Republic Day 2024: ਲੁਧਿਆਣਾ ਦੇ PAU ਗ੍ਰਾਉਂਡ 'ਚ CM ਭਗਵੰਤ ਮਾਨ ਨੇ ਲਹਿਰਾਇਆ ਝੰਡਾ, ਕਿਹਾ-ਗਣਤੰਤਰ ਦਿਵਸ ਪੰਜਾਬ ਕਰਕੇ ਆਇਆ
Advertisement
Article Detail0/zeephh/zeephh2079091

Republic Day 2024: ਲੁਧਿਆਣਾ ਦੇ PAU ਗ੍ਰਾਉਂਡ 'ਚ CM ਭਗਵੰਤ ਮਾਨ ਨੇ ਲਹਿਰਾਇਆ ਝੰਡਾ, ਕਿਹਾ-ਗਣਤੰਤਰ ਦਿਵਸ ਪੰਜਾਬ ਕਰਕੇ ਆਇਆ

Republic Day 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 26 ਜਨਵਰੀ ਨੂੰ ਪੀਏਯੂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੈਦਾਨ ਵਿੱਚ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣਗੇ। 

Republic Day 2024: ਲੁਧਿਆਣਾ ਦੇ PAU ਗ੍ਰਾਉਂਡ 'ਚ CM ਭਗਵੰਤ ਮਾਨ ਨੇ ਲਹਿਰਾਇਆ ਝੰਡਾ, ਕਿਹਾ-ਗਣਤੰਤਰ ਦਿਵਸ ਪੰਜਾਬ ਕਰਕੇ ਆਇਆ

Republic Day 2024 :  ਅੱਜ ਦੇਸ਼ ਭਰ ਵਿੱਚ 75ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 26 ਜਨਵਰੀ ਨੂੰ ਪੀਏਯੂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੈਦਾਨ ਵਿੱਚ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਇਆ। ਇਸ ਦੌਰਾਨ ਮੁੱਖ ਮੰਤਰੀ ਨੇ ਪਰੇਡ ਤੋਂ ਸਲਾਮੀ ਲਈ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਗਣਤੰਤਰ ਦਿਵਸ ਪੰਜਾਬ ਕਰਕੇ ਆਇਆ ਹੈ। ਲੜਾਈਆਂ ਲੜੀਆਂ ਤੇ ਸ਼ਹਾਦਤਾਂ ਦਿੱਤੀਆਂ, ਫਿਰ ਗਣਤੰਤਰ ਦਿਵਸ ਆਇਆ। ਇਸ ਲਈ ਅਸੀਂ ਗਣਤੰਤਰ ਦਿਵਸ ਵਿਸ਼ੇਸ਼ ਤੌਰ 'ਤੇ ਮਨਾਉਂਦੇ ਹਾਂ।

ਕੂਕਾ ਲਹਿਰ ਹੋਵੇ, ਅਕਾਲੀ ਲਹਿਰ ਹੋਵੇ, ਪਗੜੀ ਸੰਭਾਲ ਜੱਟਾ ਹੋਵੇ, ਕਾਮਾਗਾਟਾ ਮਾਰੂ ਹੋਵੇ, ਇਹ ਸਾਰੀਆਂ ਲਹਿਰਾਂ ਪੰਜਾਬ ਵਿੱਚੋਂ ਆਈਆਂ ਹਨ। ਇਸੇ ਲਈ ਇਹ ਪੰਜਾਬ ਲਈ ਖਾਸ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ 26 ਜਨਵਰੀ ਅਤੇ 15 ਅਗਸਤ ਨੂੰ ਪੰਜਾਬ ਦੀ ਝਾਂਕੀ ਹਟਾ ਦਿੱਤੀ ਜਾਂਦੀ ਹੈ। ਇਹ ਝਾਕੀਆਂ ਹਨ। ਪੰਜਾਬ ਨੂੰ ਛੱਡ ਕੇ ਆਜ਼ਾਦੀ ਦਿਵਸ ਕਿਵੇਂ ਮਨਾਓਗੇ? ਸਾਡੇ ਸ਼ਹੀਦਾਂ ਦੀ ਇਜ਼ੱਤ ਘੱਟ ਨਾ ਕੀਤੀ ਜਾਵੇ। 

ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅੱਜ 1500 ਤੋਂ ਵੱਧ ਪੁਲਿਸ ਮੁਲਾਜ਼ਮ ਸ਼ਹਿਰ ਦੀਆਂ ਸੜਕਾਂ ’ਤੇ ਤਾਇਨਾਤ ਰਹੇ। SJF ਦੇ ਮੁਖੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਸੀਐਮ ਮਾਨ ਨੂੰ ਧਮਕੀ ਦਿੱਤੀ ਹੈ, ਜਿਸ ਕਾਰਨ ਸਮਾਗਮ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ: Republic Day 2024 LIVE Update: ਅੱਜ 75ਵਾਂ ਗਣਤੰਤਰ ਦਿਵਸ, ਕਦੋਂ ਸ਼ੁਰੂ ਹੋਵੇਗੀ ਪਰੇਡ, ਕਿਸ ਨੂੰ ਕੀਤਾ ਜਾਵੇਗਾ ਸਨਮਾਨਿਤ, ਇੱਥੇ ਦੇਖੋ ਹਰ ਅਪਡੇਟ

ਪੁਲਿਸ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਪੁਲਿਸ ਵੱਲੋਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਆਦਿ 'ਤੇ ਹੋਟਲਾਂ ਅਤੇ ਗੈਸਟ ਹਾਊਸਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਗ੍ਰਾਹਕ ਦਾ ਸ਼ਨਾਖਤੀ ਕਾਰਡ ਨਾ ਲੈਣ ਦੇ ਦੋਸ਼ 'ਚ ਕੱਲ੍ਹ ਦੋ ਹੋਟਲ ਚਾਲਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਸ਼ਹਿਰ ਵਿੱਚ ਕੁੱਲ 20 ਤੋਂ 25 ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਅਧਿਕਾਰੀ ਸੇਫ਼ ਸਿਟੀ ਕੈਮਰਿਆਂ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਪੀਏਯੂ ਵਿੱਚ ਸਮਾਗਮ ਵਾਲੀ ਥਾਂ ’ਤੇ 50 ਤੋਂ ਵੱਧ ਸੀਸੀਟੀਵੀ ਕੈਮਰੇ ਲਾਏ ਗਏ ਹਨ। ਡਾਗ ਸਕੁਐਡ ਲਗਾਤਾਰ ਚੈਕਿੰਗ ਕਰ ਰਹੇ ਹਨ।

ਇਹ ਵੀ ਪੜ੍ਹੋ: Republic Day 2024: ਦੇਸ਼ ਭਰ 'ਚ ਮਨਾਇਆ ਜਾ ਰਿਹਾ ਗਣਤੰਤਰ ਦਿਵਸ, 15 ਅਗਸਤ ਤੇ 26 ਜਨਵਰੀ 'ਤੇ ਝੰਡਾ ਲਹਿਰਾਉਣ ਦਾ ਵੱਖ ਤਰੀਕਾ
 

 

Trending news