਜਦਕਿ ਤੀਸਰਾ ਨੌਜਵਾਨ ਗੰਭੀਰ ਜਖ਼ਮੀ ਹੈ। ਹਾਦਸਾ ਸਮਰਾਲਾ ਰੋਡ ਵਿਖੇ ਵਾਪਰਿਆ ਹੈ। ਜਿੱਥੇ ਇਹ ਨੌਜਵਾਨ ਸੜਕ ਦੇ ਕੋਲ ਲੱਗੇ ਸੀਮੇਂਟ ਦੇ ਬੈਂਚ ਉਪਰ ਬੈਠੇ ਸੀ। ਕਾਰ ਸਵਾਰ ਮੁੰਡਿਆਂ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਕਾਰ ਉਪਰ ਕੰਟਰੋਲ ਨਹੀਂ ਹੋਇਆ ਅਤੇ ਕਾਰ ਬੇਕਾਬੂ ਹੋ ਕੇ

Punjab News: ਖੰਨਾ 'ਚ ਓਵਰਸਪੀਡ ਕਾਰ ਨੇ ਦੋ ਨੌਜਵਾਨਾਂ ਦੀ ਲਈ ਜਾਨ; ਪੁਲਿਸ ਦੀ ਕਾਰਵਾਈ ਉੱਪਰ ਉੱਠ ਰਹੇ ਸਵਾਲ

Punjab News Today:  ਖੰਨਾ 'ਚ ਦੇਰ ਰਾਤ ਓਵਰਸਪੀਡ ਕਾਰ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ ਜਦਕਿ ਤੀਸਰਾ ਨੌਜਵਾਨ ਗੰਭੀਰ ਜਖ਼ਮੀ ਹੈ। ਹਾਦਸਾ ਸਮਰਾਲਾ ਰੋਡ ਵਿਖੇ ਵਾਪਰਿਆ ਹੈ। ਜਿੱਥੇ ਇਹ ਨੌਜਵਾਨ ਸੜਕ ਦੇ ਕੋਲ ਲੱਗੇ ਸੀਮੇਂਟ ਦੇ ਬੈਂਚ ਉਪਰ ਬੈਠੇ ਸੀ। ਕਾਰ ਸਵਾਰ ਮੁੰਡਿਆਂ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਕਾਰ ਉਪਰ ਕੰਟਰੋਲ ਨਹੀਂ ਹੋਇਆ ਅਤੇ ਕਾਰ ਬੇਕਾਬੂ ਹੋ ਕੇ ਦਰੱਖਤ ਨੂੰ ਤੋੜਦੀ ਹੋਈ ਨੌਜਵਾਨਾਂ ਉਪਰ ਚੜ੍ਹ ਗਈ। ਇਸ ਮਾਮਲੇ 'ਚ ਪੁਲਿਸ ਦੀ ਕਾਰਵਾਈ ਤੋਂ ਨਿਰਾਸ਼ ਲੋਕਾਂ ਨੇ ਦੋਸ਼ੀਆਂ ਦਾ ਸਾਥ ਦੇਣ ਦਾ ਦੋਸ਼ ਲਾਇਆ।

ਚਸਮਦੀਦ ਪਰਮਜੀਤ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨ ਜਦੋਂ ਬੈਂਚ ਉਪਰ ਬੈਠੇ ਸੀ ਤਾਂ ਤੇਜ ਰਫ਼ਤਾਰ ਨਾਲ ਕਾਰ ਆਈ। ਕਾਰ ਡਰਾਈਵਰ ਨੇ ਕੋਈ ਬ੍ਰੇਕ ਨਹੀਂ ਲਗਾਈ। ਕਾਰ ਦਰੱਖਤ ਨੂੰ ਤੋੜਦੀ ਹੋਈ ਆਟਾ ਚੱਕੀ ਦੇ ਬਾਹਰ ਪਏ ਇੱਕ ਭਾਰੀ ਪੱਥਰ 'ਚ ਵੱਜੀ ਅਤੇ ਫਿਰ ਨੌਜਵਾਨਾਂ ਉਪਰ ਚੜ੍ਹ ਗਈ। ਪੱਥਰ ਇੱਕ ਨੌਜਵਾਨ ਉਪਰ ਜਾ ਕੇ ਡਿੱਗਿਆ। ਉਸਦੀ ਮੌਕੇ ਤੇ ਮੌਤ ਹੋ ਗਈ। ਦੂਜੇ ਨੌਜਵਾਨ ਦੀ ਵੀ ਮੌਤ ਹੋ ਗਈ। ਤੀਜਾ ਵੇਂਟਿਲੇਟਰ ਤੇ ਹੈ। ਪੁਲਿਸ ਜਾਂਚ ਲਈ ਆਈ ਸੀ ਤਾਂ ਕਾਰ ਵਾਲਿਆਂ ਦਾ ਹੀ ਸਾਥ ਦੇ ਰਹੀ ਸੀ। 

ਇਹ ਵੀ ਪੜ੍ਹੋ: Punjab News: ਲੁਧਿਆਣਾ 'ਚ ਰਿਟਾਇਰਡ ASI, ਉਸਦੀ ਪਤਨੀ ਤੇ ਪੁੱਤਰ ਦਾ ਬੇਰਹਿਮੀ ਨਾਲ ਕਤਲ

