Punjab News: ਸਕੂਟੀ 'ਤੇ ਜਾਂਦੇ ਬਜ਼ੁਰਗ ਜੋੜੇ ਨਾਲ ਹੋਈ ਲੁੱਟ! ਕੁੜਤੇ ਦੀ ਜੇਬ ਤੇ ਪਰਸ ਸਮੇਤ ਹੋਏ ਫ਼ਰਾਰ
Advertisement
Article Detail0/zeephh/zeephh1837813

Punjab News: ਸਕੂਟੀ 'ਤੇ ਜਾਂਦੇ ਬਜ਼ੁਰਗ ਜੋੜੇ ਨਾਲ ਹੋਈ ਲੁੱਟ! ਕੁੜਤੇ ਦੀ ਜੇਬ ਤੇ ਪਰਸ ਸਮੇਤ ਹੋਏ ਫ਼ਰਾਰ

Batala Robbery News: ਕੁੜਤੇ ਦੀ ਜੇਬ ਵੀ ਪਰਸ ਸਮੇਤ ਨਾਲ ਲੈ ਗਏ। ਰਾਹਗੀਰਾਂ ਨੇ ਬਜ਼ੁਰਗ ਜੋੜੇ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਉਂਦਾ ਹੈ। ਜਾਣਕਾਰੀ ਦਿੰਦੇ ਬਜ਼ੁਰਗ ਪਤੀ ਪਤਨੀ ਨੇ ਦੱਸਿਆ ਕਿ ਉਹ ਆਪਣੇ ਘਰੋਂ ਆਪਣੀ ਬੇਟੀ ਨੂੰ ਉਧਾਰ ਪੈਸੇ ਵਾਪਿਸ ਕਰਨ ਲਈ ਆ ਰਹੇ ਸੀ

 

Punjab News: ਸਕੂਟੀ 'ਤੇ ਜਾਂਦੇ ਬਜ਼ੁਰਗ ਜੋੜੇ ਨਾਲ ਹੋਈ ਲੁੱਟ! ਕੁੜਤੇ ਦੀ ਜੇਬ ਤੇ ਪਰਸ ਸਮੇਤ ਹੋਏ ਫ਼ਰਾਰ

Batala Robbery News: ਪੰਜਾਬ ਵਿੱਚ ਲੁੱਟ- ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅੱਜ ਤਾਜ਼ਾ ਮਾਮਲਾ ਬਟਾਲਾ ਦੇ ਇਲਾਕੇ ਸ਼ੁਕਰਪੁਰਾ ਤੋਂ ਸਾਹਮਣੇ ਆਇਆ ਜਿੱਥੇ ਬਜ਼ੁਰਗ ਜੋੜਾ ਆਪਣੇ ਘਰ ਬਟਾਲਾ ਦੇ ਨੇੜੇ ਪਿੰਡ ਬਿਜਲੀਵਾਲ ਤੋਂ ਸਕੂਟੀ 'ਤੇ ਨਿਕਲਿਆ ਸੀ ਅਤੇ ਇਸ ਦੌਰਾਨ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਬਜ਼ੁਰਗ ਜੋੜਾ ਆਪਣੀ ਧੀ ਕੋਲੋ ਉਧਾਰ ਲਏ ਪੈਸੇ ਵਾਪਿਸ ਕਰਨ ਲਈ ਜਦ ਬਟਾਲਾ ਦੇ ਸ਼ੁਕਰਪੁਰਾ ਕੋਲ ਪਹੁੰਚੇ ਤਾਂ ਪਿੱਛੋਂ ਲੁਟੇਰਿਆਂ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ।

