Faridkot News: ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਨਹਿਰ 'ਚੋਂ ਮਿਲੀ, ਪਰਿਵਾਰ ਨੇ ਸਾਥੀਆਂ 'ਤੇ ਲਗਾਏ ਇਲਜ਼ਾਮ
Advertisement
Article Detail0/zeephh/zeephh1826948

Faridkot News: ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਨਹਿਰ 'ਚੋਂ ਮਿਲੀ, ਪਰਿਵਾਰ ਨੇ ਸਾਥੀਆਂ 'ਤੇ ਲਗਾਏ ਇਲਜ਼ਾਮ

Punjab News: ਪਰਿਵਾਰ ਨੇ ਉਸਦੇ ਸਾਥੀਆਂ 'ਤੇ ਕਤਲ ਕਰ ਲਾਸ਼ ਨੂੰ ਨਹਿਰ ਵਿੱਚ ਸੁੱਟਣ ਦੇ ਇਲਜ਼ਾਮ ਲਗਾਏ ਹਨ।

Faridkot News: ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਨਹਿਰ 'ਚੋਂ ਮਿਲੀ, ਪਰਿਵਾਰ ਨੇ ਸਾਥੀਆਂ 'ਤੇ ਲਗਾਏ ਇਲਜ਼ਾਮ

Punjab News: ਫਰੀਦਕੋਟ ਦੇ ਬਾਜੀਗਰ ਬਸਤੀ ਦੇ ਰਹਿਣ ਵਾਲੇ ਨੌਜਵਾਨ ਹਰਪ੍ਰੀਤ ਸਿੰਘ ਜੋ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ। ਇਸ ਦੌਰਾਨ ਅੱਜ ਉਸ ਦੀ ਲਾਸ਼ ਫਰੀਦਕੋਟ ਦੇ ਨਜ਼ਦੀਕੀ ਪਿੰਡ ਭੰਗੇਵਾਲਾ ਨਜ਼ਦੀਕ ਨਹਿਰ ਵਿੱਚੋਂ ਬ੍ਰਾਮਦ ਹੋਈ। ਇਸ ਤੋਂ ਬਾਅਦ  ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਭੇਜ ਦਿੱਤਾ ਗਿਆ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਵੱਲੋਂ ਹਰਪ੍ਰੀਤ ਦੇ ਸਾਥੀਆਂ ਤੇ ਉਸਦੀ ਹੱਤਿਆ ਕਰ ਲਾਸ਼ ਨੂੰ ਨਹਿਰ ਵਿੱਚ ਸੁੱਟਣ ਦੇ ਇਲਜ਼ਾਮ ਲਗਾਏ ਗਏ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧ ਵਿੱਚ ਮ੍ਰਿਤਕ ਹਰਪ੍ਰੀਤ ਦੀ ਭੈਣ,ਪਿਤਾ ਅਤੇ ਚਾਚਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਹਰਪ੍ਰੀਤ ਦੇ ਦੋਸਤ ਉਸਨੂੰ ਘਰੋਂ ਬੁਲਾ ਕੇ ਲੈ ਗਏ ਅਤੇ ਕੁਝ ਹੀ ਦੇਰ ਵਿੱਚ ਵਾਪਿਸ ਆਉਣ ਦਾ ਕਹਿ ਕੇ ਹਰਪ੍ਰੀਤ ਉਨ੍ਹਾਂ ਨਾਲ ਚਲਿਆ ਗਿਆ ਪਰ ਜਦੋਂ ਸ਼ਾਮ ਤੱਕ ਹਰਪ੍ਰੀਤ ਘਰ ਵਾਪਿਸ ਨਾ ਆਇਆ ਤਾਂ ਉਸਦੀ ਤਲਾਸ਼ ਕਰਨੀ ਸ਼ੁਰੂ ਕੀਤੀ।

ਮਿਵਲੀ ਜਾਣਕਾਰੀ ਦੇ ਮੁਤਾਬਿਕ ਦੋਸਤਾਂ ਨਾਲ ਉਹ ਗਿਆ ਸੀ ਜਦੋਂ ਉਨ੍ਹਾਂ ਤੋਂ ਪੁੱਛਿਆ ਤਾਂ ਉਹ ਟਾਲ ਮਟੋਲ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਨੂੰ ਲੈ ਕੇ ਆਸੇ ਪਾਸੇ ਘੁੰਮਦੇ ਰਹੇ। ਉਨ੍ਹਾਂ ਇਲਜ਼ਾਮ ਲਗਾਏ ਕਿ ਹਰਪ੍ਰੀਤ ਦੇ ਦੋਸਤਾਂ ਵੱਲੋਂ ਹੀ ਉਸਨੂੰ ਮਾਰ ਕੇ ਨਹਿਰ ਵਿੱਚ ਸੁੱਟਿਆ ਗਿਆ ਹੈ ਜਿਨ੍ਹਾਂ ਖਿਲਾਫ਼ ਕਰਵਾਇਆ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Punjab News: ਸ੍ਰੀ ਆਨੰਦਪੁਰ ਸਾਹਿਬ ਦੇ ਕਈ ਪਿੰਡਾਂ 'ਤੇ ਪਈ ਪਾਣੀ ਦੀ ਮਾਰ, ਹਰਜੋਤ ਬੈਂਸ ਨੇ ਲੋਕਾਂ ਨੂੰ ਕੀਤਾ ਇਹ ਅਪੀਲ

ਇਸ ਮੋੱਕੇ ਜਾਂਚ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਸ਼ਵ ਭੰਗੇਵਾਲਾ ਕੋਲੋ ਮਿਲਿਆ ਜੋ ਅਪਨੇ ਦੋਸਤਾਂ ਨਾਲ ਨਹਾਉਣ ਗਿਆ ਸੀ,ਫਿਲਹਾਲ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਵੇਗੀ।

ਇਹ ਵੀ ਪੜ੍ਹੋ:  Nuh Violence News: ਬਿੱਟੂ ਬਜਰੰਗੀ ਫਰੀਦਾਬਾਦ ਤੋਂ ਗ੍ਰਿਫਤਾਰ, ਨੂਹ 'ਚ ਹਿੰਸਾ ਭੜਕਾਉਣ ਦਾ ਦੋਸ਼

(ਦੇਵਾ ਨੰਦ ਸ਼ਰਮਾ ਦੀ ਰਿਪੋਰਟ)

Trending news