Punjab Accident News: ਪਾਤੜਾਂ 'ਚ ਅਵਾਰਾ ਪਸ਼ੂ ਦੀ ਮੋਟਰਸਾਈਕਲ ਚਾਲਕ ਨਾਲ ਹੋਈ ਟੱਕਰ, ਵਿਅਕਤੀ ਦੀ ਮੌਕੇ ਉੱਤੇ ਮੌਤ
Advertisement
Article Detail0/zeephh/zeephh1803745

Punjab Accident News: ਪਾਤੜਾਂ 'ਚ ਅਵਾਰਾ ਪਸ਼ੂ ਦੀ ਮੋਟਰਸਾਈਕਲ ਚਾਲਕ ਨਾਲ ਹੋਈ ਟੱਕਰ, ਵਿਅਕਤੀ ਦੀ ਮੌਕੇ ਉੱਤੇ ਮੌਤ

Punjab Accident News: ਇਸ ਹਾਦਸੇ ਦੀਆਂ ਤਸਵੀਰਾਂ ਸੜਕ ਕਿਨਾਰੇ ਲੱਗੇ ਸੀਸੀਟੀਵੀ ਕੈਮਰੇ ਚ ਕੈਂਦ ਹੋ ਗਈਆ। ਜਿਸ ਵਿੱਚ ਸੜਕ ਉੱਤੇ ਖੜੇ ਇੱਕ ਅਵਾਰਾ ਪਸ਼ੂ ਨਾਲ ਟੱਕਰ ਤੋਂ ਬਾਅਦ ਮੋਟਰਸਾਈਕਲ ਸੜਕ ਕਿਨਾਰੇ ਤੇ ਕਈ ਪਲਟੀਆਂ ਖਾਦਿਆਂ ਦੂਰ ਜਾ ਡਿੱਗਿਆ।

Punjab Accident News: ਪਾਤੜਾਂ 'ਚ ਅਵਾਰਾ ਪਸ਼ੂ ਦੀ ਮੋਟਰਸਾਈਕਲ ਚਾਲਕ ਨਾਲ ਹੋਈ ਟੱਕਰ, ਵਿਅਕਤੀ ਦੀ ਮੌਕੇ ਉੱਤੇ ਮੌਤ

Punjab Accident News:  ਪਾਤੜਾਂ ਜਾਖਲ ਮਾਰਗ ਤੇ ਮਿਲਣ ਰੈਜੀਡੈਸੀ ਦੇ ਨੇੜੇ ਦੇਰ ਰਾਤ ਇੱਕ ਮੋਟਰਸਾਈਕਲ ਦੀ ਸੜਕ 'ਤੇ ਘੁੰਮ ਰਹੇ ਅਵਾਰਾ ਪਸ਼ੂ ਨਾਲ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਦੁਖਦਾਇਕ ਸਮਾਚਾਰ ਮਿਲਿਆ ਹੈ। ਮ੍ਰਿਤਕ ਪਰਗਟ ਸਿੰਘ ਜੋ ਪਿੰਡ ਬਰਾਸ ਦਾ ਰਹਿਣ ਵਾਲਾ ਦੱਸੀਆ ਜਾ ਰਿਹਾ ਹੈ ਜੋ ਪਾਤੜਾਂ ਤੋਂ ਪਿੰਡ ਬਰਾਸ ਜਾ ਰਿਹਾ ਸੀ। ਇਸ ਹਾਦਸੇ ਦੀਆਂ ਤਸਵੀਰਾਂ ਸੜਕ ਕਿਨਾਰੇ ਲੱਗੇ ਸੀਸੀਟੀਵੀ ਕੈਮਰੇ ਚ ਕੈਂਦ ਹੋ ਗਈਆ। ਜਿਸ ਵਿੱਚ ਸੜਕ ਉੱਤੇ ਖੜੇ ਇੱਕ ਅਵਾਰਾ ਪਸ਼ੂ ਨਾਲ ਟੱਕਰ ਤੋਂ ਬਾਅਦ ਮੋਟਰਸਾਈਕਲ ਸੜਕ ਕਿਨਾਰੇ ਤੇ ਕਈ ਪਲਟੀਆਂ ਖਾਦਿਆ ਦੂਰ ਜਾ ਡਿੱਗਿਆ।

ਸੜਕ 'ਤੇ ਡਿੱਗੇ ਜ਼ਖ਼ਮੀ ਨੌਜਵਾਨ ਨੂੰ ਪਿੰਡ ਮੌਲਵੀਵਾਲਾ ਦੇ ਮਨਬੀਰ ਸਿੰਘ ਨੇ ਤਰੰਤ ਅੇਬੂਲੈਸ ਦੀ ਮਦਦ ਨਾਲ ਪਾਤੜਾਂ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਪਰੰਤੂ ਹਾਲਤ ਗੰਭੀਰ ਹੋਣ ਦੇ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਅਤੇ ਸਮਾਣਾ ਹਸਪਤਾਲ ਪਹੁੰਚਣ ਉੱਤੇ  ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਘਟਨਾ ਸਥਾਨ ਦਾ ਦੌਰਾ ਕਰਕੇ ਸੀਸੀਟੀਵੀ ਫੂਟਿਜ ਦੇ ਅਧਾਰ 'ਤੇ ਮ੍ਰਿਤਕ ਪ੍ਰਗਟ ਸਿੰਘ ਦੇ ਪਿਤਾ ਅਵਤਾਰ ਸਿੰਘ ਦੇ ਬਿਆਨਾਂ ਦੇ ਅਧਾਂਰ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।

