Punjab Passport News: ਨਵੇਂ ਸਾਲ ਦੀ ਨਵੀਂ ਸ਼ੁਰੂਆਤ 'ਚ ਪੰਜਾਬ ਪਾਸਪੋਰਟਾਂ ਪੱਖੋਂ ਮੋਹਰੀ, ਨਵਾਂ ਰਿਕਾਰਡ ਕੀਤਾ ਕਾਇਮ
Advertisement
Article Detail0/zeephh/zeephh2092043

Punjab Passport News: ਨਵੇਂ ਸਾਲ ਦੀ ਨਵੀਂ ਸ਼ੁਰੂਆਤ 'ਚ ਪੰਜਾਬ ਪਾਸਪੋਰਟਾਂ ਪੱਖੋਂ ਮੋਹਰੀ, ਨਵਾਂ ਰਿਕਾਰਡ ਕੀਤਾ ਕਾਇਮ

Punjab Passport News:  ਪੰਜਾਬ ਦੇ ਇੱਕ ਡਾਟੇ ਮੁਤਾਬਿਕ ਸਭ ਤੋਂ ਵੱਧ ਪਾਸਪੋਰਟ ਸਾਲ 2018 ਵਿੱਚ ਬਣੇ ਸਨ ਜਿਸ ਦੀ ਗਿਣਤੀ 10.69 ਲੱਖ ਹੈ।

 

Punjab Passport News: ਨਵੇਂ ਸਾਲ ਦੀ ਨਵੀਂ ਸ਼ੁਰੂਆਤ 'ਚ ਪੰਜਾਬ ਪਾਸਪੋਰਟਾਂ ਪੱਖੋਂ ਮੋਹਰੀ, ਨਵਾਂ ਰਿਕਾਰਡ ਕੀਤਾ ਕਾਇਮ

Punjab Passport News/ਕਮਲਦੀਪ ਸਿੰਘ: ਨਵੇਂ ਸਾਲ ਦੀ ਨਵੀਂ ਸ਼ੁਰੂਆਤ ਵਿੱਚ ਪੰਜਾਬ ਪਾਸਪੋਰਟਾਂ ਪੱਖੋਂ ਮੋਹਰੀ ਰਿਹਾ ਹੈ। ਜਨਵਰੀ ਮਹੀਨੇ ਦੌਰਾਨ ਪੰਜਾਬ ਵਿੱਚ  94351 ਪਾਸਪੋਰਟ ਬਣੇ ਹਨ। ਹਰ ਇਕ ਮਿੰਟ ਪੰਜਾਬ ਵਿੱਚ 2 ਪਾਸਪੋਰਟ ਬਣ ਰਹੇ ਹਨ। ਲਗਾਤਾਰਾਂ ਵਿਦੇਸ਼ਾਂ ਵੱਲ ਜਾਣ ਦੀ ਪਰਵਾਸ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ। ਪੰਜਾਬ ਦੇ ਮੁਕਾਬਲੇ ਜਨਵਰੀ ਮਹੀਨੇ ਵਿੱਚ ਗੁਆਂਢੀਂ ਸੂਬਿਆਂ ਵਿੱਚ ਬਣੇ ਪਾਸਪੋਰਟਾਂ ਦਾ ਵੇਰਵਾ ਰਾਜਸਥਾਨ- 37730, ਹਰਿਆਣਾ- 49110, ਹਿਮਾਚਲ -5422, ਦਿੱਲੀ -41263, ਪੰਜਾਬ -94351 ਬਣੇ ਹਨ।

ਪੰਜਾਬੀਆਂ ਨੇ ਪਾਸਪੋਰਟ ਬਣਾਉਣ ਵਿੱਚ ਫਿਰੋ ਤੋਂ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ‘ਆਪ’ ਸਰਕਾਰ ਦਾ ‘ਵਤਨ ਵਾਪਸੀ’ ਦਾ ਨਾਅਰਾ ਵੀ ਇਸ ਰੁਝਾਨ ਨੇ ਮੱਠਾ ਪਾ ਦਿੱਤਾ ਹੈ। ਸਾਲ 2023 ਵਿਚ ਪੰਜਾਬ ਵਿੱਚ ਨਵੇਂ 11.94 ਲੱਖ ਪਾਸਪੋਰਟ ਬਣੇ ਹਨ। ਮਤਲਬ ਕਿ ਸਾਲ 2023 ਵਿੱਚ ਪੰਜਾਬ ਵਿਚ ਔਸਤਨ ਹਰ ਮਿੰਟ ਪਿੱਛੇ ਸੱਤ ਪਾਸਪੋਰਟ ਅਤੇ ਪ੍ਰਤੀ ਘੰਟਾ ਔਸਤਨ 408 ਪਾਸਪੋਰਟਾਂ ਦੀ ਰਹੀ ਹੈ। ਰਿਪੋਰਟਾਂ ਦੇ ਅਨੁਸਾਰ ਪਿਛਲੇ ਵਰ੍ਹਿਆਂ ਵੱਲ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਪਾਸਪੋਰਟ ਸਾਲ 2018 ਵਿੱਚ 10.69 ਲੱਖ ਬਣੇ ਸਨ। ਕੋਵਿਡ ਮਹਾਮਾਰੀ ਦੌਰਾਨ ਇਸ ਰੁਝਾਨ ਨੂੰ ਪੁੱਠਾ ਗੇੜਾ ਪਿਆ ਸੀ।

