Nangal Flood News: ਨੰਗਲ ਤੋਂ ਰੂਪਨਗਰ ਤੱਕ ਸਤਲੁਜ ਦਰਿਆ ਵਿੱਚ ਛੋਟੇ ਡੈਮ ਬਣਾਏ ਜਾਣ, ਰਾਣਾ ਕੇ ਪੀ ਸਿੰਘ ਦਾ ਬਿਆਨ
Advertisement
Article Detail0/zeephh/zeephh1831821

Nangal Flood News: ਨੰਗਲ ਤੋਂ ਰੂਪਨਗਰ ਤੱਕ ਸਤਲੁਜ ਦਰਿਆ ਵਿੱਚ ਛੋਟੇ ਡੈਮ ਬਣਾਏ ਜਾਣ, ਰਾਣਾ ਕੇ ਪੀ ਸਿੰਘ ਦਾ ਬਿਆਨ

Punjab's Nangal Flood News: ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਸਤਲੁਜ ਦਰਿਆ ਦੇ ਪਾਣੀ ਨਾਲ ਸਭ ਤੋਂ ਵੱਧ ਨੁਕਸਾਨ ਪਿੰਡਾਂ ਦੀਆਂ ਸੜਕਾਂ ਦਾ ਹੋਇਆ ਹੈ।

Nangal Flood News: ਨੰਗਲ ਤੋਂ ਰੂਪਨਗਰ ਤੱਕ ਸਤਲੁਜ ਦਰਿਆ ਵਿੱਚ ਛੋਟੇ ਡੈਮ ਬਣਾਏ ਜਾਣ, ਰਾਣਾ ਕੇ ਪੀ ਸਿੰਘ ਦਾ ਬਿਆਨ

Punjab's Nangal Flood News: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਮਾਸਟਰ ਸਰਵਣ ਸਿੰਘ ਬੇਲਾ ਦਾ ਹਾਲ-ਚਾਲ ਜਾਣਨ ਲਈ ਉਨ੍ਹਾਂ ਦੇ ਪਿੰਡ ਸ਼ਿਵ ਸਿੰਘ ਬੇਲਾ ਪੁੱਜੇ, ਜਿੱਥੇ ਉਨ੍ਹਾਂ ਨੇ ਮਾਸਟਰ ਸਰਵਣ ਸਿੰਘ ਬੇਲਾ ਦਾ ਹਾਲ-ਚਾਲ ਜਾਣਿਆ ਤੇ ਹੜ੍ਹ ਪ੍ਰਭਾਵਿਤ ਪਿੰਡ ਦਾ ਦੌਰਾ ਵੀ ਕੀਤਾ। 

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਭ ਤੋਂ ਪਹਿਲਾਂ ਸਰਕਾਰ ਨੂੰ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੰਗਲ ਤੋਂ ਰੂਪਨਗਰ ਤੱਕ ਸਤਲੁਜ ਦਰਿਆ ਵਿੱਚ ਛੋਟੇ ਡੈਮ ਬਣਾਏ ਜਾਣ, ਤਾਂ ਜੋ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਇਹਨਾਂ ਪਿੰਡਾਂ ਦਾ ਕੋਈ ਨੁਕਸਾਨ ਨਾ ਹੋਵੇ। 

ਮੁਆਵਜ਼ੇ ਬਾਰੇ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਮੁਆਵਜ਼ੇ ਬਾਰੇ ਕੇਂਦਰ ਨਾਲ ਗੱਲ ਨਹੀਂ ਕਰ ਸਕਦੀ ਤਾਂ ਰਾਜਪਾਲ ਨੂੰ ਅੱਗੇ ਆ ਕੇ ਕੇਂਦਰ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।

ਰਾਣਾ ਕੇਪੀ ਸਿੰਘ ਟਰੈਕਟਰ 'ਤੇ ਬੈਠ ਕੇ ਸਤਲੁਜ ਦਰਿਆ ਦੇ ਨਾਲ ਲੱਗਦੇ ਨੁਕਸਾਨੇ ਗਏ ਪਿੰਡਾਂ ਦਾ ਦੌਰਾ ਕੀਤਾ ਕਿਉਂਕਿ ਪਿੰਡ ਨੂੰ ਜਾਂਦੇ ਰਸਤੇ ਤੇ ਸਤਲੁਜ ਦਰਿਆ ਦਾ ਪਾਣੀ ਅਜੇ ਵੀ 3 ਤੋਂ 4 ਤੱਕ ਭਰਿਆ ਹੋਇਆ ਹੈ। ਇਸ ਦੇ ਬਾਵਜੂਦ ਰਾਣਾ ਕੇ ਪੀ ਸਿੰਘ ਟਰੈਕਟਰ 'ਤੇ ਬੈਠ ਕੇ ਪਿੰਡ ਸ਼ਿਵ ਸਿੰਘ ਬੇਲਾ ਪਹੁੰਚੇ।
      
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਸਤਲੁਜ ਦਰਿਆ ਦੇ ਪਾਣੀ ਨਾਲ ਸਭ ਤੋਂ ਵੱਧ ਨੁਕਸਾਨ ਪਿੰਡਾਂ ਦੀਆਂ ਸੜਕਾਂ ਦਾ ਹੋਇਆ ਹੈ, ਪਿੰਡਾਂ ਦਾ ਆਪਸ ਵਿੱਚ ਸੰਪਰਕ ਟੁੱਟ ਗਿਆ ਹੈ। ਇਸ ਲਈ ਸਰਕਾਰ ਨੂੰ ਪਹਿਲਾਂ ਪਿੰਡਾਂ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿੱਚ ਆਸਾਨੀ ਹੋ ਸਕੇ। 

ਉਨ੍ਹਾਂ ਇਹ ਵੀ ਕਿਹਾ ਕਿ ਹਰ ਸਾਲ ਸਤਲੁਜ ਦਰਿਆ ਕਿਨਾਰੇ ਵਸੇ ਪਿੰਡਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਨੰਗਲ ਤੋਂ ਰੋਪੜ ਤੱਕ ਸਤਲੁਜ ਦਰਿਆ 'ਤੇ ਛੋਟੇ ਡੈਮ ਬਣਾਏ, ਤਾਂ ਜੋ ਹੜ੍ਹਾਂ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ। 

- ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ 

ਇਹ ਵੀ ਪੜ੍ਹੋ: Sidhu Moosewala Murder case: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਯੂਪੀ ਕੁਨੈਕਸ਼ਨ 'ਤੇ ਬਲਕੌਰ ਸਿੰਘ ਦਾ ਬਿਆਨ, ਕਿਹਾ "ਕਈ ਨਕਾਬ ਉਤਰ ਸਕਦੇ ਹਨ" 

(For more news apart from Punjab's Nangal Flood News, stay tuned to Zee PHH)

Trending news