Ludhiana Ladowal Toll Plaza: ਪੰਜਾਬ 'ਚ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਸ਼ੁਰੂ, ਹਾਈ ਕੋਰਟ ਦਾ ਫੈਸਲਾ NHAI ਦੇ ਹੱਕ 'ਚ
Advertisement
Article Detail0/zeephh/zeephh2361196

Ludhiana Ladowal Toll Plaza: ਪੰਜਾਬ 'ਚ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਸ਼ੁਰੂ, ਹਾਈ ਕੋਰਟ ਦਾ ਫੈਸਲਾ NHAI ਦੇ ਹੱਕ 'ਚ

Ludhiana Ladowal Toll Plaza: ਲਾਡੋਵਾਲ ਟੋਲ ਪਲਾਜ਼ਾ 'ਤੇ ਭਾਰੀ ਗਿਣਤੀ 'ਚ ਪੁਲਿਸ ਬਲ ਤਾਇਨਾਤ। ਪੰਜਾਬ 'ਚ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਸ਼ੁਰੂ ਹੋ ਗਿਆ ਹੈ। NHAI ਦੇ ਹੱਕ 'ਚ ਹਾਈ ਕੋਰਟ ਦਾ ਫੈਸਲਾ ਹੈ।

 

Ludhiana Ladowal Toll Plaza: ਪੰਜਾਬ 'ਚ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਸ਼ੁਰੂ, ਹਾਈ ਕੋਰਟ ਦਾ ਫੈਸਲਾ NHAI ਦੇ ਹੱਕ 'ਚ

Ludhiana Ladowal Toll Plaza: ਪੰਜਾਬ ਦਾ ਸਭ ਤੋਂ ਮਹਿੰਗਾ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜਾ ਜੋ ਕਿ ਪਿਛਲੇ 45 ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੰਘਰਸ਼ ਤੋਂ ਬਾਅਦ ਲੋਕਾਂ ਲਈ ਬਿਲਕੁਲ ਫਰੀ ਸੀ। ਕਿਸਾਨਾਂ ਦੀਆਂ ਮੰਗਾਂ ਸਨ ਕਿ ਟੋਲ ਦੇ ਰੇਟ ਘੱਟ ਕੀਤੇ ਜਾਣ, 20 ਕਿਲੋਮੀਟਰ ਦੇ ਏਰੀਏ ਦੇ ਲੋਕਾਂ ਨੂੰ ਬਿਲਕੁਲ ਕੋਈ ਟੋਲ ਨਾ ਲਿਆ ਜਾਵੇ ਪਰ ਇਸ ਮਾਮਲੇ ਦੇ ਵਿੱਚ ਮਾਨਯੋਗ ਪੰਜਾਬ ਐਂਡ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਹੋਣ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਲੁਧਿਆਣਾ ਪ੍ਰਸ਼ਾਸਨ ਨੂੰ ਟੋਲ ਚਾਲੂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਸਨ। 

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਦੋਆਬਾ ਵੱਲੋਂ 16 ਜੂਨ ਤੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਗਿਆ ਹੈ। ਕਿਸਾਨਾਂ ਦੀ ਅਗਵਾਈ ਪ੍ਰਧਾਨ ਦਿਲਬਾਗ ਸਿੰਘ ਗਿੱਲ ਅਤੇ ਇੰਦਰਬੀਰ ਸਿੰਘ ਕਾਦੀਆਂ ਕਰ ਰਹੇ ਹਨ।

ਇਹ ਵੀ ਪੜ੍ਹੋ: Ludhiana Robbery Case: ਲੁਧਿਆਣਾ 'ਚ ਦਾਤਰਾਂ ਨਾਲ ਹਮਲਾ ਕਰਕੇ ਬਾਈਕ ਸਵਾਰ ਨੇ ਅਕਾਊਂਟੈਂਟ ਨੂੰ ਲੁੱਟਿਆ

