Punjab News: ਠੇਕਾ ਮੁਲਾਜ਼ਮਾਂ ਨੇ CM ਮਾਨ ਦਾ ਕਰਨਾ ਸੀ ਵਿਰੋਧ, ਪੁਲਿਸ ਨੇ ਪਹਿਲਾਂ ਹੀ ਲਿਆ ਹਿਰਾਸਤ 'ਚ
Advertisement
Article Detail0/zeephh/zeephh2268291

Punjab News: ਠੇਕਾ ਮੁਲਾਜ਼ਮਾਂ ਨੇ CM ਮਾਨ ਦਾ ਕਰਨਾ ਸੀ ਵਿਰੋਧ, ਪੁਲਿਸ ਨੇ ਪਹਿਲਾਂ ਹੀ ਲਿਆ ਹਿਰਾਸਤ 'ਚ

Punjab Lok sabha elections 2024: ਅੱਜ CM ਮਾਨ ਦਾ ਵਿਰੋਧ ਕਰਨ ਲਈ ਠੇਕਾ ਮੁਲਾਜ਼ਮਾਂ ਆ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਹੈ।

 

Punjab News: ਠੇਕਾ ਮੁਲਾਜ਼ਮਾਂ ਨੇ CM ਮਾਨ ਦਾ ਕਰਨਾ ਸੀ ਵਿਰੋਧ, ਪੁਲਿਸ ਨੇ ਪਹਿਲਾਂ ਹੀ ਲਿਆ ਹਿਰਾਸਤ 'ਚ

Punjab Lok sabha elections 2024/ਬਿਮਲ ਸ਼ਰਮਾ: ਲੋਕ ਸਭਾ ਚੋਣਾਂ ਲਈ ਪ੍ਰਚਾਰ ਹੁਣ ਅੰਤਿਮ ਪੜਾਅ 'ਤੇ ਪਹੁੰਚ ਗਿਆ ਹੈ। ਸਾਰੀਆਂ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਨੇ ਵੀ ਚਾਰਜ ਸੰਭਾਲ ਲਿਆ ਹੈ। ਇਸੇ ਲੜੀ ਤਹਿਤ ਅੱਜ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਣ ਪ੍ਰਚਾਰ ਨੂੰ ਹੋਰ ਤਿੱਖਾ ਕਰਨਗੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਦੇ ਵਿੱਚ ਨੰਗਲ ਵਿਖੇ ਰੋਡ ਸ਼ੋ ਕਰਨ ਜਾ ਰਹੇ ਹਨ। 

ਇਸ ਦੌਰਾਨ ਖ਼ਬਰ ਸਾਹਮਣੇ ਆ ਰਹੀ ਹੈ ਕਿ ਅੱਜ CM ਮਾਨ ਦਾ ਵਿਰੋਧ ਕਰਨ ਲਈ ਠੇਕਾ ਮੁਲਾਜ਼ਮਾਂ ਆ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਬਾਰਡਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜ਼ਮਾਂ ਨੂੰ ਸਵੇਰੇ ਤੜਕਸਾਰ ਹੀ ਪੁਲਿਸ ਵੱਲੋਂ ਘਰਾਂ ਤੋਂ ਚੱਕ ਲਿਆ ਗਿਆ।

ਇਹ ਵੀ ਪੜ੍ਹੋ:  Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

Trending news