Punjab's Bhakra Dam Water Level News: ਬੀਤੇ ਦਿਨੀਂ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1639 ਫੁੱਟ ਤੱਕ ਪਹੁੰਚ ਗਿਆ ਸੀ।
Trending Photos
Punjab's Bhakra Dam Water Level Today news: ਪਿੱਛਲੇ ਦਿਨੀਂ ਹੋਈ ਭਾਰੀ ਬਰਸਾਤ ਦੇ ਨਾਲ ਜਿੱਥੇ ਸਤਲੁਜ ਦਰਿਆ ਤੇ ਸਵਾਂ ਨਦੀ ਨੇ ਕਿਨਾਰੇ ਬਸੇ ਪਿੰਡਾਂ ਵਿੱਚ ਭਾਰੀ ਨੁਕਸਾਨ ਕੀਤਾ ਹੈ ਉੱਥੇ ਹੀ ਬਰਸਾਤੀ ਖੱਡਾਂ ਤੇ ਨਾਲਿਆਂ ਨੇ ਵੀ ਪਿੰਡਾਂ ਵਿੱਚ ਕਾਫੀ ਨੁਕਸਾਨ ਕੀਤਾ ਹੈ। ਇਸ ਨਾਲ ਪੰਜਾਬ ਦੇ 14 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ ਅਤੇ ਜਾਣੀ ਨੁਕਸਾਨ ਵੀ ਹੋਇਆ ਹੈ।
ਗੱਲ ਕੀਤੀ ਜਾਵੇ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦੀ ਤਾਂ ਉੱਪਰੀ ਪਹਾੜੀ ਇਲਾਕਿਆਂ ਵਿੱਚ ਹੋਈ ਬਰਸਾਤ ਦੇ ਕਾਰਨ ਝੀਲ ਵਿੱਚ ਪਾਣੀ ਦਾ ਪੱਧਰ ਇੱਕ ਦਮ ਵੱਧ ਗਿਆ ਹੈ। ਪਿਛਲੇ ਦਿਨੀਂ ਇੱਕ ਦਿਨ ਵਿੱਚ 10 ਫੁੱਟ ਪਾਣੀ ਦਾ ਪੱਧਰ ਵਧਿਆ ਜਿਹੜਾ ਕਿ ਇੱਕ ਦਿਨ ਵਿੱਚ ਰਿਕਾਰਡ ਵਾਧਾ ਸੀ। ਹਾਲਾਕਿ ਭਾਖੜਾ ਡੈਮ ਦੇ ਫ਼ਲੱਡ ਗੇਟ ਤੋਂ ਪਾਣੀ ਹਾਲੇ ਕਾਫੀ ਥੱਲੇ ਹੈ ਤੇ ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਜੇਕਰ ਅੱਜ ਦੀ ਗੱਲ ਕਰ ਲਈ ਜਾਵੇ ਤਾਂ ਅੱਜ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1641.30 ਫੁੱਟ ਹੈ। ਉਪਰੀ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਸਾਤ ਦੇ ਕਰਨ ਡੈਮ ਦੀ ਝੀਲ ਵਿੱਚ ਪਾਣੀ ਦੀ ਆਮਦ 61226 ਕੀਊਸਿਕ਼ ਹੈ ਜਦਕਿ ਟਰਬਾਈਨ ਦੇ ਜ਼ਰੀਏ 17992 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab News: ਹੁਣ ਪੰਜਾਬ 'ਚ ਸਪੇਸ ਮਿਊਜ਼ੀਅਮ ਖੋਲ੍ਹਣ ਜਾ ਰਿਹਾ ਹੈ ਇਸਰੋ
ਨੰਗਲ ਤੋਂ ਨਿਕਲਣ ਵਾਲੀਆਂ ਦੋ ਨਹਿਰਾਂ ਨੰਗਲ ਹਾਈਡਲ ਨਹਿਰ ਵਿੱਚ 11870 ਕਿਊਸਿਕ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 6250 ਕਿਊਸਿਕ ਤੇ ਸਤਲੁਜ ਦਰਿਆ ਵਿੱਚ 640 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ 41 ਫੁੱਟ ਥੱਲੇ ਹੈ।
ਭਾਖੜਾ ਡੈਮ ਦੀ ਝੀਲ ਵਿੱਚ 1682 ਫੁੱਟ ਤੱਕ ਪਾਣੀ ਦਾ ਪੱਧਰ ਰੱਖਿਆ ਜਾ ਸਕਦਾ ਹੈ। ਭਾਖੜਾ ਡੈਮ ਦੇ ਗੇਟ ਤੋਂ ਪਾਣੀ ਛੱਡਣਾ ਉੱਪਰੀ ਪਹਾੜੀ ਇਲਾਕਿਆਂ ਵਿੱਚ ਬਰਸਾਤ 'ਤੇ ਨਿਰਭਰ ਹੈ।
ਜੇਕਰ ਪਿਛਲੇ ਸਾਲ ( 17-7-2022) ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਦਿਨ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ 1579.5 ਕਿਊਸਿਕ ਸੀ ਤੇ ਝੀਲ ਵਿੱਚ ਪਾਣੀ ਦੀ ਆਮਦ 36866 ਕਿਊਸਿਕ ਸੀ ਜਦੋਂ ਕਿ 24542 ਕਿਊਸਿਕ ਛੱਡਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ: Hindus in Pakistan: ਪਾਕਿਸਤਾਨ 'ਚ ਮੰਦਿਰ 'ਤੇ ਰਾਕੇਟ ਲਾਂਚਰ ਨਾਲ ਹਮਲਾ, 30 ਹਿੰਦੂਆਂ ਨੂੰ ਬਣਾਇਆ ਗਿਆ ਬੰਧਕ
(For more news apart from Punjab's Bhakra Dam Water Level Today, stay tuned to Zee PHH)