Punjab Congress News: ਪੰਜਾਬ ਕਾਂਗਰਸ ਖ਼ਾਨਾਜੰਗੀ; ਦੇਵੇਂਦਰ ਯਾਦਵ ਦੀ ਮੀਟਿੰਗ ਛੱਡ ਸਿੱਧੂ ਹੁਸ਼ਿਆਰਪੁਰ ਰੈਲੀ ਕਰਨ ਪੁੱਜੇ
Advertisement
Article Detail0/zeephh/zeephh2051403

Punjab Congress News: ਪੰਜਾਬ ਕਾਂਗਰਸ ਖ਼ਾਨਾਜੰਗੀ; ਦੇਵੇਂਦਰ ਯਾਦਵ ਦੀ ਮੀਟਿੰਗ ਛੱਡ ਸਿੱਧੂ ਹੁਸ਼ਿਆਰਪੁਰ ਰੈਲੀ ਕਰਨ ਪੁੱਜੇ

Punjab Congress News: ਪੰਜਾਬ ਕਾਂਗਰਸ ਇਕਾਈ ਦੇ ਇੰਚਾਰਜ ਦੀ ਮੀਟਿੰਗ ਛੱਡ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਹੁਸ਼ਿਆਰਪੁਰ ਵਿੱਚ ਰੈਲੀ ਕਰ ਰਹੇ ਹਨ।

Punjab Congress News: ਪੰਜਾਬ ਕਾਂਗਰਸ ਖ਼ਾਨਾਜੰਗੀ; ਦੇਵੇਂਦਰ ਯਾਦਵ ਦੀ ਮੀਟਿੰਗ ਛੱਡ ਸਿੱਧੂ ਹੁਸ਼ਿਆਰਪੁਰ ਰੈਲੀ ਕਰਨ ਪੁੱਜੇ

Punjab Congress News: ਪੰਜਾਬ ਕਾਂਗਰਸ ਵਿੱਚ ਖਾਨਾਜੰਗੀ ਦੌਰ ਅਜੇ ਵੀ ਜਾਰੀ ਹੈ। ਵਿਰੋਧ ਦੇ ਬਾਵਜੂਦ ਨਵਜੋਤ ਸਿੱਧੂ ਹੁਸ਼ਿਆਰਪੁਰ ਵਿੱਚ ਰੈਲੀ ਕਰਨ ਲਈ ਚਲੇ ਗਏ। ਜਦਕਿ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿੱਚ ਨਵਨਿਯੁਕਤ ਇੰਚਾਰਜ ਦੇਵੇਂਦਰ ਯਾਦਵ ਰੈਲੀ ਕਰਨ ਪੁੱਜੇ ਹੋਏ ਹਨ।

ਪੰਜਾਬ ਕਾਂਗਰਸ ਦੇ ਆਗੂ ਸਿੱਧੂ ਦੇ ਇਸ ਅੰਦਾਜ਼ ਦਾ ਵਿਰੋਧ ਕਰ ਰਹੇ ਹਨ। ਦੇਵੇਂਦਰ ਯਾਦਵ ਮੰਗਲਵਾਰ ਸਵੇਰੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਕਾਂਗਰਸ ਭਵਨ ਪਹੁੰਚੇ। ਇੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਨਵਜੋਤ ਸਿੱਧੂ ਮੀਟਿੰਗ ਵਿੱਚ ਆਉਣ ਦੀ ਬਜਾਏ ਵੱਖਰੇ ਤੌਰ ਉਤੇ ਰੈਲੀ ਵਿੱਚ ਕਿਉਂ ਗਏ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਯਾਦਵ ਨੇ ਕਿਹਾ ਕਿ ਫਿਲਹਾਲ ਉਹ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਅਸੀਂ ਉਸ ਤੋਂ ਬਾਅਦ ਇਸ ਬਾਰੇ ਗੱਲ ਕਰਾਂਗੇ।

ਪੰਜਾਬ ਕਾਂਗਰਸ ਦੇ ਸਾਰੇ ਮੁੱਦਿਆਂ ਉਤੇ ਚਰਚਾ ਕੀਤੀ ਗਈ ਹੈ। ਹਰ ਇੱਕ ਮੁੱਦੇ ਬਾਰੇ ਦੇਵੇਂਦਰ ਯਾਦਵ ਹੋਰਾਂ ਨੂੰ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ ਬਾਰੇ ਵੀ ਉਨ੍ਹਾਂ ਨੇ ਆਪਣੀ ਗੱਲ ਦੇਵੇਂਦਰ ਯਾਦਵ ਕੋਲ ਰੱਖੀ ਹੈ। ਜੇਕਰ ਕੋਈ ਪਾਰਟੀ ਵਿਰੁੱਧ ਜਾ ਕੇ ਕੰਮ ਕਰੇਗਾ ਅਨੁਸ਼ਾਸਨ ਭੰਗ ਕਰੇਗਾ ਤਾਂ ਉਸ ਉਤੇ ਕਾਰਵਾਈ ਜ਼ਰੂਰ ਹੋਵੇਗੀ।

ਇਹ ਵੀ ਪੜ੍ਹੋ : MAKA Trophy News: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪੀ ਵੱਕਾਰੀ ਮਾਕਾ ਟਰਾਫੀ

ਸੀਟ ਸ਼ੇਅਰਿੰਗ ਉਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੋਲਦਿਆ ਹੋਇਆ ਕਿਹਾ ਕਿ ਹਾਈ ਕਮਾਂਡ ਵੱਲੋਂ ਉਨ੍ਹਾਂ ਨੂੰ 13 ਸੀਟਾਂ ਉਤੇ ਤਿਆਰੀਆਂ ਕਰਨ ਲਈ ਕਿਹਾ ਗਿਆ ਹੈ। ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਹੋਣ ਕਰਕੇ ਜੇਕਰ ਕੋਈ ਕਾਂਗਰਸ ਨੂੰ ਮਜ਼ਬੂਤ ​​ਕਰਨ ਲਈ ਵੱਖਰੀ ਰੈਲੀ ਕਰਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਨੂੰ ਕਮਜ਼ੋਰ ਕਰਨ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਪਾਰਟੀ ਹਾਈਕਮਾਂਡ ਕੋਲ ਉਠਾਉਣਗੇ।

ਇਹ ਵੀ ਪੜ੍ਹੋ : Republic Day 2024: CM ਭਗਵੰਤ ਮਾਨ ਨੇ ਝਾਕੀ ਨੂੰ ਲੈ ਕੇ ਲਿਆ ਵੱਡਾ ਫੈਸਲਾ- ਹੁਣ ਹਰ ਗਲੀ-ਮੁਹੱਲੇ ’ਚ ਦਿਖਾਈ ਜਾਵੇਗੀ ਪੰਜਾਬ ਦੀ ਝਾਕੀ

Trending news