Punjab Officers Transfer News: ਪੰਜਾਬ ਸਰਕਾਰ ਨੇ 15 ਆਈਏਐਸ ਅਧਿਕਾਰੀਆਂ ਸਮੇਤ 31 ਅਫ਼ਸਰਾਂ ਵਿੱਚ ਫੇਰਬਦਲ ਕੀਤਾ ਹੈ।
Trending Photos
Punjab Officers Transfer News: ਪੰਜਾਬ ਸਰਕਾਰ ਨੇ ਸੂਬੇ ਵਿੱਚ ਅਧਿਕਾਰੀਆਂ ਦੇ ਵੱਡੇ ਪੱਧਰ ਉਪਰ ਫੇਰਬਦਲ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਹੁਕਮਾਂ ਅਨੁਸਾਰ 15 ਆਈਏਐਸ ਅਧਿਕਾਰੀਆਂ ਸਮੇਤ 31 ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਮਾਨਸਾ ਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਡੀ ਸੀ ਵੀ ਬਦਲ ਦਿੱਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਪਰਮਵੀਰ ਸਿੰਘ ਡੀਸੀ ਮਾਨਸਾ ਤੇ Ms Palavi ਨੂੰ ਮਲੇਰਕੋਟਲਾ ਦਾ ਨਵਾਂ ਡੀਸੀ ਲਗਾਇਆ ਗਿਆ ਹੈ।
ਪੰਜਾਬ ਸਰਕਾਰ ਨੇ 31 ਆਈਏਐਸ-ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿੱਚ 15 ਆਈਏਐਸ ਅਤੇ 16 ਪੀਸੀਐਸ ਅਧਿਕਾਰੀ ਸ਼ਾਮਲ ਹਨ। ਇਸ ਤਬਾਦਲੇ ਦੇ ਹੁਕਮਾਂ ਨਾਲ ਪੰਜਾਬ ਦੇ ਕਈ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਇਕ ਅਧਿਕਾਰੀ ਤੋਂ ਦੂਜੇ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਹੈ।
ਤਬਾਦਲੇ ਕੀਤੇ ਗਏ ਆਈਏਐਸ ਅਧਿਕਾਰੀਆਂ ਵਿੱਚ ਕੁਮਾਰ ਰਾਹੁਲ, ਕਮਲ ਕਿਸ਼ੋਰ ਯਾਦਵ, ਅਰਸ਼ਦੀਪ ਸਿੰਘ ਥਿੰਦ, ਸ਼ਰੂਤੀ ਸਿੰਘ, ਰਵੀ ਭਗਤ, ਸੰਦੀਪ ਹੰਸ, ਗਿਰੀਸ਼ ਦਿਆਲਨ, ਸੰਯਮ ਅਗਰਵਾਲ, ਰਿਸ਼ੀ ਪਾਲ ਸਿੰਘ, ਪਰਮਵੀਰ ਸਿੰਘ, ਪੱਲਵੀ ਰਾਹੁਲ, ਵਿਰਾਜ ਸ਼ਿਆਮਕਰਨ, ਚੰਦਰਜੋਤੀ ਸਿੰਘ ਅਤੇ ਓਜਸਵੀ ਸ਼ਾਮਲ ਹਨ।
ਤਬਾਦਲੇ ਕੀਤੇ ਗਏ ਪੀਸੀਐਸ ਅਧਿਕਾਰੀਆਂ ਵਿੱਚ ਦਲਵਿੰਦਰਜੀਤ ਸਿੰਘ, ਬਿਕਰਮਜੀਤ ਸਿੰਘ ਸ਼ੇਰਗਿੱਲ, ਪੂਜਾ ਸਿਆਲ, ਅਮਿਤ ਬੰਬੀ, ਰਾਜਦੀਪ ਕੌਰ, ਆਨੰਦ ਸਾਗਰ ਸ਼ਰਮਾ, ਈਸ਼ਾ ਸਿੰਗਲ, ਜੋਤੀ ਬਾਲਾ, ਜਸ਼ਨਪ੍ਰੀਤ ਕੌਰ ਗਿੱਲ, ਗੀਤਿਕਾ ਸਿੰਘ, ਦਮਨਦੀਪ ਕੌਰ, ਜੀਵਨ ਜੋਤ ਕੌਰ, ਸਵਾਤੀ ਟਿਵਾਣਾ, ਯਸ਼ਪਾਲ ਸ਼ਰਮਾ, ਕਿਰਨ ਸ਼ਰਮਾ ਅਤੇ ਹਰਜੋਤ ਕੌਰ ਸ਼ਾਮਲ ਹਨ।
ਇਸ ਦੇ ਨਾਲ ਹੀ ਆਈਏਐਸ ਕਮਲ ਕਿਸ਼ੋਰ ਯਾਦਵ ਪ੍ਰਸ਼ਾਸਨਿਕ ਸਕੱਤਰ ਵਿਭਾਗ ਦਾ ਚਾਰਜ ਸੰਭਾਲਣਗੇ। ਕੋਈ ਵੀ ਅਧਿਕਾਰੀ ਜਿਨ੍ਹਾਂ ਨੂੰ ਕੋਈ ਚਾਰਜ ਨਹੀਂ ਸੌਂਪਿਆ ਗਿਆ ਹੈ, ਉਹ ਸਕੱਤਰ ਨਿੱਜੀ ਨੂੰ ਰਿਪੋਰਟ ਕਰਨਗੇ, ਉਨ੍ਹਾਂ ਦੇ ਤਾਇਨਾਤੀ ਦੇ ਹੁਕਮ ਬਾਅਦ ਵਿੱਚ ਜਾਰੀ ਕੀਤੇ ਜਾਣਗੇ।