Malerkotla News: ਮਲੇਰਕੋਟਲਾ ਦੇ ਪਿੰਡ ਬਡਲਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ।
Trending Photos
Malerkotla News: ਮਲੇਰਕੋਟਲਾ ਦੇ ਪਿੰਡ ਬਡਲਾ ਦਾ ਜਸ਼ਨਦੀਪ ਸਿੰਘ ਜੋ ਕਿ ਅੱਠ ਸਾਲ ਪਹਿਲਾਂ ਕੈਨੇਡਾ ਆਪਣਾ ਭਵਿੱਖ ਸੰਵਾਰਨ ਲਈ ਗਿਆ ਸੀ, ਉੱਥੇ ਭੇਦਭਰੇ ਹਾਲਾਤ ਵਿੱਚ ਜਸ਼ਨਦੀਪ ਸਿੰਘ ਦਾ ਕਤਲ ਹੋ ਗਿਆ। ਜਸ਼ਨਦੀਪ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਪੱਗ ਨੂੰ ਲੈ ਕੇ ਪੰਜਾਬੀ ਨੌਜਵਾਨਾਂ ਉਤੇ ਤਸ਼ੱਦਦ ਢਾਹੇ ਜਾ ਰਹੇ ਹਨ।
ਯੂਕ੍ਰੇਨ ਦੇ ਗੋਰੇ ਨੇ ਤੇਜ਼ਧਾਰ ਹਥਿਆਰ ਨਾਲ ਜਸਨਦੀਪ ਦਾ ਕਤਲ ਕਰ ਦਿੱਤਾ। ਜਸ਼ਨਦੀਪ ਦੇ ਪਿਤਾ ਤੇ ਰਿਸ਼ਤੇਦਾਰਾਂ ਨੇ ਇਸ ਗੱਲ ਉਤੇ ਰੋਸ ਜਤਾਇਆ ਕਿ ਜਿਹੜੇ ਬੱਚਿਆਂ ਨੂੰ 12ਵੀਂ ਕਲਾਸ ਤੋਂ ਬਾਅਦ ਕੈਨੇਡਾ ਭੇਜ ਦਿੰਦੇ ਹਨ ਉਨ੍ਹਾਂ ਲਈ ਉਥੇ ਕਾਫੀ ਖ਼ਤਰਾ ਹੈ। ਗ੍ਰੈਜੂਏਸ਼ਨ ਕਰਕੇ ਹੀ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੀਦਾ ਹੈ। ਕੈਨੇਡਾ ਦੇ ਅਲਬਰਟਾ ਦੇ ਸ਼ਹਿਰ ਐਡਮਿੰਟਨ ਦੇ ਡਾਊਨਟਾਊਨ ਪਾਰਕਿੰਗ ਲਾਟ ਵਿੱਚ 22 ਸਾਲਾ ਦਸਤਾਰਧਾਰੀ ਨੌਜਵਾਨ ਜਸ਼ਨਦੀਪ ਸਿੰਘ ਮਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।
ਪੁਲਿਸ ਨੇ ਇਸ ਮਾਮਲੇ 'ਚ 40 ਸਾਲਾ ਐਡਗਰ ਵਿਸਕਰ 'ਤੇ ਹੱਤਿਆ ਦਾ ਇਲਜ਼ਾਮ ਲਗਾਇਆ ਹੈ, ਜੋ ਘਟਨਾ ਤੋਂ ਬਾਅਦ ਲਾਸ਼ ਦੇ ਕੋਲ ਹੀ ਖੜ੍ਹਾ ਰਿਹਾ। ਮ੍ਰਿਤਕ ਜਸ਼ਨਦੀਪ ਸਿੰਘ ਮਾਨ ਕਰੀਬ ਅੱਠ ਮਹੀਨੇ ਪਹਿਲਾਂ ਕੈਨੇਡਾ ਪਹੁੰਚਿਆ ਸੀ।
ਐਡਮਿੰਟਨ ਪੁਲਿਸ ਅਤੇ ਸ਼ਹਿਰ ਦੇ ਮੇਅਰ ਅਮਰਜੀਤ ਸਿੰਘ ਸੋਹੀ ਨੂੰ ਇਸ ਘਟਨਾ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰਨ ਲਈ ਕਿਹਾ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਪਿੰਡ ਬਡਲਾ, ਜ਼ਿਲ੍ਹਾ ਮਲੇਰਕੋਟਲਾ ਦਾ ਰਹਿਣ ਵਾਲਾ ਸੀ। ਦੱਸਿਆ ਜਾਂਦਾ ਹੈ ਕਿ ਕਾਤਲ ਨੇ ਕਤਲ ਕਰਨ ਲਈ ਬਾਕਸ ਕਟਰ ਦੀ ਵਰਤੋਂ ਕੀਤੀ ਸੀ।
ਐਡਮਿੰਟਨ ਪੁਲਿਸ ਨੇ 40 ਸਾਲਾ ਐਡਗਰ ਵਿਸਕਰ ਉਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਘਟਨਾ ਤੋਂ ਬਾਅਦ ਸ਼ੱਕੀ ਮੌਕੇ ਉਤੇ ਹੀ ਰਿਹਾ। ਹਮਲੇ ਵਿੱਚ ਵਰਤਿਆ ਗਿਆ ਹਥਿਆਰ ਇਕ ਬਾਕਸ ਕਟਰ ਮੰਨਿਆ ਜਾ ਰਿਹਾ ਹੈ। ਈਪੀਐੱਸ ਹੋਮੀਸਾਈਡ ਸੈਕਸ਼ਨ ਦੇ ਸਟਾਫ ਸਾਰਜੈਂਟ ਕੋਲਿਨ ਲੈਥਮ ਨੇ ਅਧਿਕਾਰਤ ਰਿਲੀਜ਼ ਵਿੱਚ ਕਿਹਾ, ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਦੋਵੇਂ ਵਿਅਕਤੀ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ ਅਤੇ ਇਹ ਇੱਕ ਵੱਖਰੀ ਘਟਨਾ ਜਾਪਦੀ ਹੈ।
ਸਾਬਕਾ ਸਰਪੰਚ ਭਰਪੂਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਕੈਨੇਡਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਘਟਨਾ ਬਾਰੇ ਜਾਂਚ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Train incident: ਇੰਦੌਰ-ਜਬਲਪੁਰ ਓਵਰਨਾਈਟ ਐਕਸਪ੍ਰੈਸ ਦੇ ਦੋ ਡੱਬੇ ਪਟੜੀ ਤੋਂ ਉਤਰੇ, ਯਾਤਰੀ ਸੁਰੱਖਿਅਤ