Punjab News: ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ, BSF ਨੇ ਹੈਰੋਇਨ ਤੇ ਡਰੋਨ ਕੀਤਾ ਬਰਾਮਦ
Advertisement

Punjab News: ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ, BSF ਨੇ ਹੈਰੋਇਨ ਤੇ ਡਰੋਨ ਕੀਤਾ ਬਰਾਮਦ

Punjab News: ਬੀਐਸਐਫ ਅਤੇ ਤਰਨਤਾਰਨ ਪੁਲਿਸ ਦੀ 103 ਬਟਾਲੀਅਨ ਵੱਲੋਂ ਸਾਂਝੀ ਤਲਾਸ਼ੀ ਲਈ ਗਈ।

 

Punjab News: ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ,  BSF ਨੇ ਹੈਰੋਇਨ ਤੇ ਡਰੋਨ ਕੀਤਾ ਬਰਾਮਦ

Punjab News: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਆਏ ਦਿਨ ਡਰੋਨ ਨਾਲ ਜੁੜੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਤਾਜਾਂ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ  ਭਾਰਤ-ਪਾਕਿਸਤਾਨ ਸਰਹੱਦ (India Pakistan International Border) 'ਤੇ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਉੱਡਿਆ, ਜਿਸ ਦੀ ਆਵਾਜ਼ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਸੁਣੀ। 

ਬੀਐਸਐਫ ਅਤੇ ਤਰਨਤਾਰਨ ਪੁਲਿਸ (Tarn Taran Police) ਦੀ 103 ਬਟਾਲੀਅਨ ਵੱਲੋਂ ਸਾਂਝੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਕਰੀਬ ਅੱਧਾ ਕਿੱਲੋ ਹੈਰੋਇਨ ਦਾ ਪੈਕਟ, ਇੱਕ ਡਰੋਨ ਬਰਾਮਦ ਹੋਇਆ। 

ਇਹ ਮਾਮਲਾ ਤਰਨਤਾਰਨ (Tarn Taran news) ਦੇ ਸਰਹੱਦੀ ਪਿੰਡ ਤਾਰਾ ਸਿੰਘ ਦੀ ਹੈ ਜਿੱਥੇ ਤਲਾਸ਼ੀ ਦੌਰਾਨ ਕਰੀਬ ਅੱਧਾ ਕਿੱਲੋ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਹੋਇਆ। ਦੱਸਣਯੋਗ ਹੈ ਕਿ  ਬੀਤੇ ਦਿਨੀ ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ਆਈ ਹੈਰੋਇਨ ਦੀ ਖੇਪ ਪੁਲਿਸ (Tarn Taran Police)  ਅਤੇ ਬੀਐਸਐਫ ਵੱਲੋਂ ਤਲਾਸ਼ੀ ਦੌਰਾਨ ਬਰਾਮਦ ਕੀਤੀ ਗਈ। ਇਹ 334 ਗ੍ਰਾਮ ਹੈਰੋਇਨ ਭਾਰਤ-ਪਾਕਿਸਤਾਨ ਸਰਹੱਦ (India Pakistan International Border) ਨਾਲ ਲੱਗਦੇ ਖੇਤਾਂ 'ਚੋਂ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ: Punjab News: ਸੜਕ ਸੁਰੱਖਿਆ ਫੋਰਸ ਲਈ ਜਵਾਨਾਂ ਦੀ ਸ਼ੁਰੂ; ਕਪੂਰਥਲਾ 'ਚ 1500 ਜਵਾਨ ਲੈ ਕੇ ਟ੍ਰੇਨਿੰਗ

ਜਾਣਕਾਰੀ ਅਨੁਸਾਰ ਸੈਕਟਰ ਖੇਮਕਰਨ ਦੇ ਬੀਓਪੀ ਹਰਭਜਨ ਸਿੰਘ ਵਾਲਾ ਵਿਖੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਇੱਕ ਡਰੋਨ ਆਇਆ। ਇਸ ਦਾ ਪਤਾ ਲੱਗਦੇ ਹੀ ਪੁਲਿਸ ਅਤੇ ਬੀਐਸਐਫ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਫਿਰ ਖੇਤਾਂ ਵਿੱਚ ਪਈ ਹੈਰੋਇਨ ਬਰਾਮਦ ਹੋਈ। ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Gurdaspur News: ਭਾਰਤ-ਪਾਕਿਸਤਾਨ ਸਰਹੱਦ 'ਤੇ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਕੀਤੇ 21 ਰਾਉਂਡ ਫਾਇਰ

ਗੌਰਤਲਬ ਹੈ ਕਿ ਬੀਐਸਐਫ ਨੇ ਫ਼ਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ (India Pakistan International Border) ਨੇੜੇ ਇੱਕ ਡਰੋਨ ਬਰਾਮਦ ਕੀਤਾ ਸੀ। ਇਹ ਡਰੋਨ ਬੀਐਸਐਫ ਨੇ ਸਰਹੱਦੀ ਪਿੰਡ ਚੱਕ ਭੰਗੇ ਵਾਲਾ ਦੇ ਨੇੜਿਓਂ ਬਰਾਮਦ ਕੀਤਾ ਸੀ। ਬੀਐਸਐਸ ਨੂੰ 14 ਅਕਤੂਬਰ ਦੀ ਦੇਰ ਸ਼ਾਮ ਡਰੋਨ ਬਾਰੇ ਜਾਣਕਾਰੀ ਮਿਲੀ ਸੀ

 

Trending news