Punjab News: ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਕਾਰਨ ਛੱਪੜ ਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ਵਿੱਚ ਇਸ ਕਦਰ ਜਮ੍ਹਾਂ ਹੋ ਗਿਆ ਹੈ ਕਿ ਗਲੀ ਵਿੱਚੋਂ ਲੰਘਣਾ ਤਾਂ ਦੂਰ ਬਲਕਿ ਘਰ ਬੈਠੇ ਲੋਕਾਂ ਨੂੰ ਵੀ ਬਿਮਾਰੀਆਂ ਦਾ ਡਰ ਬਣਿਆ ਹੋਇਆ ਹੈ।
Trending Photos
Punjab News: ਪੰਜਾਬ ਵਿੱਚ ਅੱਜ ਦੇ ਸਮੇਂ ਵਿੱਚ ਅਜੇ ਵੀ ਅਜਿਹੀਆਂ ਥਾਂਵਾਂ ਅਤੇ ਪਿੰਡ ਹਨ ਜਿੱਥੇ ਦਾ ਹਾਲ ਬਹੁਤ ਹੀ ਮਾੜਾ ਦੱਸਿਆ ਜਾਂਦਾ ਹੈ। ਅਕਸਰ ਅਸੀਂ ਸੁਣਦੇ ਹਾਂ ਕਿ ਪਿੰਡ ਦੀਆਂ ਗਲੀਆਂ ਅਤੇ ਸੜਕਾਂ ਬੇਹੱਦ ਖਸਤਾ ਹੋਣ ਕਰਕੇ ਜਾਂ ਪਾਣੀ ਖੜ੍ਹਾ ਹੋਣ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਉਸ ਥਾਂ ਉੱਥੇ ਰਹਿਣਾ ਤਾਂ ਦੂਰ ਉਥੋਂ ਲੰਘਣ ਵੀ ਨਹੀਂ ਚਾਹੁੰਦੇ ਹਨ।
ਅਕਸਰ ਅਜਿਹੀਆਂ ਕੁਝ ਪਰੇਸ਼ਾਨੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੋਂ ਸਾਹਮਣੇ ਆਉਦੀਆਂ ਰਹਿੰਦੀਆਂ ਹਨ ਜਿਸ ਵਿੱਚ ਪੰਜਾਬ ਦੇ ਕੁਝ ਪਿਛੜੇ ਜ਼ਿਲ੍ਹੇ ਦਿਖਾਏ ਗਏ ਹਨ ਜਿੱਥੇ ਬਿਜਲੀ ਅਤੇ ਪਾਣੀ ਖੜ੍ਹਾ ਹੋਣਾ ਅਤੇ ਸੜਕਾਂ ਸਾਫ਼ ਨਾ ਹੋਣਾ ਅਜਿਹੀਆਂ ਕਈ ਸਮੱਸਿਆਵਾਂ ਹਨ ਜਿਸ ਨਾਲ ਲੋਕ ਜੂਝ ਰਹੇ ਹਨ ਅਤੇ ਉਥੋਂ ਦੇ ਲੀਡਰ ਵੀ ਕੋਈ ਅੱਗੇ ਨਹੀਂ ਆਉਂਦਾ ਹੈ। ਹਾਲ ਹੀ ਵਿੱਚ ਪੰਜਾਬ ਦਾ ਇੱਕ ਇੱਕ ਅਜਿਹਾ ਹੀ ਪਿੰਡ ਸਾਹਮਣੇ ਆਇਆ ਹੈ ਜਿੱਥੇ ਇਸ ਇਲਾਕੇ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ।
ਇਹ ਵੀ ਪੜ੍ਹੋ: Punjab News: 'ਆਪ' ਵੱਲੋਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦਾ ਐਲਾਨ
ਇਹ ਖ਼ਬਰ ਅਬੋਹਰ ਦੇ ਨਾਲ ਲੱਗਦੇ ਪਿੰਡ ਚੰਨਣਖੇੜਾ ਦੀ ਹੈ ਅਤੇ ਇਸਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਪਿੰਡ ਦੇ ਇਹ ਹਲਾਤ ਹੋ ਗਏ ਹਨ ਕਿ ਇਸ ਪਿੰਡ ਵਿੱਚ ਰਿਸ਼ਤਾ ਤਾਂ ਕਿਸੇ ਨੇ ਕੀ ਕਰਨਾ, ਕਿਸੇ ਘਰ ਮਰਗ ਵੀ ਹੋ ਜਾਵੇ ਤਾਂ ਲੋਕ ਨਹੀਂ ਪਹੁੰਚਦੇ। ਦਰਅਸਲ ਇਹ ਗੱਲ ਪਿੰਡ ਦੇ ਲੋਕ ਕਹਿ ਰਹੇ ਹਨ। ਪਿੰਡ ਦੇ ਹਾਲਾਤ ਇਹ ਬਣ ਗਏ ਹਨ ਕਿ ਪਿੰਡ ਦੀਆਂ ਗਲੀਆਂ ਵਿੱਚ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਬਾਹਰ ਜਮ੍ਹਾਂ ਹੋ ਗਿਆ ਹੈ।
ਇਹ ਵੀ ਪੜ੍ਹੋ: Canada News: ਕੈਨੇਡਾ 'ਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਰਾਹਤ! ਜਾਣੋ ਪੂਰਾ ਮਾਮਲਾ
ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਕਾਰਨ ਛੱਪੜ ਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ਵਿੱਚ ਇਸ ਕਦਰ ਜਮ੍ਹਾਂ ਹੋ ਗਿਆ ਹੈ ਕਿ ਗਲੀ ਵਿੱਚੋਂ ਲੰਘਣਾ ਤਾਂ ਦੂਰ ਬਲਕਿ ਘਰ ਬੈਠੇ ਲੋਕਾਂ ਨੂੰ ਵੀ ਬਿਮਾਰੀਆਂ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਕਿ ਇਹ ਹਾਲਾਤ ਅੱਜ ਦੇ ਨਹੀਂ ਪਿਛਲੇ ਲੰਬੇ ਸਮੇਂ ਤੋਂ ਇਹ ਦਿੱਕਤ ਆ ਰਹੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਹਨ।
(ਸੁਨੀਲ ਨਾਗਪਾਲ ਦੀ ਰਿਪੋਰਟ )