ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ 'ਚ ਮਾਸਟਰ ਮਾਇੰਡ ਨੂੰ ਪਛਾਣ ਲਿਆ ਗਿਆ ਹੈ ਅਤੇ ਉਸ ਨੂੰ ਜਲਦ ਕਾਬੂ ਕੀਤਾ ਜਾਵੇਗਾ।
Trending Photos
Punjab's Ludhiana Central Lock cars stolen news: ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਸੋਮਵਾਰ ਨੂੰ 2 ਵੱਖ-ਵੱਖ ਕਾਰ ਚੋਰੀ ਦੇ ਮਾਮਲਿਆਂ 'ਤੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ। ਪਹਿਲੇ ਮਾਮਲੇ 'ਚ ਕਮਿਸ਼ਨਰ ਨੇ ਦੱਸਿਆ ਕਿ 4 ਮਾਰਚ ਨੂੰ ਡਾਕਟਰ ਨਵੀਨ ਅੱਗਰਵਾਲ, ਜੋ ਕਿ PAU 'ਚ ਪੜ੍ਹਾਉਂਦੇ ਹਨ, ਉਨ੍ਹਾਂ ਦਾ ਇੱਕ ਵਾਹਨ ਚੋਰੀ ਹੋ ਗਿਆ ਸੀ ਜਿਸ ਮਾਮਲੇ ਨੂੰ ਪੁਲਿਸ ਨੇ 30 ਘੰਟਿਆਂ 'ਚ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ 20 ਤੋਂ ਲੈ ਕੇ 22 ਸਾਲ ਦੇ 5 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ।
ਉਨ੍ਹਾ ਕਿਹਾ ਕਿ ਅਸੀਂ ਗੱਡੀ ਵੀ ਬਰਾਮਦ ਕਰ ਲਈ ਹੈ। ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਦੇਰ ਰਾਤ ਇਹ ਚੋਰੀ ਕੀਤੀ ਗਈ ਸੀ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮਾਡਲ ਟਾਊਨ ਦੇ ਵਿੱਚ 5 ਵਾਹਨ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਚੋਰ ਸੈਂਟਰ ਲਾਕਿੰਗ ਨੂੰ ਹੈਕ ਕਰਕੇ ਇਨ੍ਹਾਂ ਨੂੰ ਚੋਰੀ ਕਰਦੇ ਸਨ। ਜ਼ਿਆਦਤਰ ਨਵੇਂ ਵਾਹਨ ਚੋਰੀ ਕੀਤੇ ਜਾਂਦੇ ਸਨ। ਕਾਫੀ ਵੱਡੀ ਤਕਨੀਕ ਨਾਲ ਇਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ 2 ਮੁਲਜ਼ਮ ਦਿੱਲੀ ਦੇ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਕਾਬੂ ਕੀਤਾ ਜਾਣਾ ਬਾਕੀ ਹੈ। ਫਿਲਹਾਲ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Punjab Budget Session 2023: CM ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਤਿੱਖੀ ਬਹਿਸ, CM ਨੇ ਕਿਹਾ "ਤੁਸੀਂ ਆਪਣੀ ਪਾਰਟੀ ਬਚਾ ਲਓ"
ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ 'ਚ ਮਾਸਟਰ ਮਾਇੰਡ ਨੂੰ ਪਛਾਣ ਲਿਆ ਗਿਆ ਹੈ ਅਤੇ ਉਸ ਨੂੰ ਜਲਦ ਕਾਬੂ ਕੀਤਾ ਜਾਵੇਗਾ। ਪੁਲਿਸ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਅੱਗੇ ਇਨ੍ਹਾਂ ਵੱਲੋਂ ਵਾਹਨ ਵੇਚੇ ਜਾਣੇ ਸੀ। ਉਨ੍ਹਾ ਕਿਹਾ ਕਿ ਕੰਪਨੀਆਂ ਤੋਂ ਲੋਕ ਸੈਂਟਰ ਲਾਕ ਵਾਲਿਆਂ ਗੱਡੀਆਂ ਖਰੀਦਦੇ ਹਨ ਪਰ ਹੁਣ ਇਹ ਵੀ ਸੁਰੱਖਿਅਤ ਨਹੀਂ ਹਨ।
ਇਸ ਤੋਂ ਬਾਅਦ ਉਨ੍ਹਾ ਕਿਹਾ ਕਿ ਅਸੀਂ ਕੰਪਨੀਆਂ ਨੂੰ ਵੀ ਇਸ ਬਾਰੇ ਦੱਸਾਂਗੇ। ਉਨ੍ਹਾ ਕਿਹਾ ਕਿ ਇਹ GPS ਵੀ ਉਖਾੜ ਦਿੰਦੇ ਸਨ ਤਾਂ ਜੋ ਵਾਹਨ ਟ੍ਰੇਸ ਨਾ ਹੋ ਸਕੇ। ਪੁਲਿਸ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਮਹਿੰਗੀਆਂ ਗੱਡੀਆਂ ਵੀ ਸੁਰੱਖਿਅਤ ਨਹੀਂ ਹਨ ਅਤੇ ਇਸ ਕਰਕੇ ਉਹ ਇਹ ਮਾਮਲਾ ਕੰਪਨੀਆਂ ਦੇ ਧਿਆਨ 'ਚ ਵੀ ਲੈ ਕੇ ਆਉਣਗੇ।
- ਲੁਧਿਆਣਾ ਤੋਂ ਭਾਰਤ ਸ਼ਰਮਾ ਦੀ ਰਿਪੋਰਟ
ਇਹ ਵੀ ਪੜ੍ਹੋ: Manish Sisodia Case: ਮਨੀਸ਼ ਸਿਸੋਦੀਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ\
(For more news apart from Punjab's Ludhiana Central Lock cars stolen, stay tuned to Zee PHH)