ਕੈਨੇਡਾ 'ਚ 19 ਸਾਲਾ ਪੰਜਾਬੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
Advertisement
Article Detail0/zeephh/zeephh1562697

ਕੈਨੇਡਾ 'ਚ 19 ਸਾਲਾ ਪੰਜਾਬੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

Canada Punjabi student dead News: 19 ਸਾਲਾ ਨੌਜਵਾਨ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖਬਰ ਹੈ।

 

ਕੈਨੇਡਾ 'ਚ 19 ਸਾਲਾ ਪੰਜਾਬੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

Punjab based youth died in Canada:  ਪੰਜਾਬ ਦੀ ਨੌਜਵਾਨ ਪੀੜੀ ਪੜ੍ਹਾਈ, ਰੋਜ਼ਗਾਰ ਅਤੇ ਚੰਗੇ ਭਵਿੱਖ ਲਈ ਵਿਦੇਸ਼ਾਂ ਵਿਚ ਜਾਂਦੀ ਹੈ ਪਰ ਅੱਜ ਦੇ ਸਮੇਂ ਵਿਚ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਨੇ ਹਰ ਕਿਸੇ ਨੂੰ ਹਿਲਾ ਦਿੱਤਾ। ਅਜਿਹੀ ਹੀ ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਕਿ ਮਾਨਸਾ ਜਿਲ੍ਹੇ  ਦੇ ਨੇੜਲੇ ਪਿੰਡ ਬਖਸ਼ੀਵਾਲਾ ਦੀ ਜਿੱਥੇ 19 ਸਾਲਾ ਨੌਜਵਾਨ ਦੀ ਕੈਨੇਡਾ  (Punjab based youth died)  ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਦੱਸ ਦੇਈਏ ਕਿ ਇਹ ਨੌਜਵਾਨ 11 ਜਨਵਰੀ ਨੂੰ ਹੀ ਕੈਨੇਡਾ (Punjab based youth died)  ਗਿਆ ਸੀ ਜਿਥੇ ਉਸਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਰਿਵਾਰ ਨੇ ਉਸਨੂੰ ਕੈਨੇਡਾ ਭੇਜਣ ਵਾਸਤੇ 20 ਲੱਖ ਰੁਪਏ ਦਾ ਕਰਜ਼ਾ ਲਿਆ ਸੀ। 

ਇਹ ਵੀ ਪੜ੍ਹੋ: PSPCL ਦਾ ਵੱਡਾ ਐਲਾਨ-1 ਮਾਰਚ ਤੋਂ ਸਰਕਾਰੀ ਵਿਭਾਗਾਂ 'ਚ ਲੱਗਣਗੇ ਪ੍ਰੀ-ਪੇਡ ਮੀਟਰ

ਹੁਣ ਮ੍ਰਿਤਕ ਦੇਹ ਵਾਪਸ ਲਿਆਉਣ ਵਾਸਤੇ 25 ਲੱਖ ਰੁਪਏ  (Punjab based youth died) ਦੀ ਜ਼ਰੂਰਤ ਹੈ। ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਵਿਚ ਮਦਦ ਕੀਤੀ ਜਾਵੇ। ਇਸ ਖ਼ਬਰ ਤੋਂ ਬਾਅਦ ਉਸਦੇ ਘਰ ਵਿੱਚ ਸੋਗ ਦਾ ਮਾਹੌਲ ਹੈ। ਮ੍ਰਿਤਕ ਦਾ ਨਾਮ ਗੁਰਜੋਤ ਸਿੰਘ ਹੈ ਜਿਸ ਦੀ ਬੀਤੇ ਦਿਨ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਦੱਸਣਯੋਗ ਹੈ ਕਿ ਪਿੰਡ ਬਖਸ਼ੀਵਾਲਾ ਦੇ 19 ਸਾਲਾਂ ਨੌਜਵਾਨ ਗੁਰਜੋਤ ਸਿੰਘ  ਇੱਕ ਮਹੀਨਾ ਪਹਿਲਾਂ ਸਟੱਡੀ ਵੀਜੇ ਉੱਤੇ ਕੈਨੇਡਾ ਗਏ ਸੀ ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਗੁਰਜੋਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। 

Trending news