Punjab News: ਫਾਜ਼ਿਲਕਾ 'ਚ ਮਹਿੰਗਾ ਪਿਆ ਬਾਈਕ ਦਾ ਸ਼ੌਂਕ! ਬਾਈਕ 'ਤੇ ਘੁੰਮਣ ਨਿਕਲੇ ਬੱਚੇ ਨਾਲ ਵਾਪਰਿਆ ਹਾਦਸਾ
Advertisement
Article Detail0/zeephh/zeephh1936434

Punjab News: ਫਾਜ਼ਿਲਕਾ 'ਚ ਮਹਿੰਗਾ ਪਿਆ ਬਾਈਕ ਦਾ ਸ਼ੌਂਕ! ਬਾਈਕ 'ਤੇ ਘੁੰਮਣ ਨਿਕਲੇ ਬੱਚੇ ਨਾਲ ਵਾਪਰਿਆ ਹਾਦਸਾ

Fazilka Accident News: ਇਸ ਹਾਦਸੇ 'ਚ ਬੱਚੇ ਦਾ ਪੱਟ ਫਰੈਕਚਰ ਹੋ ਗਿਆ ਐ ਜਿਸ ਕਾਰਨ ਉਹ ਹੁਣ ਹਸਪਤਾਲ ਚ ਜ਼ੇਰੇ ਇਲਾਜ ਹੈ।  ਸਥਾਨਕ ਲੋਕਾਂ ਨੇ ਉਸ ਨੂੰ ਚੁੱਕ ਕੇ ਹਸਪਤਾਲ ਚ ਭਰਤੀ ਕਰਵਾਇਆ। ਪਰਿਵਾਰ ਮੁਤਾਬਕ ਬੱਚਾ ਝੂਟਾ ਲੈਣ ਲਈ ਆਪਣੇ ਆਪ ਬਾਈਕ ਲੈ ਗਿਆ ਸੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ।

 

Punjab News: ਫਾਜ਼ਿਲਕਾ 'ਚ ਮਹਿੰਗਾ ਪਿਆ ਬਾਈਕ ਦਾ ਸ਼ੌਂਕ! ਬਾਈਕ 'ਤੇ ਘੁੰਮਣ ਨਿਕਲੇ ਬੱਚੇ ਨਾਲ ਵਾਪਰਿਆ ਹਾਦਸਾ

Fazilka News:  ਫਾਜ਼ਿਲਕਾ ਵਿੱਚ ਬਾਈਕ ਉੱਤੇ ਜਾ ਰਹੇ ਬੱਚੇ ਨਾਲ ਹਾਦਸਾ ਵਾਪਰ ਗਿਆ ਜਿਸ ਦੀ ਇੱਕ ਵੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਤਸਵੀਰਾਂ ਫਾਜ਼ਿਲਕਾ ਦੇ ਪਿੰਡ ਮੁਹਾਰ ਖੀਵਾ ਭਵਾਨੀ ਦੀਆਂ ਜਿੱਥੇ ਮਹਿਜ਼ ਇੱਕ 11 ਸਾਲ ਦਾ ਬੱਚਾ ਸ਼ੌਂਕ ਦੇ ਚੱਲਦਿਆਂ ਬਾਈਕ ਲੈ ਕੇ ਘੁੰਮਣ ਲਈ ਨਿਕਲਿਆ ਸੀ ਪਰ ਉਸ ਨੂੰ ਇਹ ਸ਼ੌਂਕ ਕਾਫੀ ਮਹਿੰਗਾ ਪੈ ਗਿਆ। ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕਿਵੇਂ ਇੱਹ ਬੱਚਾ ਬਾਈਕ ਉੱਤੇ ਪਲਟੀਆਂ ਖਾਂਦਾ ਹੋਇਆ ਡਿੱਗ ਜਾਂਦਾ ਹੈ। ਅਕਸਰ ਸੋਸ਼ਲ ਮੀਡਿਆ ਉੱਤੇ ਅਜਿਹੀਆਂ ਸਟੰਟ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। 

ਇਸ ਹਾਦਸੇ ਚ ਬੱਚੇ ਦਾ ਪੱਟ ਫਰੈਕਚਰ ਹੋ ਗਿਆ ਐ ਜਿਸ ਕਾਰਨ ਉਹ ਹੁਣ ਹਸਪਤਾਲ ਚ ਜ਼ੇਰੇ ਇਲਾਜ ਹੈ। ਸਥਾਨਕ ਲੋਕਾਂ ਨੇ ਉਸ ਨੂੰ ਚੁੱਕ ਕੇ ਹਸਪਤਾਲ ਚ ਭਰਤੀ ਕਰਵਾਇਆ। ਪਰਿਵਾਰ ਮੁਤਾਬਕ ਬੱਚਾ ਝੂਟਾ ਲੈਣ ਲਈ ਆਪਣੇ ਆਪ ਬਾਈਕ ਲੈ ਗਿਆ ਸੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ: Punjab Debate News: ਸਿਰਫ਼ SYL ਤੇ ਕੇਂਦਰਿਤ ਹੋਵੇ 1 ਨਵੰਬਰ ਵਾਲੀ ਡਿਬੇਟ: ਸ਼੍ਰੋਮਣੀ ਅਕਾਲੀ ਦਲ

ਅੱਜ-ਕੱਲ੍ਹ ਇਹ ਆਮ ਹੋ ਗਿਐ ਕਿ ਮਾਪੇ ਆਪਣੇ ਨਾਬਾਲਿਗ ਬੱਚਿਆਂ ਦੇ ਹੱਥ ਬਾਈਕ ਜਾਂ ਗੱਡੀਆਂ ਫੜ੍ਹਾ ਦਿੰਦੇ ਹਨ। ਪਰ ਮਾ-ਬਾਪ ਵੱਲੋਂ ਛੋਟੀ ਉਮਰ ਚ ਦਿੱਤੀ ਜਾਣ ਵਾਲੀ ਇਹ ਇਜਾਜ਼ਤ ਬੱਚਿਆਂ ਲਈ ਕਾਫੀ ਖ਼ਤਰਨਾਕ ਵੀ ਸਾਬਿਤ ਹੋ ਸਕਦੀ ਹੈ।ਇਸ ਲਈ ਮਾਪਿਆਂ ਨੂੰ ਚਾਹੀਦੈ ਕਿ ਛੋਟੀ ਉਮਰ ਚ ਬੱਚਿਆਂ ਨੂੰ ਵ੍ਹੀਕਲਾਂ ਤੋਂ ਦੂਰ ਰੱਖਿਆ ਜਾਵੇ। ਕੁੱਝ ਪੱਲ ਦਾ ਇਹ ਸ਼ੌਂਕ ਮਹਿੰਗਾ ਵੀ ਪੈ ਸਕਦਾ ਹੈ।

(ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ)

Trending news