Punjab News: ਨੌਜਵਾਨ ਨੇ 10 ਲੱਖ 'ਚ ਵੇਚੀ ਕਿਡਨੀ! ਮਿਲੇ ਲੱਖਾਂ ਰੁਪਏ, ਫਿਰ ਹੋਇਆ ਅਜਿਹਾ... ਸੋਚ ਵੀ ਸਕਦੇ
Advertisement
Article Detail0/zeephh/zeephh1637144

Punjab News: ਨੌਜਵਾਨ ਨੇ 10 ਲੱਖ 'ਚ ਵੇਚੀ ਕਿਡਨੀ! ਮਿਲੇ ਲੱਖਾਂ ਰੁਪਏ, ਫਿਰ ਹੋਇਆ ਅਜਿਹਾ... ਸੋਚ ਵੀ ਸਕਦੇ

Punjab News: ਉਸ ਦੀ ਕਿਡਨੀ ਕੱਢਣ ਤੋਂ ਬਾਅਦ ਉਸ ਨੂੰ ਘਰ ਭੇਜਣ ਦੀ ਬਜਾਏ ਸਿਰਫ਼ 4.5 ਲੱਖ ਰੁਪਏ ਦਿੱਤੇ ਗਏ ਅਤੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਸਾਢੇ ਚਾਰ ਲੱਖ ਰੁਪਏ ਮਿਲਣ ਤੋਂ ਬਾਅਦ ਕਪਿਲ ਨੇ ਆਪਣੇ ਦੋਸਤ ਦੇ ਕਹਿਣ 'ਤੇ ਇਸ ਨੂੰ ਦੁੱਗਣਾ ਕਰਨ ਦੇ ਲਾਲਚ 'ਚ ਚਾਰ ਲੱਖ ਰੁਪਏ ਗੁਆ ਦਿੱਤੇ। 

Punjab News: ਨੌਜਵਾਨ ਨੇ 10 ਲੱਖ 'ਚ ਵੇਚੀ ਕਿਡਨੀ! ਮਿਲੇ ਲੱਖਾਂ ਰੁਪਏ, ਫਿਰ ਹੋਇਆ ਅਜਿਹਾ... ਸੋਚ ਵੀ ਸਕਦੇ

Punjab News: ਪੰਜਾਬ ਵਿੱਚ ਕਿਡਨੀ ਵੇਚਣ ਦੇ ਮਾਮਲੇ ਰੋਜ਼ਾਨਾ ਵੱਧ ਰਹੇ ਹਨ। ਆਏ ਦਿਨ ਅਜਿਹੇ ਕੇਸ ਸੁਣਨ ਨੂੰ ਮਿਲ ਰਹੇ ਹਨ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਅੱਜ ਇੱਕ ਅਜਿਹਾ ਹੀ ਕਿਡਨੀ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪੈਸੇ ਦੇ ਲਾਲਚ ਵਿੱਚ ਇੱਕ ਨੌਜਵਾਨ ਨੇ ਆਪਣੀ ਕਿਡਨੀ ਵੇਚ ਦਿੱਤੀ। ਇਹ ਮਾਮਲਾ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਜਵਾਹਰਪੁਰ ਨੇੜੇ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਦਾ ਹੈ। 

ਦੱਸ ਦੇਈਏ ਕਿ ਪੈਸੇ ਦੇ ਲਾਲਚ ਵਿੱਚ ਕਿਸੇ ਹੋਰ ਦੀ ਕਿਡਨੀ ਟਰਾਂਸਪਲਾਂਟ ਕਰਵਾ ਦਿੱਤੀ। ਇਸ ਧੋਖਾਧੜੀ ਵਿੱਚ ਪੁਲਿਸ ਨੇ ਹਸਪਤਾਲ ਦੇ ਕੋਆਰਡੀਨੇਟਰ ਖ਼ਿਲਾਫ਼ ਕੇਸ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਰਸਾ ਦੇ ਰਹਿਣ ਵਾਲੇ ਕਪਿਲ (28) ਨੇ ਪੈਸਿਆਂ ਦੇ ਲਾਲਚ ਕਾਰਨ 10 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ ਸੀ। ਸੋਨੀਪਤ ਨਿਵਾਸੀ ਸਤੀਸ਼ ਤਾਇਲ ਦੇ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਗਏ ਅਤੇ ਉਸ ਦੇ ਫਰਜ਼ੀ ਬੇਟੇ ਨੂੰ ਅਮਨ ਤਾਇਲ ਦੱਸ ਕੇ ਕਿਡਨੀ ਦਿੱਤੀ ਗਈ। 

