Punjab News: ਰਿਸ਼ਿਤਾ ਰਾਣਾ ਨੇ ਲੁਧਿਆਣਾ ਦਾ ਨਾਂ ਪਾਲੀਵੁੱਡ 'ਚ ਚਮਕਾਇਆ, ਮਿਸ ਇੰਡੀਆ ਤੋਂ ਬਾਅਦ ਹੁਣ ਅਦਾਕਰੀ ਦੇ ਵਿਖਾ ਰਹੀ ਜੌਹਰ
Advertisement
Article Detail0/zeephh/zeephh1970532

Punjab News: ਰਿਸ਼ਿਤਾ ਰਾਣਾ ਨੇ ਲੁਧਿਆਣਾ ਦਾ ਨਾਂ ਪਾਲੀਵੁੱਡ 'ਚ ਚਮਕਾਇਆ, ਮਿਸ ਇੰਡੀਆ ਤੋਂ ਬਾਅਦ ਹੁਣ ਅਦਾਕਰੀ ਦੇ ਵਿਖਾ ਰਹੀ ਜੌਹਰ

Ludhiana News: ਹੁਣ ਬਾਪੂ ਤੇਰੇ ਕਰਕੇ ਗਾਣੇ ਤੋਂ ਮਸ਼ਹੂਰ ਹੋਏ ਗਾਇਕ ਅਮਰ ਸੰਧੂ ਦੇ ਲਾਡਲੀ ਧੀ ਗਾਣੇ ਵਿੱਚ ਬਤੋਰ ਮੁੱਖ ਅਦਾਕਾਰ ਰੋਲ ਅਦਾ ਕਰ ਰਹੇ ਹਨ। 

 

Punjab News: ਰਿਸ਼ਿਤਾ ਰਾਣਾ ਨੇ ਲੁਧਿਆਣਾ ਦਾ ਨਾਂ ਪਾਲੀਵੁੱਡ 'ਚ ਚਮਕਾਇਆ, ਮਿਸ ਇੰਡੀਆ ਤੋਂ ਬਾਅਦ ਹੁਣ ਅਦਾਕਰੀ ਦੇ ਵਿਖਾ ਰਹੀ ਜੌਹਰ

Ludhiana News: ਲੁਧਿਆਣਾ ਦੀ ਰਿਸ਼ੀਤਾ ਰਾਣਾ ਮਿਸ ਇੰਡੀਆ ਦਾ ਖਿਤਾਬ ਜਿੱਤਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਆਪਣੀ ਅਦਾਕਾਰੀ ਦੇ ਜੌਹਰ ਵੀ ਪਾਲੀਵੁੱਡ ਦੇ ਵਿੱਚ ਵਿਖਾ ਰਹੀ ਹੈ। ਪਹਿਲਾਂ ਬਾਲੀਵੁੱਡ ਅਦਾਕਾਰ ਰਾਹੁਲ ਰਾਏ ਦੇ ਨਾਲ ਇੱਕ ਪਲੈਟਫਾਰਮ ਉੱਤੇ ਆਉਣ ਤੋਂ ਬਾਅਦ ਹੁਣ ਮਿਸ ਇੰਡੀਆ ਦਾ ਖਿਤਾਬ ਜਿੱਤ ਚੁੱਕੀ ਰਿਸ਼ਤਾ ਰਾਣਾ ਨੇ ਲੁਧਿਆਣਾ ਦਾ ਨਾਂ ਮੁੜ ਤੋਂ ਚਮਕਾ ਦਿੱਤਾ ਹੈ, ਉਹ ਹੁਣ ਬਾਪੂ ਤੇਰੇ ਕਰਕੇ ਗਾਣੇ ਤੋਂ ਮਸ਼ਹੂਰ ਹੋਏ ਗਾਇਕ ਅਮਰ ਸੰਧੂ ਦੇ ਲਾਡਲੀ ਧੀ ਗਾਣੇ ਵਿੱਚ ਬਤੋਰ ਮੁੱਖ ਅਦਾਕਾਰ ਰੋਲ ਅਦਾ ਕਰ ਰਹੇ ਹਨ। 

ਇਹ ਗਾਣਾ ਜਿੱਥੇ ਧੀਆਂ ਦੇ ਨਾਲ ਜੁੜਿਆ ਹੋਇਆ ਹੈ ਓਥੇ ਹੀ ਰਿਸ਼ਿਤਾ ਰਾਣਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਚ ਕਿਰਦਾਰ ਨਹੀਂ ਨਿਭਾਇਆ ਸਗੋਂ ਇਹ ਗਾਣਾ ਲੱਗਭਗ ਉਨ੍ਹਾਂ ਦੀ ਅਸਲ ਜਿੰਦਗੀ ਤੇ ਹੀ ਅਧਾਰਿਤ ਹੈ। ਇਸ ਮੌਕੇ ਉਨ੍ਹਾਂ ਗਾਣੇ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਧੀ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੀ ਹੈ ਤਾਂ ਉਹ ਤਜ਼ੁਰਬਾ ਵੱਖਰਾ ਹੀ ਹੁੰਦਾ ਹੈ ਧੀਆਂ ਆਪਣੇ ਬਾਪੂ ਦੀਆਂ ਲਾਡਲੀਆਂ ਹੁੰਦਿਆਂ ਨੇ ਅਤੇ ਆਪਣੇ ਪਿਉ ਦਾ ਤਾਹ ਉਮਰ ਸਾਥ ਦਿੰਦਿਆਂ ਨੇ। ਉਨ੍ਹਾਂ ਕਿਹਾ ਕਿ ਅੱਜ ਸਾਡੇ ਸਮਾਜ ਦੇ ਵਿੱਚ ਧੀਆਂ ਕਿਸੇ ਵੀ ਖੇਤਰ ਤੋਂ ਘੱਟ ਨਹੀਂ ਹਨ। 

ਇਹ ਵੀ ਪੜ੍ਹੋ: World Cup 2023 Video: ਮੈਚ ਦੌਰਾਨ ਭਾਰਤ ਦੇ ਰਾਸ਼ਟਰੀ ਗੀਤ 'ਤੇ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਦਿਖਾਈ ਇਕਜੁੱਟਤਾ

ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਹਾਲੀ ਦੇ ਵਿੱਚ ਪੰਜਾਬ ਦੇ ਅੰਦਰ ਕਈ ਕੁੜੀਆਂ ਜੱਜ ਬਣੀਆਂ ਹਨ ਉਸੇ ਤਰ੍ਹਾਂ ਇਸ ਗਾਣੇ ਦੇ ਵਿੱਚ ਵੀ ਵਿਖਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਲੋਕਾਂ ਨੂੰ ਚੰਗਾ ਕੰਟੈਂਟ ਦੇ ਸਕਣ ਤਾਂ ਜੋ ਲੋਕ ਆਪਣੇ ਪਰਿਵਾਰ ਦੇ ਨਾਲ ਉਸ ਦਾ ਆਨੰਦ ਮਾਣ ਸਕਣ। 

ਇਹ ਵੀ ਪੜ੍ਹੋBarnala News: ਮਹੇਸ਼ ਕੁਮਾਰ ਲੋਟਾ 'ਤੇ ਦਰਜ ਮੁਕੱਦਮਾ ਰੱਦ ਨਾ ਕਰਨ 'ਤੇ ਤਿੱਖੇ ਸੰਘਰਸ਼ ਦੀ ਦਿੱਤੀ ਚਿਤਾਵਨੀ
 

Trending news