Punjab News: ਮਕਾਨ ਖਾਲੀ ਕਰਵਾਉਣ ਆਈ ਮਾਵਾਂ ਧੀਆਂ ਨੇ NRI ਮਹਿਲਾ ਨਾਲ ਕੁੱਟਮਾਰ ਕੀਤੀ ਅਤੇ ਕਪੜੇ ਤੱਕ ਪਾੜ ਦਿੱਤੇ।
Trending Photos
Punjab News Today: ਫਰੀਦਕੋਟ ਦੇ ਮੁਹੱਲਾ ਮਾਈ ਗੋਦੜੀ ਵਿੱਚ ਇੱਕ NRI ਮਹਿਲਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਅਤੇ ਕਪੜੇ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਤਾ ਲੱਗ ਹੈ ਕਿ NRI ਮਹਿਲਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਕਗਈ ਹੈ। NRI ਮਹਿਲਾ ਨੂੰ ਹਸਪਤਾਲ ਦਾਖਿਲ ਕਰਾਉਣਾ ਪੈ ਗਿਆ ਹੈ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਿਕ ਦਲਵਿੰਦਰ ਕੌਰ ਨਾਮਕ ਬਜ਼ੁਰਗ ਮਹਿਲਾ ਕਰੀਬ 15 ਸਾਲ ਤੋਂ ਅਮਰੀਕਾ ਰਹਿ ਰਹੀ ਸੀ ਜਿਸਨੇ ਜਾਣ ਤੋਂ ਪਹਿਲਾਂ ਆਪਣੇ ਮਕਾਨ ਦਾ ਇੱਕ ਕਮਰਾ ਮਾਵਾਂ ਧੀਆਂ ਨੂੰ ਕਿਰਾਏ ਤੇ ਦੇ ਦਿੱਤਾ ਸੀ ਤਾਂ ਜੋ ਉਸਦੇ ਮਕਾਨ ਦੀ ਸਾਂਭ ਸੰਭਾਲ ਰਹਿ ਸਕੇ ਪਰ ਪਿੱਛੋਂ ਉਨ੍ਹਾਂ ਵੱਲੋਂ ਇੱਕ ਪ੍ਰਾਪਰਟੀ ਡੀਲਰ ਦੀ ਮਦਦ ਨਾਲ ਪੂਰੇ ਘਰ ਉੱਤੇ ਹੀ ਕਬਜ਼ਾ ਕਰ ਲਿਆ ਗਿਆ।
ਇਹ ਵੀ ਪੜ੍ਹੋ: Punjab Flood News: ਫਿਰੋਜ਼ਪੁਰ ਦਾ ਸਰਹੱਦੀ ਪਿੰਡ ਸਤਲੁਜ ਦੇ ਪਾਣੀ ਦੀ ਮਾਰ ਹੇਠ, ਲੋਕ ਹੋ ਰਹੇ ਪਰੇਸ਼ਾਨ
ਹੁਣ NRI ਮਹਿਲਾ ਮੁਤਾਬਿਕ ਜਦ ਕਰੀਬ ਇੱਕ ਮਹੀਨਾ ਪਹਿਲਾ ਵਾਪਿਸ ਆਈ ਤਾਂ ਉਹ ਜਦੋਂ ਆਪਣੇ ਘਰ ਗਈ ਤਾਂ ਪੂਰੇ ਘਰ ਉੱਤੇ ਉਨ੍ਹਾਂ ਵੱਲੋਂ ਕਬਜ਼ਾ ਕਰ ਰੱਖਿਆ ਸੀ ਜਿਨ੍ਹਾਂ ਵੱਲੋਂ ਉਸ ਨੂੰ ਘਰ ਨਹੀ ਵੜਨ ਦਿੱਤਾ ਗਿਆ ਅਤੇ ਉਲਟਾ ਗਾਲੀ ਗਲੋਚ ਤੱਕ ਕੀਤਾ। ਇਸ ਤੋਂ ਬਾਅਦ NRI ਦੀ ਥਾਣੇ ਵਿੱਚ ਰਿਪੋਰਟ ਵੀ ਲਿਖਾਈ ਪਰ ਕੋਈ ਕਾਰਵਾਈ ਨਹੀਂ ਹੋਈ। ਅੱਜ ਮਹਿਲਾ ਵੱਲੋਂ ਜਦ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਮਕਾਨ ਖਾਲੀ ਕਰਵਾਉਣ ਪੁੱਜੇ ਤਾਂ ਉਕਤ ਕਿਰਾਏਦਾਰ ਮਾਵਾਂ ਧੀਆਂ ਨਾਲ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਕੁੱਟਮਾਰ ਵਿੱਚ ਮਹਿਲਾ ਦੇ ਨੱਕ ਵਿੱਚੋਂ ਖੂਨ ਵਗਣ ਲੱਗਾ ਅਤੇ NRI ਮਹਿਲਾ ਦੇ ਕੱਪੜੇ ਤੱਕ ਪਾੜ ਦਿੱਤੇ ਗਏ। ਫਿਲਹਾਲ NRI ਮਹਿਲਾ ਨੂੰ ਮੈਡੀਕਲ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ MLR (ਐਮਐਲਆਰ) (ਮੈਡੀਕੋ ਲੀਗਲ ਰਿਪੋਰਟ) ਪ੍ਰਾਪਤ ਹੋਣ ਤੋਂ ਬਾਅਦ ਮਹਿਲਾ ਦੇ ਬਿਆਨ ਲਿਖਣ ਉਪਰੰਤ ਅਗਲੀ ਕਾਰਵਾਈ ਕੀਤੀ ਜਵੇਗੀ।
ਇਹ ਵੀ ਪੜ੍ਹੋ: Jalandhar News: ਜਲੰਧਰ 'ਚ ਔਰਤ ਦੇ ਗਲੇ 'ਚੋਂ ਚੇਨ ਖੋਹ ਕੇ ਲੁਟੇਰੇ ਹੋਏ ਫ਼ਰਾਰ, ਲੋਕਾਂ ਨੇ ਕੀਤੀ ਕੁੱਟਮਾਰ
(ਦੇਵਾ ਨੰਦ ਸ਼ਰਮਾ ਦੀ ਰਿਪੋਰਟ)