Jalandhar News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਕਿਹੜੇ-ਕਿਹੜੇ ਕੰਮਾਂ ਲਈ ਕਿੰਨੇ-ਕਿੰਨੇ ਪੈਸੇ ਹਨ ਉਸਦਾ ਵੇਰਵਾ ਬਾਅਦ ਵਿੱਚ ਦੇ ਦਿੱਤਾ ਜਾਵੇਗਾ।
Trending Photos
Punjab's Jalandhar news: ਪੰਜਾਬ ਸਰਕਾਰ ਵੱਲੋਂ 'ਸਰਕਾਰ ਤੁਹਾਡੇ ਦੁਆਰ' ਦੇ ਤਹਿਤ ਅੱਜ ਯਾਨੀ ਬੁੱਧਵਾਰ ਨੂੰ ਜਲੰਧਰ ਵਿਖੇ ਕੈਬਨਿਟ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Maan Latest news) ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਕਈ ਵੱਡੇ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਜਲੰਧਰ ਦੇ ਲੋਕਾਂ ਨੂੰ ਵੀ ਵੱਡੀ ਸੌਗਾਤ ਦਿੱਤੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Maan Latest news) ਨੇ ਜਲੰਧਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਜਲੰਧਰ 'ਚ ਹੋਈ ਜਿਮਨੀ ਚੋਣ 'ਚ ਪਾਰਟੀ ਨੂੰ ਸਮਰਥਨ ਦਿੱਤਾ ਅਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਮੌਕਾ ਦਿੱਤਾ ਇਸਦੇ ਲਈ ਉਹ ਧੰਨਵਾਦੀ ਹਨ।
ਜਲੰਧਰ ਲਈ ਵੱਡਾ ਐਲਾਨ ਕਰਦਿਆਂ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਸ਼ਹਿਰ ਨੂੰ ਚਮਕਾਉਣ ਲਈ 95 ਕਰੋੜ 16 ਲੱਖ ਰੁਪਏ ਅੱਜ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਨੂੰ ਟਰਾਂਸਫਰ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Punjab News: 'ਸਰਕਾਰ ਤੁਹਾਡੇ ਦੁਆਰ'! ਨਵੀਆਂ ਪੋਸਟਾਂ ਤੋਂ ਲੈ ਕੇ ਮਾਲ ਪਟਵਾਰੀ ਨੂੰ ਰਾਹਤ, ਪੰਜਾਬ ਸਰਕਾਰ ਨੇ ਲਏ ਵੱਡੇ ਫੈਸਲੇ
ਉਨ੍ਹਾਂ ਕਿਹਾ ਕਿ "ਭਾਵੇਂ ਸੜਕਾਂ ਹੋਣ, ਸਟ੍ਰੀਟ ਲਾਈਟਾਂ ਹੋਣ, ਸੀਵਰੇਜ ਹੋਵੇ, ਨਵੀਆਂ ਸੜਕਾਂ ਬਣਾਉਣ ਦਾ ਕੰਮ ਹੋਵੇ ਜਾਂ ਕੂੜੇ ਦੇ ਢੇਰੇ ਨੂੰ ਠੀਕ ਕਰਨਾ ਹੋਵੇ, ਇਨ੍ਹਾਂ ਕੰਮਾਂ ਲਈ MP ਸੁਸ਼ੀਲ ਕੁਮਾਰ ਰਿੰਕੂ ਦੇ ਸੰਹੁ ਚੁੱਕਣ ਤੋਂ ਪਹਿਲਾਂ ਹੀ ਪਹਿਲੀ ਕਿਸ਼ਤ ਜਲੰਧਰ ਵਾਸੀਆਂ ਦੇ ਨਾਮ ਕਰ ਦਿੱਤੀ ਗਈ ਹੈ।"
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਕਿਹੜੇ-ਕਿਹੜੇ ਕੰਮਾਂ ਲਈ ਕਿੰਨੇ-ਕਿੰਨੇ ਪੈਸੇ ਹਨ ਉਸਦਾ ਵੇਰਵਾ ਬਾਅਦ ਵਿੱਚ ਦੇ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜਲੰਧਰ ਨੂੰ ਚਮਕਾਉਣ ਦਾ ਵਾਅਦਾ ਕੀਤਾ ਸੀ ਅਸੀਂ ਉਹ ਪੂਰਾ ਕਰਨਾ ਹੈ।
ਇਹ ਵੀ ਪੜ੍ਹੋ: Punjab Sacrilege news: ਪਟਿਆਲਾ ਤੋਂ ਬਾਅਦ ਹੁਣ ਰਾਜਪੁਰਾ ‘ਚ ਬੇਅਦਬੀ ਦੀ ਕੋਸ਼ਿਸ਼, ਵੇਖੋ ਵੀਡੀਓ
(For more news apart from Punjab's Jalandhar news, stay tuned to Zee PHH)