ਇਸ ਤੋਂ ਬਾਅਦ ਪ੍ਰਸ਼ਾਸਨ ਨੇ ਬੁੱਧਵਾਰ ਸਵੇਰੇ ਟੋਲ ਪਲਾਜ਼ਾ ਨੂੰ ਸ਼ੁਰੂ ਕਰਵਾ ਦਿੱਤਾ ਜਿੱਥੇ ਕਿ ਭਾਰੀ ਪੁਲਿਸ ਫੋਰਸ ਵੱਲ ਲਗਾਇਆ ਗਿਆ। ਕਿਸਾਨਾਂ ਵੱਲੋਂ ਵੀ ਟੂਲ ਪਲਾਜ਼ਾ ਤੇ ਇਕੱਠੇ ਹੋਣ ਦੀ ਕਾਲ ਦਿੱਤੀ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਟੋਲ ਪਲਾਜਾ ਜਾਣ ਤੋਂ ਪਹਿਲਾਂ ਹੀ ਪੁਲਿਸ ਨੇ ਕਿਸਾਨ ਆਗੂ ਨੂੰ ਹਿਰਾਸਤ ਵਿੱਚ ਲੈ ਲਿਆ।

ਇਹ ਵੀ ਪੜ੍ਹੋ: Shaheed Udham Singh: ਊਧਮ ਸਿੰਘ ਭਾਰਤ ਦਾ 'ਸ਼ੇਰ', ਜਿਸ ਦੀਆਂ 6 ਗੋਲੀਆਂ ਨੇ ਜਲਿਆਂਵਾਲਾ ਬਾਗ ਸਾਕੇ ਦਾ ਲਿਆ ਸੀ ਬਦਲਾ

ਪਿਛਲੇ 46 ਦਿਨਾਂ ਤੋਂ ਟੋਲ ਬੰਦ ਹੋਣ ਕਾਰਨ ਲੋਕਾਂ ਨੂੰ 46 ਕਰੋੜ ਰੁਪਏ ਤੋਂ ਵੱਧ ਦੀ ਬੱਚਤ ਹੋਈ ਹੈ। ਕਿਸਾਨਾਂ ਦੀ ਮੰਗ ਹੈ ਕਿ ਟੋਲ ਰੇਟ ਘੱਟ ਕੀਤੇ ਜਾਣ। ਇੱਕ ਸਾਲ ਵਿੱਚ ਟੋਲ ਦਰਾਂ ਵਿੱਚ ਤਿੰਨ ਵਾਰ ਵਾਧਾ ਹੋਇਆ ਹੈ। ਟੋਲ ਫ੍ਰੀ ਹੋਣ ਤੋਂ ਬਾਅਦ NHAI ਨੇ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ। ਇਸ ਮਾਮਲੇ ਵਿੱਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।

-ਲਾਡੋਵਾਲ ਟੋਲ 'ਤੇ ਕਾਰ ਦਾ ਪੁਰਾਣਾ ਟੈਕਸ ਵਨ ਵੇਅ ਲਈ 215 ਰੁਪਏ ਅਤੇ ਰਿਟਰਨ ਲਈ 325 ਰੁਪਏ ਅਤੇ ਮਹੀਨਾਵਾਰ ਪਾਸ 7175 ਰੁਪਏ ਸੀ। ਨਵੀਂ ਦਰ ਵਿਚ ਇਕ ਪਾਸੇ ਦਾ ਕਿਰਾਇਆ 220 ਰੁਪਏ ਅਤੇ ਵਾਪਸੀ ਦਾ ਕਿਰਾਇਆ 330 ਰੁਪਏ ਹੈ ਅਤੇ ਮਹੀਨਾਵਾਰ ਪਾਸ 7360 ਰੁਪਏ ਹੋਵੇਗਾ।

-ਇਸੇ ਤਰ੍ਹਾਂ ਹਲਕੇ ਵਾਹਨ ਦਾ ਪੁਰਾਣਾ ਕਿਰਾਇਆ ਵਨ ਵੇਅ ਲਈ 350 ਰੁਪਏ ਅਤੇ ਵਾਪਸੀ ਲਈ 520 ਰੁਪਏ ਅਤੇ ਮਹੀਨਾਵਾਰ ਪਾਸ 11590 ਰੁਪਏ ਸੀ। ਨਵੀਂ ਦਰ ਵਿਚ ਇਕ ਪਾਸੇ ਦਾ ਕਿਰਾਇਆ 355 ਰੁਪਏ ਅਤੇ ਵਾਪਸੀ ਦਾ ਕਿਰਾਇਆ 535 ਰੁਪਏ ਹੈ ਅਤੇ ਮਹੀਨਾਵਾਰ ਪਾਸ 11885 ਰੁਪਏ ਹੋਵੇਗਾ।

Trending news