ਸਰਕਾਰੀ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਬਣੀ ਇੱਕ ਦਿਨ ਲਈ ਡਿਪਟੀ ਕਮਿਸ਼ਨਰ
Advertisement
Article Detail0/zeephh/zeephh1503499

ਸਰਕਾਰੀ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਬਣੀ ਇੱਕ ਦਿਨ ਲਈ ਡਿਪਟੀ ਕਮਿਸ਼ਨਰ

School student became DC news:  ਪੰਜਾਬ ਦੇ ਇਕ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਇਕ ਦਿਨ ਲਈ ਡਿਪਟੀ ਕਮਿਸ਼ਨਰ ਬਣ ਕੇ ਆਪਣਾ ਸਪਨਾ ਪੂਰਾ ਕੀਤਾ ਅਤੇ ਕਿਹਾ ਕਿ ਉਹ ਵੀ ਵੱਡੇ ਹੋ ਕੇ ਡਿਪਟੀ ਕਮਿਸ਼ਨਰ ਬਣੇਗੀ।

ਸਰਕਾਰੀ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਬਣੀ ਇੱਕ ਦਿਨ ਲਈ ਡਿਪਟੀ ਕਮਿਸ਼ਨਰ

School student became DC news: ਪੰਜਾਬ ਪੁਲਿਸ 'ਚ ਭਰਤੀ ਹੋਣ ਦਾ ਹਰ ਕਿਸੇ ਦਾ ਸਪਨਾ ਹੁੰਦਾ ਹੈ। ਛੋਟੇ ਹੁੰਦੇ ਤੋਂ ਹਰ ਇਕ ਵਿਦਿਆਰਥੀ ਪੁਲਿਸ ਅਫ਼ਸਰ ਬਣਨਾ ਚਾਹੁੰਦਾ ਹੈ ਅਤੇ ਅੱਜ ਦੇ ਸਮੇਂ ਵਿਚ ਆਧੁਨਿਕ ਪੀੜੀ ਤੇਜੀ ਨਾਲ ਇਸ ਵੱਲ ਵੱਧ ਵੀ ਰਹੀ ਹੈ। ਇਸ ਵਿਚਕਾਰ ਇਕ ਬੇੇਹੱਦ ਹੀ ਖੂਬਸੂਰਤ ਤਸਵੀਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਹਰ ਕੋਈ ਇਸਦੀ ਤਾਰੀਫ਼ ਵੀ ਕਰ ਰਿਹਾ ਹੈ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਪੇ-ਅਧਿਆਪਕ ਮੀਟਿੰਗ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੰਮਕਾਜ ਬਾਰੇ ਜਾਣੂੰ ਕਰਵਾਉਣ ਲਈ ਦਿਸ਼ਾ ਨਿਦਰਸ਼ ਦਿੱਤੇ ਗਏ। 

ਇਸ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ  (School student became DC) ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਦਿਸ਼ਾ ਨਿਦੇਸ਼ਾਂ ਅਨੁਸਾਰ ਸਰਕਾਰੀ ਸਮਾਰਟ ਸਕੂਲ ਮਾਡਲ ਟਾਊਨ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਮਹਿਫੂਜਾ ਇੱਕ ਦਿਨ ਲਈ ਪਟਿਆਲਾ ਦੀ ਡਿਪਟੀ ਕਮਿਸ਼ਨਰ ਬਣੀ ਅਤੇ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦੇ ਕੰਮਕਾਜ ਬਾਰੇ ਜਾਣੂੰ ਕਰਵਾਇਆ ਗਿਆ। ਇਸ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਵਿਚ ਦਸਵੀਂ ਜਮਾਤ ਦੀ ਵਿਦਿਆਰਥਣ ਮਹਿਫੂਜਾ ਡਿਪਟੀ ਕਮਿਸ਼ਨਰ ਦੀ (School student became DC) ਕੁਰਸੀ 'ਤੇ ਬੈਠੀ ਨਜ਼ਰ ਆ ਰਹੀ ਹੈ। 

ਇਹ ਵੀ ਪੜ੍ਹੋ: ਸੋਨਾ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, 1800 ਰੁਪਏ ਸਸਤਾ ਹੋ ਰਿਹਾ ਹੈ ਸੋਨਾ! ਜਲਦ ਖਰੀਦੋ 

ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਮਾਨ ਸਰਕਾਰ ਵੱਲੋਂ ਆਈ ਐਸ-ਪਾਇਰ ਲੀਡਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜਿਸ ਮੁਤਾਬਿਕ ਹੁਣ ਤੋਂ ਹਰ ਮਹੀਨੇ ਬੱਚਿਆਂ ਨੂੰ ਉਨ੍ਹਾਂ ਦੀ ਰੁਚੀ ਦੇ ਅਨੁਸਾਰ ਪੰਜਾਬ ਦੇ ਵੱਖ-ਵੱਖ ਵਿਭਾਗਾਂ ਬਾਰੇ ਦੱਸਿਆ ਜਾਵੇਗਾ। ਇਸ ਮੁਹਿੰਮ ਅਤੇ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਅਤੇ ਆਉਣ ਵਾਲੇ ਭਵਿੱਖ ਵਿਚ ਆਪਣਾ ਇਕ ਟੀਚਾ ਪਤਾ ਹੋਵੇਗਾ ਤੇ ਅੱਗੇ ਕੀ ਬਣਨਾ ਹੈ, ਇਸ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹੋਵੇਗੀ।

ਵਿਭਾਗਾਂ ਬਾਰੇ ਜਾਣਕਾਰੀ ਹੋਣ ਕਰਕੇ ਉਹ ਆਸਾਨੀ ਨਾਲ ਅੱਗੇ ਵੱਧ ਸਕਣਗੇ ਅਤੇ ਉਸ ਵਿਸ਼ੇ ਬਾਰੇ ਤਿਆਰੀ ਵੀ ਕਰ ਸਕਣਗੇ। ਇਸ ਪ੍ਰੋਗਰਾਮ ਨਾਲ ਉਹਨਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਵੀ ਮਿਲੇਗੀ। ਇਸ ਦੇ ਨਾਲ ਹੀ  (School student became DC)ਡਿਪਟੀ ਕਮਿਸ਼ਨਰ ਬਣੀ ਵਿਦਿਆਰਥਣ ਮਹਿਫੂਜਾ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰ ਰਿਕਾਰਡ ਰੂਮ ਦਾ ਨਿਰੀਖਣ ਕੀਤਾ। ਇਸ ਪ੍ਰੋਗਰਾਮ ਲਈ ਮਹਿਫੂਜਾ ਦੇ ਮਹਿਫੂਜਾ ਦੇ ਪਿਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਧੰਨਵਾਦ ਕੀਤਾ।

Trending news