ਇਹ ਵੀ ਪੜ੍ਹੋ: Punjab Passport News: ਪੰਜਾਬੀਆਂ ਨੇ ਪਾਸਪੋਰਟ ਬਣਾਉਣ ’ਚ ਨਵਾਂ ਰਿਕਾਰਡ ਕੀਤਾ ਕਾਇਮ

ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਾਸਪੋਰਟ ਬਣਾਉਣ ਵਿਚ ਪੰਜਾਬੀਆਂ ਨੇ ਸਭ ਨੂੰ ਪਿਛਾਂਹ ਛੱਡ ਦਿੱਤਾ ਹੈ। ਪੰਜਾਬ ’ਚ ਸਾਲ 2016-17 ਵਿਚ ਸਟੱਡੀ ਵੀਜ਼ੇ ਦਾ ਰੁਝਾਨ ਸ਼ੁਰੂ ਹੋਇਆ ਸੀ। ਹੁਣ ਜਦੋਂ ਸ਼ੁਰੂਆਤੀ ਦੌਰ ’ਚ ਗਏ ਵਿਦਿਆਰਥੀ ਇਸ ਪੜਾਅ ’ਤੇ ਵਿਦੇਸ਼ਾਂ ’ਚ ਪੀਆਰ ਹੋ ਗਏ ਹਨ ਤਾਂ ਉਨ੍ਹਾਂ ਦੇ ਮਾਪਿਆਂ ਦੀ ਦੌੜ ਵੀ ਵਿਦੇਸ਼ਾਂ ਵੱਲ ਹੋ ਗਈ ਹੈ। ਪੰਜਾਬ ਵਿਚ ਧੜਾਧੜ ਪਾਸਪੋਰਟ ਬਣ ਰਹੇ ਹਨ। ਆਬਾਦੀ ਦੇ ਲਿਹਾਜ਼ ਨਾਲ ਦੇਖੀਏ ਤਾਂ ਪੰਜਾਬ ਦਾ ਪਾਸਪੋਰਟ ਬਣਾਉਣ ’ਚ ਦੇਸ਼ ’ਚੋਂ ਪਹਿਲਾਂ ਨੰਬਰ ਹੈ। ਉਂਜ ਸਾਲ 2023 ਵਿਚ ਸਭ ਤੋਂ ਵੱਧ 15.47 ਲੱਖ ਪਾਸਪੋਰਟ ਕੇਰਲਾ ਵਿਚ ਬਣੇ ਹਨ। ਦੂਜਾ ਨੰਬਰ ਮਹਾਰਾਸ਼ਟਰ ਦਾ ਹੈ ਜਿੱਥੇ 15.10 ਲੱਖ ਪਾਸਪੋਰਟ ਅਤੇ ਤੀਜੇ ਨੰਬਰ ’ਤੇ ਉੱਤਰ ਪ੍ਰਦੇਸ਼ ਵਿਚ 13.68 ਲੱਖ ਪਾਸਪੋਰਟ ਬਣੇ ਹਨ।

ਪੰਜਾਬ ਵਿਚ ਇਸ ਵੇਲੇ ਕਰੀਬ 55 ਲੱਖ ਘਰ ਹੈ ਅਤੇ ਸਾਲ 2014 ਤੋਂ ਹੁਣ ਤੱਕ ਪੰਜਾਬ ਵਿਚ 81.20 ਲੱਖ ਪਾਸਪੋਰਟ ਬਣੇ ਹਨ। ਇਸ ਲਿਹਾਜ਼ ਨਾਲ ਪੰਜਾਬ ਵਿਚ ਹਰ ਦੋ ਘਰਾਂ ਪਿੱਛੇ ਤਿੰਨ ਪਾਸਪੋਰਟ ਹਨ। ਪੰਜਾਬੀਆਂ ਨੂੰ ਪਾਸਪੋਰਟਾਂ ’ਤੇ ਮੋਟਾ ਖਰਚਾ ਵੀ ਕਰਨਾ ਪਿਆ ਹੈ। ਇਸ ਵੇਲੇ ਪਾਸਪੋਰਟ ਬਣਾਉਣ ਦੀ ਫ਼ੀਸ 1500 ਰੁਪਏ ਹੈ। ਲੰਘੇ 10 ਸਾਲਾਂ ਵਿਚ ਪੰਜਾਬ ਦੇ ਲੋਕਾਂ ਨੇ ਪਾਸਪੋਰਟ ਬਣਾਉਣ ’ਤੇ 1218.02 ਕਰੋੜ ਰੁਪਏ ਖ਼ਰਚ ਕੀਤੇ ਹਨ। ਇਕੱਲੇ ਸਾਲ 2023 ਵਿਚ ਪਾਸਪੋਰਟ ਬਣਾਉਣ ਦੀ ਕੀਮਤ 179.10 ਕਰੋੜ ਰੁਪਏ ਤਾਰਨੀ ਪਈ ਹੈ।

Trending news