Punjab Flood News: ਮਾਨਸਾ ਜ਼ਿਲ੍ਹੇ ਦੇ ਵਿੱਚੋਂ ਲੰਘਣ ਵਾਲੇ ਘੱਗਰ ਦੇ ਵਿੱਚ ਜਿੱਥੇ ਪਾਣੀ ਦਾ ਪੱਧਰ ਘੱਟ ਗਿਆ ਹੈ ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੈਂਪਾਂ ਦੇ ਵਿੱਚ ਬੈਠੇ ਪਰਿਵਾਰਾਂ ਨੂੰ ਹੁਣ ਆਪਣੇ ਘਰਾਂ ਦੀ ਚਿੰਤਾ ਸਤਾਉਣ ਲੱਗੀ ਹੈ।
Trending Photos
Punjab Flood News: ਪੰਜਾਬ ਵਿੱਚ ਅੱਜ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਅਗਲੇ 2 ਦਿਨਾਂ ਤੱਕ ਮੌਸਮ ਬਹੁਤ ਖ਼ਰਾਬ ਰਹੇਗਾ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੋਂ ਮੌਸਮ 'ਚ ਫਿਰ ਤੋਂ ਬਦਲਾਅ ਹੋਵੇਗਾ। ਬੁੱਧਵਾਰ ਅਤੇ ਵੀਰਵਾਰ ਨੂੰ ਪੰਜਾਬ ਭਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ 'ਚ 2 ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਬਚਾਅ ਕਾਰਜ ਤੇਜ਼ ਹੋ ਗਿਆ ਹੈ। ਘੱਗਰ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਮਾਨਸਾ ਜ਼ਿਲ੍ਹੇ ਵਿੱਚੋਂ ਲੰਘਣ ਵਾਲੇ ਘੱਗਰ ਨੇ ਕਸਬਾ ਬਰੇਟਾ ਅਤੇ ਸਰਦੂਲਗੜ੍ਹ ਦੇ ਵਿੱਚ ਤਬਾਹੀ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਤੇ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। ਬੇਘਰ ਹੋਏ ਲੋਕਾਂ ਨੂੰ ਬੇਸ਼ੱਕ ਜਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕੈਂਪਾਂ ਵਿੱਚ ਆਸਰਾ ਮਿਲ ਗਿਆ ਹੈ। ਬੇਸ਼ਕ ਹੁਣ ਘੱਗਰ ਦਾ ਪਾਣੀ ਵੀ ਘਟਨਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਰਾਹਤ ਕੈਂਪਾਂ ਵਿੱਚ ਬੈਠੇ ਬੇਘਰੇ ਲੋਕਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਮੁੜ ਤੋਂ ਆ ਕੇ ਆਪਣੇ ਘਰ ਕਿਸ ਤਰ੍ਹਾਂ ਬਣਾਉਣਗੇ। ਘੱਗਰ ਤੋਂ ਪੀੜਤ ਇੰਨਾ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਲੰਬਾ ਸਮਾਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਛੋਟੇ ਜਿਹੇ ਬਣਾਏ ਸੀ ਜਿਨ੍ਹਾਂ ਦੇ ਸੁਪਨਿਆਂ ਅਤੇ ਘਰਾਂ ਤੇ ਘੱਗਰ ਨੇ ਪਾਣੀ ਫੇਰ ਦਿੱਤਾ ਹੈ।
ਇਹ ਵੀ ਪੜ੍ਹੋ: Punjab News: ਨਸ਼ਿਆਂ ਖਿਲਾਫ਼ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 3 ਕੁਇੰਟਲ 25 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ 2 ਕਾਬੂ
https://zeenews.india.com/hindi/zeephh/punjab/punjab-news-fatehgarh-sahi...
ਚਿੰਤਾ ਹੈ ਕਿ ਹੁਣ ਮੁੜ ਤੋਂ ਇਹ ਆਪਣੇ ਘਰਾਂ ਨੂੰ ਠੀਕ ਕਰ ਪਾਉਣਗੇ ਜਾਂ ਨਹੀਂ। ਇਹਨਾਂ ਲੋਕਾਂ ਦੀ ਆਸ ਹੁਣ ਜਿੱਥੇ ਹੁਣ ਸਰਕਾਰ ਦੀ ਮਦਦ ਉੱਤੇ ਟਿਕੀ ਹੋਈ ਹੈ ਬਸ ਕੀ ਹੁਣ ਜੇਕਰ ਸਰਕਾਰ ਜਾਂ ਅਤੇ ਜ਼ਿਲ੍ਹਾ ਪ੍ਰਸਾਸ਼ਨ ਨੇ ਇਨ੍ਹਾਂ ਲੋਕਾਂ ਦੀ ਮਦਦ ਨਾ ਕੀਤੀ ਤਾਂ ਮੁੜ ਤੋਂ ਜ਼ਿੰਦਗੀ ਨੂੰ ਪਟਰੀ 'ਤੇ ਲਿਆਉਣਾ ਮੁਸ਼ਕਿਲ ਹੋ ਜਾਵੇਗਾ। ਰਾਹਤ ਕੈਂਪਾਂ ਵਿੱਚ ਬੈਠੇ ਰਾਜਪ੍ਰੀਤ ਕੌਰ ਤੇ ਸੰਤੋਸ਼ ਕੌਰ ਨੇ ਉਹ ਆਪਣਾ ਦੁੱਖ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਬੇਸ਼ੱਕ ਆਪਣੇ ਰਹਿਣ ਦੇ ਲਈ ਛੱਤ ਨਹੀਂ ਸੀ, ਜੋ ਮਿਹਨਤ ਮਜ਼ਦੂਰੀ ਕਰਕੇ ਸਮਾਨ ਬਣਾਇਆ ਸੀ ਉਹ ਪਾਣੀ ਦੇ ਵਿੱਚ ਰੁੜ ਗਿਆ ਹੈ ਜੋ ਛੱਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਗਈ ਕੁੱਝ ਦਿਨਾਂ ਤੱਕ ਛੱਡਣੀ ਪਵੇਗੀ ਪਰ ਹੁਣ ਸਾਨੂੰ ਚਿੰਤਾ ਸਤਾ ਰਹੀ ਹੈ ਕਿ ਮੁੜ ਤੋਂ ਕਿਸ ਹੇਠ ਜਾ ਕੇ ਰਹਿਣਾ ਪਵੇਗਾ।
ਓਥੇ ਹੀ ਮਨਜੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਘੱਗਰ ਦੇ ਉੱਪਰ ਸੇਵਾ ਨਿਭਾ ਰਹੇ ਹਨ ਪਰ ਉਹ ਆਪਣਾ ਘਰ-ਬਾਰ ਛੱਡ ਕੇ ਰਾਹਤ ਕੈਂਪਾਂ ਦੇ ਵਿੱਚ ਬੈਠੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ ਪਰ ਘਰ ਡਿੱਗਣ ਕਿਨਾਰੇ ਹਨ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮਦਦ ਕੀਤੀ।
ਇਹ ਵੀ ਪੜ੍ਹੋ: Punjab News: BSF ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ 3 ਕਿਲੋ 770 ਗ੍ਰਾਮ ਹੈਰੋਇਨ ਕੀਤੀ ਬਰਾਮਦ
https://zeenews.india.com/hindi/zeephh/punjab/bsf-and-tarn-taran-police-...
(ਕੁਲਦੀਪ ਧਾਲੀਵਾਲ ਦੀ ਰਿਪੋਰਟ)