Punjab News: ਸਾਬਕਾ ਫੌਜੀਆਂ ਨੇ ਯੂਟੀਊਬ ਚੈਨਲ ਦੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਲੋਗੋ ਦੇ ਵਿੱਚ ਫੁੱਲ ਦੀ ਵਰਤੋਂ ਕੀਤੀ ਜੱਦ ਕੀ ਸਾਡੇ ਧਰਮ ਕੋਲ ਖੰਡਾ ਹੈ ਖੰਡੇ ਦਾ ਲੋਗੋ ਵੀ ਲੱਗ ਸਕਦਾ ਸੀ।
Trending Photos
Punjab News: ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਪਰਸਾਰਣ ਨੂੰ ਲੈ ਕੇ ਜਾਰੀ ਕੀਤੇ ਗਏ ਯੂਟੀਊਬ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮੁੱਦਾ ਭਖਿਆ ਹੋਇਆ ਹੈ। ਇਸ ਦੌਰਾਨ ਅੱਜ ਸਾਬਕਾ ਫੌਜੀਆਂ ਨੇ ਅਕਾਲ ਤਖ਼ਤ ਸਾਹਿਬ ਗਿਆਨੀ ਰਘਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਹੈ। ਸਾਬਕਾ ਫੌਜੀਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣਾ ਸੇਟਲਾਈਟ ਚੈਨਲ ਚਲਾਵੇ ਅਸੀਂ ਪੈਸਾ ਦੇਣ ਨੂੰ ਤਿਆਰ ਹਾਂ ਪਰ ਸ਼੍ਰੋਮਣੀ ਕਮੇਟੀ ਆਪਣਾ ਚੈੱਨਲ ਚਲਾਵੇ।
ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਭਾਵੇਂ ਆਪਣੀਆਂ ਜ਼ਮੀਨਾਂ ਵੇਚ ਕੇ ਪੈਸੇ ਦੇਣੇ ਪੈਣ ਅਸੀਂ ਚੈਨਲ ਲਈ ਪੈਸੇ ਦੇਵਾਂਗੇ। ਸਾਬਕਾ ਫੌਜੀਆਂ ਨੇ ਯੂਟੀਊਬ ਚੈਨਲ ਦੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਲੋਗੋ ਦੇ ਵਿੱਚ ਫੁੱਲ ਦੀ ਵਰਤੋਂ ਕੀਤੀ ਜੱਦ ਕੀ ਸਾਡੇ ਧਰਮ ਕੋਲ ਖੰਡਾ ਹੈ ਖੰਡੇ ਦਾ ਲੋਗੋ ਵੀ ਲੱਗ ਸਕਦਾ ਸੀ
ਇਹ ਵੀ ਪੜ੍ਹੋ: Indigo News: ਇੰਡੀਗੋ ਫਲਾਈਟ 'ਚ ਪ੍ਰੋਫੈਸਰ ਨੇ ਮਹਿਲਾ ਡਾਕਟਰ ਨਾਲ ਕੀਤੀ ਬਦਸਲੂਕੀ, ਫਿਰ ਹੋਇਆ ਅਜਿਹਾ...
ਇਸ ਤੋਂ ਇਲਾਵਾ ਸਾਬਕਾ ਫੌਜੀਆਂ ਨੇ ਕਿਹਾ ਕਿ ਲੋਗੋ ਥੱਲੇ ਅੰਮ੍ਰਿਤਸਰ ਲਿਖਿਆ ਹੋਇਆ ਹੈ ਜੋ ਕਿ ਸ੍ਰੀ ਦਰਬਾਰ ਸਾਹਿਬ ਦਾ ਹੋਣਾ ਚਾਹੀਦਾ ਸੀ। ਸਾਬਕਾ ਫ਼ੌਜੀਆਂ ਨੇ ਕਿਹਾ ਕਿ 1984 ਦੇ ਵਿੱਚ ਕਤਲੇਆਮ ਹੋਏ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਇੰਨੀਆਂ ਮੀਟਿੰਗਾਂ ਉਦੋਂ ਨਹੀਂ ਹੋਈਆਂ ਜਿੰਨ੍ਹੀਆਂ ਹੁਣ ਬੁਲਾਇਆ ਜਾ ਰਹੀਆਂ ਹਨ।
ਇਹ ਵੀ ਪੜ੍ਹੋ: Punjab Accident News: ਟਿੱਪਰ ਨੇ ਸਕੂਲ ਜਾ ਰਹੀਆਂ ਵਿਦਿਆਰਥਣਾਂ ਨੂੰ ਦਰੜਿਆ, ਇੱਕ ਦੀ ਮੌਤ
ਦੱਸਣਯੋਗ ਹੈ ਕਿਸ੍ਰੀ ਹਰਿਮੰਦਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਯੂਟਿਊਬ ਚੈਨਲ ਲਾਂਚ ਕਰਨ ਲਈ ਸ਼ੁਭ ਆਰੰਭ ਸਮਾਗਮ ਕਰਵਾਇਆ ਗਿਆ ਸੀ। ਇਸ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਸੀ।
ਇਸ ਚੈਨਲ ਦਾ ਨਾਮ ਸੱਚਖੰਡ ਸ੍ਰੀ ਦਰਬਾਰ ਸਾਹਿਬ ਰੱਖਿਆ ਗਿਆ ਹੈ। ਇਸ ਚੈਨਲ ਦੇ ਸ਼ੁਰੂ ਹੋਣ ਨਾਲ ਸੰਗਤਾਂ ਹੁਣ ਦੁਨੀਆ ਭਰ ਵਿੱਚ ਕਿਤੇ ਵੀ ਗੁਰਬਾਣੀ ਸਰਵਣ ਕਰ ਸਕਦੀਆਂ ਹਨ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਦੀਆਂ ਹਨ।
ਕਾਬਿਲੇਗੌਰ ਹੈ ਕਿ ਸ਼੍ਰੋਮਣੀ ਕਮੇਟੀ ਦੇ ਯੂਟਿਊਬ/ਫੇਸਬੁੱਕ ਵੈੱਬ ਚੈਨਲਾਂ 'ਤੇ ਹੋਣ ਵਾਲੇ ਗੁਰਬਾਣੀ ਪ੍ਰਸਾਰਣ ਦਾ ਸਮਾਂ: ਸਵੇਰੇ: 03.30 ਤੋਂ 08.30 ਵਜੇ ਦੁਪਹਿਰ: 12.30 ਤੋਂ 02.30 ਵਜੇ ਸੰਧਿਆ ਵੇਲੇ: 06.30 ਤੋਂ 08.30 ਵਜੇ.... ਹੋਵੇਗਾ।