Punjab Flood News: ਬਾਰਿਸ਼ ਨੇ ਮੁੜ ਕਿਸਾਨਾਂ ਦੇ ਸਾਹ ਸੂਤੇ! 500 ਏਕੜ ਤੋਂ ਵੱਧ ਫ਼ਸਲ ਹੋਈ ਪ੍ਰਭਾਵਿਤ
Advertisement
Article Detail0/zeephh/zeephh1797037

Punjab Flood News: ਬਾਰਿਸ਼ ਨੇ ਮੁੜ ਕਿਸਾਨਾਂ ਦੇ ਸਾਹ ਸੂਤੇ! 500 ਏਕੜ ਤੋਂ ਵੱਧ ਫ਼ਸਲ ਹੋਈ ਪ੍ਰਭਾਵਿਤ

Punjab Flood News: ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਮਾਮਲੇ ਸਬੰਧੀ ਪੱਤਰਕਾਰ ਵੱਲੋਂ ਪੁੱਛਣ 'ਤੇ ਪੀ ਡਬਲਯੂ ਡੀ ਦੇ ਅਧਿਕਾਰੀ ਨੇ ਅੱਗੇ- ਅੱਗੇ ਦੌੜ ਲਗਾ ਲਈ  ਹੈ।

 

Punjab Flood News: ਬਾਰਿਸ਼ ਨੇ ਮੁੜ ਕਿਸਾਨਾਂ ਦੇ ਸਾਹ ਸੂਤੇ! 500 ਏਕੜ ਤੋਂ ਵੱਧ ਫ਼ਸਲ ਹੋਈ ਪ੍ਰਭਾਵਿਤ

Punjab Flood News: ਹਰ ਪਾਸੇ ਜਿੱਥੇ ਹੜ੍ਹ ਦੀ ਮਾਰ ਹੈ ਉੱਥੇ ਹੀ ਦੂਸਰੇ ਪਾਸੇ ਹੁਣ ਬਾਰਿਸ਼ ਨੇ ਵੀ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਇਸੇ ਕੜੀ ਦੇ ਤਹਿਤ ਸੁਲਤਾਨਪੁਰ ਲੋਧੀ ਦੇ ਪਿੰਡ ਮੋਖੇ,ਕਰਮਜੀਤਪੁਰ ਤੇ ਫੌਜੀ ਕਲੋਨੀ ਦੇ ਕਿਸਾਨਾਂ ਦੀਆਂ ਬਰਸਾਤੀ ਪਾਣੀ ਕਾਰਨ 500 ਏਕੜ ਤੋਂ ਵੱਧ ਫਸਲ ਨੁਕਸਾਨੀ ਜਾ ਚੁੱਕੀ ਹੈ ਜਿਸ ਕਾਰਨ ਕਿਸਾਨਾਂ ਦੇ ਵਿੱਚ ਨਿਰਾਸ਼ਾ ਦਾ ਆਲਮ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਇਹ ਪਾਣੀ ਉਨ੍ਹਾਂ ਦੇ ਖੇਤਾਂ ਵਿੱਚ ਭਰਿਆ ਹੋਇਆ ਹੈ, ਜਿਸ ਉੱਪਰ ਨਾ ਹੀ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ ਅਤੇ ਨਾ ਹੀ ਕੋਈ ਸਰਕਾਰੀ ਨੁਮਾਇੰਦਾ ਇਸ ਮੁਸ਼ਕਿਲ ਸਮੇਂ ਵਿੱਚ ਉਹਨਾਂ ਦੀ ਬਾਂਹ ਫੜ੍ਹ ਰਿਹਾ ਹੈ। ਅਜਿਹੇ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਪ੍ਰੇਸ਼ਾਨ ਹਨ ਕਿਉਂਕਿ ਕੁਝ ਅਜਿਹੇ ਸ਼ਰਾਰਤੀ ਅਨਸਰ ਨੇ ਜੋ ਪਾਣੀ ਦੀ ਨਿਕਾਸੀ ਨਹੀਂ ਹੋਣ ਦਿੰਦੇ ਅਤੇ ਪ੍ਰਸ਼ਾਸ਼ਨ ਦੇ ਕੰਮ ਵਿੱਚ ਰਾਜਨੀਤਕ ਸ਼ਹਿ ਤੇ ਅੜਿੱਕਾ ਅੜਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ: Punjab Flood News: ਪੰਜਾਬ 'ਚ ਕੁਦਰਤੀ ਤਬਾਹੀ! ਹੜ੍ਹ ਪ੍ਰਭਾਵਿਤ ਪਿੰਡਾਂ ਦਾ ਅੰਕੜਾ ਕਰ ਦੇਵੇਗਾ ਹੈਰਾਨ, ਜਾਣੋ ਪੂਰਾ ਅੱਪਡੇਟ

ਜਿਸ ਕਾਰਨ ਅਜਿਹੇ ਅਨਸਰਾਂ ਵੱਲੋਂ ਪਾਣੀ ਦੀ ਨਿਕਾਸੀ ਲਈ ਜੌ ਸਰਕਾਰੀ ਪੁਲੀਆਂ ਬਣਾਈਆਂ ਗਈਆਂ ਹਨ ਉਹ ਪੁਲੀਆਂ ਉਹਨਾਂ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਪੀੜਿਤ ਕਿਸਾਨਾਂ ਨੇ ਪ੍ਰਸ਼ਾਸ਼ਨ ਤੋਂ ਮਦਦ ਦੀ ਗੁਹਾਰ ਲਗਾਈ ਹੈ ਤੇ ਪੁਲੀਆਂ ਨੂੰ ਖੋਲਣ ਤੇ ਪਾਣੀ ਦੀ ਨਿਕਾਸੀ ਵਿੱਚ ਆ ਰਹੀ ਮੁਸ਼ਕਿਲ ਸੰਬੰਧੀ ਫ਼ਰਿਆਦ ਕੀਤੀ ਹੈ।

ਓਧਰ ਮੌਕੇ ਦਾ ਜਾਇਜ਼ਾ ਲੈਣ ਜਾ ਰਹੇ ਪੀ ਡਬਲਯੂ ਡੀ ਦੇ ਅਧਿਕਾਰੀ ਨਾਲ ਜਦੋਂ ਇਸ ਮਾਮਲੇ ਸੰਬੰਧੀ ਜ਼ੀ ਮੀਡੀਆ ਦੇ ਪੱਤਰਕਾਰ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਵੇਖਦਿਆਂ ਹੀ ਪੱਤਰਕਾਰ ਦੇ ਅੱਗੇ ਅੱਗੇ ਦੌੜ ਲਗਾ ਲਈ ਅਤੇ ਇਸ ਮਾਮਲੇ ਸੰਬੰਧੀ ਸਵਾਲਾਂ ਤੋਂ ਭੱਜਣ ਲੱਗੇ ਤੇ ਕਿਹਾ ਕਿ ਇਹ ਮਾਮਲਾ ਸਾਡੇ ਨਾਲ ਸੰਬੰਧਿਤ ਨਹੀਂ ਹੈ।

ਇਹ ਵੀ ਪੜ੍ਹੋ: Punjab Schools Holidays: ਫਿਰੋਜ਼ਪੁਰ ਤੋਂ ਬਾਅਦ ਹੁਣ ਇਸ ਜ਼ਿਲ੍ਹੇ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ

(ਕਪੂਰਥਲਾ ਤੋਂ ਚੰਦਰ ਮੜੀਆ ਦੀ ਰਿਪੋਰਟ)

Trending news