Ludhiana News: ਮਿਲੀ ਜਾਣਕਾਰੀ ਦੇ ਮੁਤਾਬਿਕ ਰੋਜ਼ ਦੀ ਤਰ੍ਹਾਂ ਉਹ ਟੈਂਕੀ ਵਿੱਚ ਪਾਣੀ ਚੈੱਕ ਕਰਨ ਗਿਆ ਸੀ। ਕੱਲ੍ਹ ਜਿਵੇਂ ਹੀ ਉਹ ਪਾਣੀ ਦੀ ਜਾਂਚ ਕਰ ਰਿਹਾ ਸੀ ਤਾਂ ਉਹ ਅਚਾਨਕ ਕਰੀਬ 50 ਫੁੱਟ ਡੂੰਘੇ ਟੈਂਕੀ ਦੇ ਅੰਦਰ ਜਾ ਡਿੱਗਿਆ
Trending Photos
Ludhiana News: ਬਾਜਰਾ ਕਲੋਨੀ, ਰਾਹੋ ਰੋਡ, ਲੁਧਿਆਣਾ ਵਿਖੇ ਇੱਕ ਰੰਗਾਈ ਯੂਨਿਟ ਵਿੱਚ ਇੱਕ ਆਰਓ ਆਪਰੇਟਰ ਦੀ ਪਾਣੀ ਦੀ ਟੈਂਕੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਉਕਤ ਨੌਜਵਾਨ ਪਿਛਲੇ 3 ਸਾਲਾਂ ਤੋਂ ਫੈਕਟਰੀ 'ਚ ਕੰਮ ਕਰਦਾ ਸੀ। ਮ੍ਰਿਤਕ ਦੀ ਪਛਾਣ ਰਜਿੰਦਰ ਕੁਮਾਰ ਵਜੋਂ ਹੋਈ ਹੈ। ਮੂਲ ਰੂਪ ਵਿੱਚ ਉਹ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦਾ ਵਸਨੀਕ ਹੈ। ਮਹਾਨਗਰ ਵਿੱਚ ਘੁੰਮਣ ਕਲੋਨੀ ਵਿੱਚ ਆਪਣੇ ਚਾਚੇ ਕੋਲ ਰਹਿੰਦਾ ਸੀ।
ਮਿਲੀ ਜਾਣਕਾਰੀ ਦੇ ਮੁਤਾਬਿਕ ਰੋਜ਼ ਦੀ ਤਰ੍ਹਾਂ ਉਹ ਟੈਂਕੀ ਵਿੱਚ ਪਾਣੀ ਚੈੱਕ ਕਰਨ ਗਿਆ ਸੀ। ਕੱਲ੍ਹ ਜਿਵੇਂ ਹੀ ਉਹ ਪਾਣੀ ਦੀ ਜਾਂਚ ਕਰ ਰਿਹਾ ਸੀ ਤਾਂ ਉਹ ਅਚਾਨਕ ਕਰੀਬ 50 ਫੁੱਟ ਡੂੰਘੇ ਟੈਂਕੀ ਦੇ ਅੰਦਰ ਜਾ ਡਿੱਗਿਆ। ਸਿਰ ਦੇ ਭਾਰ ਡਿੱਗ ਕੇ ਉਹ ਆਪਣੇ ਆਪ ਨੂੰ ਸਹਾਰਾ ਨਾ ਦੇ ਸਕਿਆ। ਰਜਿੰਦਰਾ ਦੇ ਨਾਲ ਉਸ ਦਾ ਇੱਕ ਸਹਾਇਕ ਸੀ ਜਿਸ ਨੇ ਫੈਕਟਰੀ ਵਿੱਚ ਹੰਗਾਮਾ ਕੀਤਾ।
ਇਹ ਵੀ ਪੜ੍ਹੋ: Patiala News: ਕਮਾਂਡੋ ਕੰਪਲੈਕਸ ਵਿੱਚ ਗੋਲੀ ਲੱਗਣ ਕਾਰਨ ਕਮਾਂਡੋ ਦੀ ਮੌਤ, ਫਰੈਂਸਿਕ ਟੀਮ ਵੱਲੋਂ ਜਾਂਚ ਸ਼ੂਰੁ
ਚਾਚਾ ਰਾਕੇਸ਼ ਨੇ ਦੱਸਿਆ ਕਿ ਰਜਿੰਦਰਾ ਉਸ ਦੇ ਕੋਲ ਹੀ ਰਹਿੰਦਾ ਸੀ। ਉਸ ਨੂੰ ਫੈਕਟਰੀ ਤੋਂ ਤਰਲੋਕ ਨਾਂ ਦੇ ਵਿਅਕਤੀ ਦਾ ਫੋਨ ਆਇਆ ਸੀ। ਇਸ ਤੋਂ ਬਾਅਦ ਉਸ ਵਿਅਕਤੀ ਨੇ ਇਹ ਘਟਨਾ ਬਾਰੇ ਦਿੱਸਿਆ ਅਤੇ ਕਿਹਾ ਕਿ ਰਾਜਿੰਦਰ ਦੀ ਮੌਤ ਟੈਂਕੀ ਵਿੱਚ ਡੁੱਬਣ ਕਾਰਨ ਹੋਈ ਹੈ। ਰਾਕੇਸ਼ ਅਨੁਸਾਰ ਜਦੋਂ ਉਹ ਫੈਕਟਰੀ ਪਹੁੰਚਿਆ ਤਾਂ ਉਸ ਨੇ ਰੌਲਾ ਪਾਇਆ ਅਤੇ ਟੈਂਕੀ ਖਾਲੀ ਕਰਵਾ ਦਿੱਤੀ, ਜਿਸ ਤੋਂ ਬਾਅਦ ਰਜਿੰਦਰਾ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ:Gurdaspur News: 'ਮੁਲਾਜ਼ਮ ਹੀ ਨਹੀਂ ਸੁਰੱਖਿਅਤ' ! ਨਸ਼ੇੜੀ ਨੌਜਵਾਨਾਂ ਨੇ ਪੁਲਿਸ ਮੁਲਾਜ਼ਮ ਦੀ ਕੀਤੀ ਕੁੱਟਮਾਰ, ਵੇਖੋ ਵੀਡੀਓ
ਜੇਕਰ ਫੈਕਟਰੀ ਪ੍ਰਬੰਧਕ ਜਾਂ ਮਜ਼ਦੂਰਾਂ ਨੇ ਹਾਦਸੇ ਤੋਂ ਤੁਰੰਤ ਬਾਅਦ ਟੈਂਕੀ ਖਾਲੀ ਕਰ ਦਿੱਤੀ ਹੁੰਦੀ ਤਾਂ ਅੱਜ ਰਜਿੰਦਰਾ ਉਨ੍ਹਾਂ ਵਿਚਕਾਰ ਹੁੰਦਾ। ਰਾਕੇਸ਼ ਅਨੁਸਾਰ ਰਜਿੰਦਰਾ ਦੀ ਮੌਤ ਅਣਗਹਿਲੀ ਕਾਰਨ ਹੋਈ ਹੈ। ਥਾਣਾ ਮੇਹਰਬਾਨ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ 'ਚ ਰਖਵਾ ਦਿੱਤਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।