ਪਰਮਜੀਤ ਨੇ ਕਿਹਾ ਕਿ ਇੱਕ ਢਾਬਾ ਮਾਲਕ ਨੇ ਵੀ ਸਰਕਾਰੀ ਹਸਪਤਾਲ ਅੰਦਰ ਗਾਲ੍ਹਾਂ ਕੱਢੀਆਂ ਅਤੇ ਕਿਹਾ ਕਿ ਇਹੋ ਜਿਹਾ ਤਾਂ ਹੁੰਦਾ ਰਹਿੰਦਾ ਹੈ ਜੋ ਕਰਨਾ ਕਰ ਲਓ। ਇੱਕ ਹੋਰ ਚਸਮਦੀਦ ਅਮਰਦੀਪ ਸਿੰਘ ਅਨੁਸਾਰ ਓਹ ਆਪਣੀ ਪਤਨੀ ਨਾਲ ਸੈਰ ਕਰ ਰਿਹਾ ਸੀ ਤਾਂ ਉਸਦੀਆਂ ਅੱਖਾਂ ਸਾਹਮਣੇ ਇਹ ਦਰਦਨਾਕ ਹਾਦਸਾ ਹੋਇਆ। ਕਾਰ ਚ ਤਿੰਨ ਨੌਜਵਾਨ ਸਵਾਰ ਸੀ ਜਿਹਨਾਂ ਨੇ ਸ਼ਰਾਬ ਪੀਤੀ ਹੋਈ ਸੀ। ਜਿਹੜਾ ਪੱਥਰ 10 ਜਣੇ ਮੁਸ਼ਕਲ ਨਾਲ ਚੁੱਕ ਸਕਦੇ ਹਨ ਉਹ ਪੱਥਰ ਕਾਰ ਨੇ 25 ਕਦਮਾਂ ਦੂਰ ਮਾਰਿਆ। 

ਪੁਲਿਸ ਦੀ ਕਾਰਵਾਈ ਉੱਪਰ ਸਵਾਲ ਚੁੱਕਦੇ ਹੋਏ ਅਮਰਦੀਪ ਨੇ ਕਿਹਾ ਕਿ ਪੁਲਸ ਸਬੂਤ ਮਿਟਾਉਣ ਦੇ ਮਕਸਦ ਨਾਲ ਹਾਦਸੇ ਤੋਂ ਤੁਰੰਤ ਬਾਅਦ ਗੱਡੀ ਲੈਣ ਆ ਗਈ ਸੀ ਕਿਉਂਕਿ ਕਾਰ ਚ ਸ਼ਰਾਬ ਦੀਆਂ ਬੋਤਲਾਂ ਅਤੇ ਹੋਰ ਸਾਮਾਨ ਸੀ। ਇੱਕ ਮ੍ਰਿਤਕ ਨੌਜਵਾਨ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਦੇ ਨਾਲ ਉਸਦੇ 2 ਭਤੀਜੇ ਬੈਠੇ ਸੀ। ਇਹਨਾਂ ਉਪਰ ਕਾਰ ਆਕੇ ਚੜ੍ਹੀ। ਓਹਨਾਂ ਨੇ ਵੀ ਪੁਲਸ ਦੀ ਕਾਰਵਾਈ ਉਪਰ ਸਵਾਲ ਚੁੱਕੇ ਅਤੇ ਇਨਸਾਫ ਦੀ ਮੰਗ ਕੀਤੀ।

ਦੂਜੇ ਪਾਸੇ ਪੁਲਿਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਦੀ ਸਪੀਡ ਬਹੁਤ ਤੇਜ ਸੀ। ਕਾਰ ਸਵਾਰਾਂ ਨੇ ਨਸ਼ਾ ਵੀ ਕੀਤਾ ਹੋਇਆ ਸੀ। ਜਿਸ ਕਰਕੇ ਇਸ ਹਾਦਸੇ ਵਿੱਚ ਦੋ ਮੌਤਾਂ ਹੋਈਆਂ। ਇੱਕ ਦੀ ਮੌਤ ਮੌਕੇ ਉੱਤੇ ਹੀ ਹੋ ਗਈ ਸੀ। ਬਾਕੀ ਦੋ ਨੌਜਵਾਨਾਂ ਨੂੰ ਜਖ਼ਮੀ ਹਾਲਤ ਵਿੱਚ ਖੰਨਾ ਤੋਂ ਰੈਫਰ ਕੀਤਾ ਗਿਆ। ਦੂਜੇ ਨੌਜਵਾਨ ਦੀ ਰਸਤੇ ਵਿੱਚ ਮੌਤ ਹੋ ਗਈ। ਤੀਜਾ ਨੌਜਵਾਨ ਚੰਡੀਗੜ੍ਹ ਦਾਖ਼ਲ ਕਰਾਇਆ ਗਿਆ। ਕਾਰ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਹਨ। ਉਸਦਾ ਇਲਾਜ ਚੱਲ ਰਿਹਾ ਹੈ।

(ਧਰਮਿੰਦਰ ਸਿੰਘ ਦੀ ਰਿਪੋਰਟ)

Trending news