ਇਹ ਵੀ ਪੜ੍ਹੋ: Punjab News: ਗੁਰਦਾਸਪੁਰ 'ਚ 12 ਸਾਲਾ ਬੱਚੀ ਨਾਲ ਜਬਰ- ਜਨਾਹ, ਸਕੂਲ ਅਧਿਆਪਕ ਗ੍ਰਿਫ਼ਤਾਰ

ਭਾਵੇਂ ਮਨਵੀਰ ਸਿੰਘ ਨੇ ਹਾਦਸੇ ਵਿੱਚ ਜ਼ਖ਼ਮੀ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਗਈ ਪਰੰਤੂ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਹਾਦਸੇ ਦੀਆਂ ਤਸਵੀਰਾਂ ਸੜਕ ਉੱਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹ ਜਿਸ ਵਿੱਚ ਸਾਫ਼ ਦਿਖ ਰਿਹਾ ਹੈ ਕਿ ਇੱਕ ਮੋਟਰਸਾਈਕਲ ਦੀ ਸੜਕ ਉੱਤੇ ਆਵਾਰਾ ਪਸ਼ੂ ਨਾਲ ਟੱਕਰ ਹੋਣ ਕਾਰਨ ਮੋਟਰਸਾਈਕਲ ਵਿੱਚ ਅੱਗ ਦੇ ਚਿਗਾਰੇ ਨਿਕਲਦੇ ਦਿਖਾਈ ਦੇ ਰਹੇ ਹਨ ਅਤੇ ਨੌਜਵਾਨਾਂ ਦੀ ਛਾਤੀ ਉੱਤੇ ਇੱਕ ਵੱਡਾ ਜ਼ਖ਼ਮ ਹੋਣ ਤੋਂ ਬਾਅਦ ਸੜਕ ਤੇ ਸਰੀਰ ਦਾ ਕੁਝ ਹਿੱਸਾ ਸੜਕ ਉੱਤੇ ਡਿੱਗਿਆ ਪਿਆ ਸੀ ਜਿਸ ਤੋਂ ਲੱਗਦਾ ਹੈ ਕਿ ਇਹ ਹਾਦਸਾ ਭਿਆਨਕ ਸੀ। ਇਸ ਨੌਜਵਾਨਾਂ ਵੱਲੋਂ ਜਿੱਥੇ ਰਾਤ ਸਮੇਂ ਉਸ ਜ਼ਖ਼ਮੀ ਨੂੰ ਤਰੰਤ ਚੁੱਕ ਕੇ ਹਸਪਤਾਲ ਲੈ ਕੇ ਜਾਣ ਤੋਂ ਲੈ ਕੇ ਆਖਰੀ ਸਾਹ ਤੱਕ ਸਮਾਣਾ ਲੈ ਕੇ ਜਾਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ। 

ਜ਼ਿਕਰਯੌਗ ਹੈ ਕਿ ਰੋਜਾਨਾਂ ਹੀ ਰਾਤ ਸਮੇਂ ਸੜਕਾਂ ਉੱਤੇ ਘੁੰਮ ਰਹੇ ਅਵਾਰਾ ਪਸ਼ੂ ਲੋਕਾਂ ਦੀ ਜਾਨ ਦਾ ਜੋਖ਼ਮ ਬਣ ਰਹੇ ਹਨ ਪਰੰਤੂ ਇੰਨਾਂ ਆਵਾਰਾ ਜਾਨਵਰਾਂ ਦੀ ਸਮੱਸਿਆ ਦਾ ਅੱਜ ਤੱਕ ਕੋਈ ਹੱਲ ਨਹੀਂ ਹੋ ਸਕਿਆ। ਭਾਵੇਂ ਸਰਕਾਰਾਂ ਵੱਲੋਂ ਸੜਕ ਉੱਤੇ ਘੁੰਮਣ ਅਤੇ ਇੰਨਾਂ ਨੂੰ ਅਵਾਰਾ ਛੱਡਣ ਵਾਲਿਆਂ ਦੇ ਖਿਲਾਫ਼ ਕਾਰਵਾਈ ਕੀਤੇ ਜਾਣ ਦੇ ਕਾਨੂੰਨ ਬਣਾਏ ਜਾਂਦੇ ਹਨ ਪਰ ਇਹ ਸਭ ਕੁੱਝ ਕਾਗਜਾਂ ਤੱਕ ਹੀ ਸੀਮਿਤ ਕੇ ਰਹਿ ਜਾਂਦੇ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਏ ਦਿਨ ਕਿਸੇ ਨਾ ਕਿਸੇ ਸੜਕ ਉੱਤੇ ਆਵਾਰਾਂ ਜਾਨਵਰਾਂ ਕਾਰਨ ਮੌਤਾਂ ਹੋ ਰਹੀਆ ਹਨ ਜਿਸ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ: Punjab News: 56 ਸਾਲ ਦੀ ਔਰਤ ਨੇ ਇੱਕ ਸਾਲ 'ਚ 100 ਮੀਟਰ ਦੀ ਦੌੜ 'ਚ ਜਿੱਤੇ 22 ਮੈਡਲ

(ਪਾਤੜਾਂ ਤੋਂ ਸੱਤਪਾਲ ਗਰਗ ਦੀ ਰਿਪੋਰਟ)

Trending news