Ludhiana Kisan Mela 2023: ਇਸ ਵਾਰ ਮੇਲੇ 'ਚ ਕਣਕ ਦੀਆਂ 2 ਕਿਸਮਾਂ ਵੀ ਕਿਸਾਨਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ।
Trending Photos
Punjab's Ludhiana Kisan Mela 2023: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲਾ 14 ਤੋਂ 15 ਸਤੰਬਰ ਤੱਕ ਹੋਣ ਜਾ ਰਿਹਾ ਹੈ। ਇਸਦੇ ਨਾਲ ਹੀ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਅਤੇ ਐਨੀਮਲ ਯੂਨੀਵਰਸਿਟੀ 'ਚ ਪਸ਼ੂ ਮੇਲਾ ਵੀ ਲੱਗੇਗਾ।
ਮਿਲੀ ਜਾਣਕਾਰੀ ਦੇ ਮੁਤਾਬਕ 14 ਸਤੰਬਰ ਨੂੰ ਸੂਬੇ ਦੇ ਖੇਤੀਬਾੜੀ ਮੰਤਰੀ ਕਿਸਾਨ ਮੇਲੇ ਦਾ ਉਦਘਾਟਨ ਕਰਨਗੇ, ਜਦੋਂ ਕਿ ਦੂਜੇ ਦਿਨ 15 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਮੇਲੇ ਦੇ ਵਿੱਚ ਸ਼ਿਰਕਤ ਕਰਨਗੇ।
ਮੇਲੇ ਨੂੰ ਲੈਕੇ PAU 'ਚ ਤਿਆਰੀਆਂ ਜ਼ੋਰੋ ਸ਼ੋਰੋ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਵਾਰ ਕਿਸਾਨ ਮੇਲੇ ਦੀ ਥੀਮ ਵਿਗਿਆਨਕ ਖੇਤੀ ਦੇ ਰੰਗ ਕਿਸਾਨ ਮੇਲਿਆਂ ਦੇ ਸੰਗ ਰੱਖਿਆ ਗਿਆ ਹੈ। ਖੇਤੀਬਾੜੀ ਮਾਹਿਰ ਡਾਕਟਰ ਜੀ ਪੀ ਐੱਸ ਸੋਢੀ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਸਲਾਨਾ 6 ਦੇ ਕਰੀਬ ਵੱਖ ਵੱਖ ਜ਼ਿਲ੍ਹਿਆਂ ਚ ਕਿਸਾਨ ਮੇਲੇ ਕਰਵਾਏ ਜਾਂਦੇ ਨੇ, ਇਹ ਕਿਸਾਨ ਮੇਲਾ ਯੂਨੀਵਰਸਿਟੀ ਚ 14 ਤੋਂ 15 ਸਤੰਬਰ ਤੱਕ ਲਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਵਾਰ ਮੇਲੇ 'ਚ ਕਣਕ ਦੀਆਂ 2 ਕਿਸਮਾਂ ਵੀ ਕਿਸਾਨਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ, ਜਿਸ 'ਚ ਪੀ ਬੀ ਡਬਲਿਊ ਕਿਸਮਾਂ ਸ਼ਾਮਲ ਹਨ ਜੋਕਿ ਵਿਸ਼ੇਸ਼ ਤੌਰ 'ਤੇ ਰੋਟੀ ਲਈ ਈਜਾਦ ਕੀਤੀਆਂ ਗਈਆ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਖੇਤੀ ਦੇ ਆਧੁਨਿਕ ਸੰਧਾ ਦੀਆਂ ਪ੍ਰਦਰਸ਼ਨੀਆਂ ਵੀ ਲਗਣਗੀਆਂ। ਉਸ ਤੋਂ ਇਲਾਵਾ ਕਿਸਾਨਾਂ ਦੇ ਨਾਲ ਖੇਤੀਬਾੜੀ ਮਾਹਿਰ ਵੀ ਰੂਬਰੂ ਹੋਣਗੇ।
ਮਿਲੀ ਜਾਣਕਾਰੀ ਦੇ ਮੁਤਾਬਕ ਇਹ ਕਿਸਾਨ ਮੇਲਾ 'ਵਿਗਿਆਨਕ ਖੇਤੀ ਦੇ ਰੰਗ ਕਿਸਾਨ ਮੇਲਿਆਂ ਦੇ ਸੰਗ' ਥੀਮ 'ਤੇ ਅਧਾਰਿਤ ਹੋਵੇਗਾ। ਇਸ ਦੌਰਾਨ 5 ਖੇਤੀਬਾੜੀ 'ਚ ਅਹਿਮ ਯੋਗਦਾਨ ਦੇਣ ਵਾਲੇ ਕਿਸਾਨਾਂ ਦਾ ਸਨਮਾਨ ਵੀ ਕੀਤਾ ਜਾਵੇਗਾ।
ਦੱਸ ਦਈਏ ਕਿ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਗਾਤਾਰ ਕਿਸਾਨੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਕਈ ਆਵਿਸ਼ਕਾਰ ਵੀ ਕੀਤੇ ਗਏ ਹਨ।
ਇਹ ਵੀ ਪੜ੍ਹੋ: Arvind Kejriwal Punjab Visit: ਅਰਵਿੰਦ ਕੇਜਰੀਵਾਲ ਤੇ ਮਾਨ ਨੇ ਸਕੂਲ ਆਫ ਐਮੀਨੈਂਸ ਦੀ ਕੀਤੀ ਸ਼ੁਰੂਆਤ,ਜਾਣੋ ਕੀ ਕੁਝ ਹੋਵੇਗਾ ਖਾਸ?
ਇਹ ਵੀ ਪੜ੍ਹੋ: Punjab News: ਪਟਵਾਰੀਆਂ ਨੇ ਵਾਧੂ ਸਰਕਲਾਂ ਦੀ ਗਿਰਦਾਵਰੀ ਦਾ ਬਾਇਕਾਟ ਕਰਨ ਦਾ ਕੀਤਾ ਐਲਾਨ