Punjab News: ਅਸਲਾ ਲਾਇਸੰਸ 'ਤੇ DC ਦੇ ਜਾਅਲੀ ਸਾਇਨਾਂ ਦਾ ਮਾਮਲਾ-ਕਲਰਕ ਪੁਲਿਸ ਵੱਲੋਂ ਗ੍ਰਿਫਤਾਰ
Advertisement
Article Detail0/zeephh/zeephh2406326

Punjab News: ਅਸਲਾ ਲਾਇਸੰਸ 'ਤੇ DC ਦੇ ਜਾਅਲੀ ਸਾਇਨਾਂ ਦਾ ਮਾਮਲਾ-ਕਲਰਕ ਪੁਲਿਸ ਵੱਲੋਂ ਗ੍ਰਿਫਤਾਰ

Punjab News: ਮਾਮਲਾ ਅਸਲਾ ਲਾਇਸੰਸ ’ਤੇ ਡੀ.ਸੀ. ਦੇ ਜਾਅਲੀ ਸਾਇਨਾਂ ਦਾ- ਡਿਪਟੀ ਕਮਿਸ਼ਨਰ ਦਫਤਰ ਦੀ ਪੀ.ਐਲ.ਏ. ਬ੍ਰਾਂਚ ਦਾ ਕਲਰਕ ਪ੍ਰਵੀਨ ਕੁਮਾਰ ਤ੍ਰਿਪੜੀ ਪੁਲਿਸ ਵੱਲੋਂ ਗ੍ਰਿਫਤਾਰ

 

Punjab News: ਅਸਲਾ ਲਾਇਸੰਸ 'ਤੇ DC ਦੇ ਜਾਅਲੀ ਸਾਇਨਾਂ ਦਾ ਮਾਮਲਾ-ਕਲਰਕ ਪੁਲਿਸ ਵੱਲੋਂ ਗ੍ਰਿਫਤਾਰ

Punjab News:  ਡਿਪਟੀ ਕਮਿਸ਼ਨਰ ਦਫਤਰ ਦੀ ਪੀ.ਐਲ.ਏ. ਬ੍ਰਾਂਚ ਵਿਚ ਡਿਪਟੀ ਕਮਿਸ਼ਨਰ ਸ਼ੋਕਤ ਅਹਿਮਦ ਪਰੈ ਦੇ ਅਸਲਾ ਲਾਇਸੰਸਾ ਦੇ ਫਾਰਮਾ ’ਤੇ ਜਾਅਲੀ ਸਾਈਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਡਿਪਟੀ ਕਮਿਸ਼ਨਰ ਦੀ ਸਿਕਾਇਤ ’ਤੇ ਥਾਣਾ ਤ੍ਰਿਪੜੀ ਦੀ ਪੁਲਸ ਨੇ ਪੀ.ਐਲ.ਏ ਬ੍ਰਾਂਚ ਦੇ ਕਲਕਰ ਪ੍ਰਵੀਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੇ ਖਿਲਾਫ਼ ਕੇਸ ਦਰਜ ਕਰਕੇ ਉਸ ਤੋਂ ਪੁਲਸ ਨੇ ਡੁੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਪ੍ਰਵੀਨ ਕੁਮਾਰ ਨੇ ਡਿਪਟੀ ਕਮਿਸ਼ਨਰ ਸ਼ੋਕਤ ਅਹਿਮਦ ਪਰੈ ਦੇ ਫਾਰਮ ’ਤੇ ਜਾਅਲੀ ਸਾਈਨ ਮਾਰ ਕੇ ਅਸਲਾ ਲਾਇਸੰਸਾਂ ਦੇ ਫਾਰਮਾਂ ਦੀ ਫੀਸ ਭਰ ਦਿੱਤੀ ਅਤੇ ਇਹ ਸਿਲਸਿਲਾ ਪਿਛਲੇ ਕਾਫੀ ਸਮੇਂ ਤੋਂ ਚਲ ਰਿਹਾ ਸੀ ਪਰ ਅੱਜ ਜਾਅਲੀ ਸਾਈਨਾ ਵਾਲਾ ਇੱਕ ਫਾਰਮ ਡਿਪਟੀ ਕਮਿਸ਼ਨਰ ਦੇ ਹੱਥ ਲੱਗ ਗਿਆ। 