ਕੁੜਤੇ ਦੀ ਜੇਬ ਵੀ ਪਰਸ ਸਮੇਤ ਨਾਲ ਲੈ ਗਏ। ਰਾਹਗੀਰਾਂ ਨੇ ਬਜ਼ੁਰਗ ਜੋੜੇ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਉਂਦਾ ਹੈ। ਜਾਣਕਾਰੀ ਦਿੰਦੇ ਬਜ਼ੁਰਗ ਪਤੀ ਪਤਨੀ ਨੇ ਦੱਸਿਆ ਕਿ ਉਹ ਆਪਣੇ ਘਰੋਂ ਆਪਣੀ ਬੇਟੀ ਨੂੰ ਉਧਾਰ ਪੈਸੇ ਵਾਪਿਸ ਕਰਨ ਲਈ ਆ ਰਹੇ ਸੀ ਅਤੇ ਬਟਾਲਾ ਦੇ ਸ਼ੁਕਰਪੁਰਾ ਇਲਾਕੇ ਜਦ ਪੁਹੰਚੇ ਤਾਂ ਪਿੱਛੋਂ ਲੁਟੇਰਿਆਂ ਨੇ ਉਹਨਾਂ ਨਾਲ 32000/- ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਅਤੇ ਅਸੀਂ ਦੋਵੇਂ ਸਕੂਟੀ ਉੱਤੋਂ ਡਿੱਗ ਗਏ।

ਇਹ ਵੀ ਪੜ੍ਹੋ: Gurdaspur News: ਗੁਰਦਾਸਪੁਰ ਵਿੱਚ SBI ਸੇਵਾ ਕੇਂਦਰ 'ਚ ਪਿਸਤੌਲ ਦੀ ਨੋਕ 'ਤੇ ਲੁੱਟ, CCTV ਕੈਮਰੇ 'ਚ ਕੈਦ

ਜਾਣਕਾਰੀ ਦਿੰਦੇ ਸਰਕਾਰੀ ਹਸਪਤਾਲ ਬਟਾਲਾ ਦੀ ਡਾਕਟਰ ਨੇ ਕਿਹਾ ਅਮੁਬਲੈਂਸ ਬਜ਼ੁਰਗ ਜੋੜੇ ਨੂੰ ਲੈ ਕੇ ਆਈ ਹੈ ਜਿਹਨਾਂ ਨਾਲ ਲੁੱਟ ਹੋਈ ਹੈ ਅਤੇ ਸਾਡੇ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਇਹ ਘਟਨਾ ਬਟਾਲਾ ਦੇ ਨੇੜੇ ਪਿੰਡ ਬਿਜਲੀਵਾਲ ਨੇੜੇ ਵਾਪਰੀ ਹੈ ਅਤੇ ਇਹ ਜੋੜੇ ਕੁਝ ਪੈਸੇ ਕੱਢਵਾ ਕੇ ਲੈ ਕੇ ਆਏ ਸੀ ਅਤੇ ਲੁਟੇਰਿਆਂ ਨੇ ਉਹਨਾਂ ਨਾਲ 32000/- ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਅਤੇ ਅਸੀਂ ਦੋਵੇਂ ਸਕੂਟੀ ਉੱਤੋਂ ਡਿੱਗ ਗਏ। ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦੋਵਾਂ ਇਲਾਜ਼ ਕਰ ਰਹੇ ਹਨ। ਇਸ ਜੋੜੇ ਦੀ ਪਛਾਣ ਜੋਗਿੰਦਰ ਸਿੰਘ ਉਮਰ 65 ਸਾਲ ਅਤੇ ਔਰਤ ਦਾ ਨਾਂ ਸ਼ਾਮ ਕੁਮਾਰੀ ਹੈ। 

ਇਹ ਵੀ ਪੜ੍ਹੋ: Chandigarh News: ਹਸਪਤਾਲ 'ਚ ਛੇਵੀਂ ਮੰਜ਼ਿਲ ਤੋਂ ਡਿੱਗਿਆ ਮਰੀਜ਼, ਦਹਿਸ਼ਤ ਦਾ ਮਾਹੌਲ

(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)

Trending news