Punjab Assembly Elections Result 2022: ਬਠਿੰਡੇ ਦਾ ਬਾਦਸ਼ਾਹ ਡਿੱਗਿਆ ਮੂਧੇਮੂੰਹ
Advertisement

Punjab Assembly Elections Result 2022: ਬਠਿੰਡੇ ਦਾ ਬਾਦਸ਼ਾਹ ਡਿੱਗਿਆ ਮੂਧੇਮੂੰਹ

ਅੱਜ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆਏ ਹਨ ਜਿੱਥੇ ਕਿ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਹੈ| 

Punjab Assembly Elections Result 2022: ਬਠਿੰਡੇ ਦਾ ਬਾਦਸ਼ਾਹ ਡਿੱਗਿਆ ਮੂਧੇਮੂੰਹ

ਚੰਡੀਗੜ੍ਹ: ਅੱਜ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆਏ ਹਨ ਜਿੱਥੇ ਕਿ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਹੈ| 2022 ਪੰਜਾਬ ਵਿਧਾਨ ਸਭਾ ਦੇ ਚੋਣ ਮੈਦਾਨ ਵਿੱਚ ਪੁਰਾਣੇ ਅਤੇ ਦਿੱਗਜ ਉਮੀਦਵਾਰ, ਬਹੁਤ ਸਾਰੇ ਨਵੇ ਅਤੇ ਜੋਸ਼ੀਲੇ ਉਮੀਦਵਾਰਾਂ ਤੋਂ ਹਜ਼ਾਰਾਂ ਦੇ ਫ਼ਰਕ ਨਾਲ ਹਾਰਦੇ ਹੋਏ ਨਜ਼ਰ ਆਏ।

ਬਠਿੰਡੇ (ਸ਼ਹਿਰੀ) ਤੋਂ ਮਨਪ੍ਰੀਤ ਬਾਦਲ ਜੋ ਕਿ ਪੰਜਾਬ ਦੇ 2 ਵਾਰ ਖਜਾਨਾ ਮੰਤਰੀ ਅਤੇ 5 ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਰਹੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਗਿੱਲ ਤੋਂ ਮਨਪ੍ਰੀਤ ਬਾਦਲ 64,000 ਵੋਟਾਂ ਦੇ ਫ਼ਰਕ ਨਾਲ ਪਿੱਛੇ ਰਹਿ ਗਏ। 1995 ਤੋਂ ਤੁਰਿਆ ਬਾਦਲ ਦੇ ਐਮ.ਐਲ.ਏ ਦਾ ਸਫ਼ਰ ਅੱਜ 2022 ਦੀਆਂ ਚੋਣਾਂ ਵਿੱਚ ਆ ਕੇ ਰੁੱਕ ਗਿਆ। 

ਜਗਰੂਪ ਗਿੱਲ ਜੋ ਕਿ ਪਹਿਲਾਂ ਕਾਂਗਰਸ ਦੇ ਉਮੀਦਵਾਰ ਸਨ ਪਿਛਲੇ ਸਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਜਗਰੂਪ ਸਿੰਘ ਗਿੱਲ ਲਗਾਤਾਰ ਛੇ ਵਾਰ ਬਠਿੰਡਾ ਨਗਰ ਨਿਗਮ ਦੇ ਕੌਂਸਲਰ ਰਹੇ ਹਨ। 64,000 ਦੇ ਫ਼ਰਕ ਨਾਲ ਉਹਨਾ ਨੇ ਮਨਪ੍ਰੀਤ ਬਾਦਲ ਨੂੰ ਹਰਾਇਆ ਜਿਨ੍ਹਾ ਦੀ ਬਠਿੰਡੇ ਸ਼ਹਿਰ ਦੇ ਵਿੱਚ ਬਹੁਤ ਮਜ਼ਬੂਤ ਪਕੜ ਮੰਨੀ ਜਾਂਦੀ ਸੀ।

Trending news