ਜਿਉਂ ਹੀ ਡਿਪਟੀ ਕਮਿਸ਼ਨਰ ਨੂੰ ਇਸ ਦੀ ਭਣਕ ਪਈ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਮਾਮਲਾ ਪ੍ਰਵੀਨ ਕੁਮਾਰ ਦੇ ਕੋਲ ਜਾ ਕੇ ਪਹੁੰਚਿਆ। ਤਾਂ ਡਿਪਟੀ ਕਮਿਸ਼ਨਰ ਨੇ ਪ੍ਰਵੀਨ ਕੁਮਾਰ ਨੂੰ ਦਫਤਰ ਬੁਲਾ ਕੇ ਜਦੋਂ ਇਸ ਸਬੰਧੀ ਪੁਛ ਗਿਛ ਕੀਤੀ ਤਾਂ ਸਪੱਸ਼ਟ ਹੋਇਆ ਕਿ ਪ੍ਰਵੀਨ ਕੁਮਾਰ ਅਸਲਾ ਲਾਇਸੰਸਾਂ ਦੇ ਫਾਰਮਾਂ ’ਤੇ ਡਿਪਟੀ ਕਮਿਸ਼ਨਰ ਦੇ ਖੁਦ ਹੀ ਸਾਈਨ ਕਰਕੇ ਫੀਸ ਜਮ੍ਹਾਂ ਕਰਵਾ ਦਿੰਦਾ ਸੀ। ਡਿਪਟੀ ਕਮਿਨਰ ਨੇ ਇਸ ’ਤੇ ਐਕਸ਼ਨ ਲੈਂਦੇ ਹੋਏ ਤੁਰੰਤ ਥਾਣਾ ਤ੍ਰਿਪੜੀ ਦੇ ਐਸ.ਐਚ.ਓ. ਪ੍ਰਦੀਪ ਸਿੰਘ ਬਾਜਵਾ ਨੂੰ ਫੋਨ ਕਰਕੇ ਮੌਕੇ ’ਤੇ ਬੁਲਾਇਆ ਅਤੇ ਪੁਲਸ ਨੇ ਕਲਰਕ ਪ੍ਰਵੀਨ ਕੁਮਾਰ ਨੂੰ ਹਿਰਾਸਤ ਵਿਚ ਲੈ ਕੇ ਉਸ ਦੇ ਖਿਲਾਫ ਕੇਸ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਹਲਵਾਰਾ ਏਅਰਪੋਰਟ 'ਤੇ ਜਲਦ ਸ਼ੁਰੂ ਹੋਣਗੀਆਂ ਹਵਾਈ ਉਡਾਣਾਂ,  ਅਧਿਕਾਰੀਆਂ ਨੇ ਦਿੱਤੀ ਜਾਣਕਾਰੀ
 

ਇਥੇ ਇਹ ਦੱਸਣਯੋਗ ਹੈ ਕਿ ਪੁਲਸ ਵੱਲੋਂ ਸੀ.ਆਈ.ਏ. ਸਟਾਫ ਲਿਜਾ ਕੇ ਪ੍ਰਵੀਨ ਕੁਮਾਰ ਤੋਂ ਪੁਛ ਗਿਛ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਪਿਛਲੇ ਕਈ ਸਾਲਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਿ ਆਖਰ ਇਹ ਕੰਮ ਕਦੋਂ ਤੋਂ ਚੱਲ ਰਿਹਾ ਹੈ ਅਤੇ ਇਸ ਵਿਚ ਕਿਹੜੇ ਕਿਹੜੇ ਮੁਲਾਜਮਾਂ ਸ਼ਾਮਲ ਹਨ। ਪ੍ਰਵੀਨ ਕੁਮਾਰ ਵੱਲੋਂ ਪੁਲਸ ਨੂੰ ਕਾਫੀ ਕੁਝ ਦੱਸ ਵੀ ਦਿੱਤਾ ਗਿਆ ਹੈ ਅਤੇ ਜਿਸ ਤਰੀਕੇ ਨਾਲ ਜਾਂਚ ਸ਼ੁਰੂ ਹੋਈ ਹੈ, ਉਸ ਤੋਂ ਕਈ ਮੁਲਾਜਮਾ ਦੀ ਮਿਲੀ ਭਗਤ ਇਸ ਮਾਮਲੇ ਵਿਚ ਸਾਹਮਣੇ ਆ ਸਕਦੀ ਹੈ।

ਪ੍ਰਵੀਨ ਕੁਮਾਰ ਦੇ ਗ੍ਰਿਫਤਾਰ ਹੁੰਦੇ ਹੀ ਕਈ ਏਜੰਟਾਂ ਨੂੰ ਪਈਆਂ ਭਾਜੜਾਂ
ਪ੍ਰਵੀਨ ਕੁਮਾਰ ਦੇ ਗ੍ਰਿਫਤਾਰ ਹੁੰਦੇ ਹੀ ਕਈ ਏਜੰਟਾਂ ਨੂੰ ਵੀ ਭਾਜੜਾ ਪੈ ਗਈਆਂ। ਕਿਉਂਕਿ ਪੁਲਸ ਵੱਲੋਂ ਪ੍ਰਵੀਨ ਕੁਮਾਰ ਦੇ ਫੋਨ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਪ੍ਰਵੀਨ ਕੁਮਾਰ ਦੇ ਕਿਹੜੇ ਏਂਜੰਟਾਂ ਨਾਲ ਸਬੰਧ ਸਨ ਉਨ੍ਹਾਂ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਜਿਸ ਤਰ੍ਰਾਂ ਜਾਂਚ ਸ਼ੁਰੂ ਹੋਈ ਹੈ, ਉਸ ਦਾ ਦਾਇਰਾ ਸੇਵਾ ਕੇਂਦਰਾਂ ਤੱਕ ਵੀ ਪਹੁੰਚ ਸਕਦਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਜੇਕਰ ਪਿਛਲੇ ਕਈ ਸਾਲਾਂ ਦੇ ਲਾਇਸੰਸਾਂ ਦੀ ਜਾਂਚ ਕੀਤੀ ਜਾਵੇ ਤਾਂ ਕਾਫੀ ਕੁਝ ਸਾਹਮਣੇ ਆਇਆ ਹੈ।

Trending news