Attari Drugs Case: ਐੱਨ.ਆਈ.ਏ. ਨੇ 700 ਕਰੋੜ ਰੁਪਏ ਦੇ ਅਟਾਰੀ ਡਰੱਗ ਮਾਮਲੇ 'ਚ 7ਵੇਂ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ।
Trending Photos
Attari Drugs Case: ਪੰਜਾਬ ਵਿੱਚ ਅਪਰਾਧ ਦਿਨੋ- ਦਿਨ ਵਧਦਾ ਜਾ ਰਿਹਾ ਹੈ। ਇਸ ਵਿਚਾਲੇ ਖ਼ਬਰ ਆ ਰਹੀ ਹੈ ਕਿ NIA ਨੇ 2022 ਅਟਾਰੀ ਬਾਰਡਰ ਡਰੱਗ ਬਰਸਟ ਕੇਸ ਵਿਚ ਸੱਤਵਾਂ ਮੁੱਖ ਮੁਲਜ਼ਮ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ NIA ਨੂੰ ਵੱਡੀ ਸਫ਼ਲਤਾ ਮਿਲੀ ਹੈ। ਐਨਆਈਏ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੁਲਜ਼ਮ ਤਹਿਸੀਮ ਉਰਫ਼ ਮੋਟਾ, ਸ਼ਾਮਲੀ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾਣ ਵਾਲਾ ਸੱਤਵਾਂ ਮੁਲਜ਼ਮ ਹੈ।
ਕੀ ਹੈ ਪੂਰਾ ਮਾਮਲਾ
ਦਰਅਸਲ ਅਪਰੈਲ 2022 ਵਿੱਚ ਕਸਟਮ ਵਿਭਾਗ ਨੇ 700 ਕਰੋੜ ਰੁਪਏ ਦੀ 103 ਕਿਲੋ ਹੈਰੋਇਨ ਜ਼ਬਤ ਕੀਤੀ ਸੀ ਜੋ ਕਿ ਇੰਟੈਗਰੇਟਿਡ ਚੈੱਕ ਪੋਸਟ (ਆਈਸੀਪੀ) ਤੋਂ ਅਟਾਰੀ-ਅੰਮ੍ਰਿਤਸਰ ਰਾਹੀਂ ਅਫ਼ਗਾਨਿਸਤਾਨ ਤੋਂ ਭਾਰਤ ਵਿੱਚ ਤਸਕਰੀ ਕੀਤੀ ਜਾ ਰਹੀ ਸੀ। ਇਹ ਨਸ਼ੀਲੇ ਪਦਾਰਥ ਲੀਕੋਰਿਸ ਜੜ੍ਹਾਂ ਦੀ ਖੇਪ ਵਿੱਚ ਛੁਪਾਏ ਹੋਏ ਸਨ।
ਇਹ ਵੀ ਪੜ੍ਹੋ: PRTC Buses Entry Ban: ਯਾਤਰੀਆਂ ਲਈ ਵੱਡੀ ਖ਼ਬਰ! ਚੰਡੀਗੜ੍ਹ 'ਚ ਨਹੀਂ ਹੋਵੇਗੀ ਪੰਜਾਬ ਦੀਆਂ ਬੱਸਾਂ ਦੀ ਐਂਟਰੀ
ਇਸ ਮਾਮਲੇ ਵਿੱਚ ਹੁਣ ਐਨਆਈਏ ਨੇ ਇੱਕ ਹੋਰ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜੋ ਵਿਦੇਸ਼ਾਂ ਵਿੱਚ ਸਥਿਤ ਭਗੌੜੇ ਮਾਸਟਰਮਾਈਂਡਾਂ ਨੂੰ ਨਸ਼ੀਲੇ ਪਦਾਰਥਾਂ ਨੂੰ ਵੇਚ ਕੇ ਪ੍ਰਾਪਤ ਕੀਤੀ ਰਕਮ ਨੂੰ ਭੇਜਣ ਵਿੱਚ ਸ਼ਾਮਲ ਸੀ।
ਆਦੀ ਅਪਰਾਧੀ ਤਹਿਸੀਮ ਪੰਜਾਬ ਤੋਂ ਕਈ ਵਾਰ ਆਪਣੇ ਖਾਤੇ ਵਿੱਚ ਨਕਦੀ ਜਮ੍ਹਾ ਕਰਵਾ ਚੁੱਕਾ ਹੈ। ਮੁਲਜ਼ਮਾਂ ਦੇ ਕਈ ਸਾਥੀਆਂ ਦੀ ਐਨਆਈਏ ਵੱਲੋਂ ਕੀਤੀ ਗਈ ਵਿੱਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਤਹਿਸੀਮ ਨੂੰ ਨਸ਼ੀਲੇ ਪਦਾਰਥ ਵੇਚ ਕੇ ਪ੍ਰਾਪਤ ਹੋਏ ਪੈਸੇ।