ਇਹ ਵੀ ਪੜ੍ਹੋ: Indian Idol 13 Winner: ਕੌਣ ਹਨ ਇੰਡੀਅਨ ਆਈਡਲ 13 ਦੇ ਜੇਤੂ ਰਿਸ਼ੀ ਸਿੰਘ? ਜਿਸਦੇ ਵਿਰਾਟ ਕੋਹਲੀ ਹਨ ਫੈਨ

ਕਿਡਨੀ ਟਰਾਂਸਪਲਾਂਟ ਦੀ ਪ੍ਰਕਿਰਿਆ 6 ਮਾਰਚ ਨੂੰ ਇੰਡਸ ਇੰਟਰਨੈਸ਼ਨਲ ਹਸਪਤਾਲ ਵਿੱਚ ਪੂਰੀ ਹੋਈ ਸੀ। ਕਿਡਨੀ ਡੋਨਰ ਕਪਿਲ ਮੁਤਾਬਕ ਸਤੀਸ਼ ਤਾਇਲ ਦਾ ਫਰਜ਼ੀ ਬੇਟਾ ਬਣਨ ਦੇ ਸਾਰੇ ਦਸਤਾਵੇਜ਼ ਹਸਪਤਾਲ 'ਚ ਕੰਮ ਕਰਨ ਵਾਲੇ ਕੋਆਰਡੀਨੇਟਰ ਅਭਿਸ਼ੇਕ ਨੇ ਤਿਆਰ ਕੀਤੇ ਸਨ। ਅਭਿਸ਼ੇਕ ਨੇ ਉਸ ਨੂੰ ਕਿਡਨੀ ਦੇ ਬਦਲੇ 10 ਲੱਖ ਰੁਪਏ ਦੇਣ ਦੀ ਗੱਲ ਕਹੀ ਸੀ।

ਕਪਿਲ ਦਾ ਇਲਜ਼ਾਮ ਹੈ ਕਿ ਉਸ ਦੀ ਕਿਡਨੀ ਕੱਢਣ ਤੋਂ ਬਾਅਦ ਉਸ ਨੂੰ ਘਰ ਭੇਜਣ ਦੀ ਬਜਾਏ ਸਿਰਫ਼ 4.5 ਲੱਖ ਰੁਪਏ ਦਿੱਤੇ ਗਏ ਅਤੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਸਾਢੇ ਚਾਰ ਲੱਖ ਰੁਪਏ ਮਿਲਣ ਤੋਂ ਬਾਅਦ ਕਪਿਲ ਨੇ ਆਪਣੇ ਦੋਸਤ ਦੇ ਕਹਿਣ 'ਤੇ ਇਸ ਨੂੰ ਦੁੱਗਣਾ ਕਰਨ ਦੇ ਲਾਲਚ 'ਚ ਚਾਰ ਲੱਖ ਰੁਪਏ ਗੁਆ ਦਿੱਤੇ। ਹੁਣ ਉਸ ਕੋਲ ਨਾ ਤਾਂ ਪੈਸੇ ਹਨ ਅਤੇ ਨਾ ਹੀ ਕਿਡਨੀ। ਦੋਵਾਂ ਪਾਸਿਆਂ ਤੋਂ ਠੱਗੀ ਅਤੇ ਲੁੱਟ ਤੋਂ ਬਾਅਦ ਕਪਿਲ ਨੇ ਪੁਲਿਸ ਹੈਲਪਲਾਈਨ ਨੰਬਰ 112 'ਤੇ ਸ਼ਿਕਾਇਤ ਕੀਤੀ।

ਪੁਲਿਸ ਨੇ ਉਸ ਨੂੰ ਛੁਡਵਾ ਕੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਕਪਿਲ ਨੂੰ ਅਸਲੀ ਬੇਟੇ ਦੇ ਰੂਪ 'ਚ ਦਿਖਾਉਣ ਲਈ ਅਸਲੀ ਪਰਿਵਾਰ ਨਾਲ ਤਸਵੀਰਾਂ ਖਿੱਚੀਆਂ ਗਈਆਂ ਅਤੇ ਰਿਕਾਰਡ 'ਤੇ ਪਾ ਦਿੱਤੀਆਂ ਗਈਆਂ। ਪੁਲਿਸ ਨੇ ਮਾਮਲਾ ਦਰਜ ਕਰਕੇ ਇੰਡਸ ਹਸਪਤਾਲ 'ਚ ਕੰਮ ਕਰਦੇ ਕੋਆਰਡੀਨੇਟਰ ਅਭਿਸ਼ੇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Trending news