ਲੋਕਾਂ ਦੇ ਮੁਤਾਬਕ ਇਸ ਨਾਲ ਪੁਲਿਸ ਦਾ ਅਕਸ ਖਰਾਬ ਹੋਵੇਗਾ ਅਤੇ ਪੁਲਿਸ ਦਾ ਮਨੋਬਲ ਡਿੱਗ ਜਾਵੇਗਾ।
Trending Photos
Punjab's Sri Muktsar Sahib Police Band news: ਤੁਸੀਂ ਅਕਸਰ ਗਣਤੰਤਰ ਦਿਵਸ ਜਾ ਸੁਤੰਤਰਤਾ ਦਿਵਸ ਵਰਗੇ ਸਰਕਾਰੀ ਪ੍ਰੋਗਰਾਮਾਂ ‘ਚ ਪੰਜਾਬ ਪੁਲਿਸ ਦੇ ਬੈਂਡ ਦੀ ਗੂੰਜ ਸੁਣੀ ਹੋਵੇਗੀ ਪਰ ਹੁਣ ਤੁਸੀਂ ਘਰੇਲੂ ਸਮਾਗਮ ਜਾਂ ਵਿਆਹ ਸਮਾਗਮ ਵਿੱਚ ਵੀ ਪੰਜਾਬ ਪੁਲਿਸ ਦੇ ਬੈਂਡ ਦੀ ਬੁਕਿੰਗ ਕਰਵਾ ਸਕਦੇ ਹੋ। ਇਹ ਸੁਣਨ ਤੋਂ ਬਾਅਦ ਕਾਫੀ ਹੈਰਾਨੀ ਹੁੰਦੀ ਹੈ ਪਰ ਇਹ ਸੱਚ ਹੈ।
ਇਸ ਸੰਬੰਧੀ ਇੱਕ ਨੋਟਿਸ ਜਾਰੀ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਘਰੇਲੂ ਸਮਾਗਮਾਂ ਲਈ ਮੁਕਤਸਰ ਪੁਲਿਸ ਬੈਂਡ ਬੁੱਕ ਕਰਨ ਲਈ ਕਿਹਾ ਹੈ। ਇਸਦੇ ਨਾਲ ਕੋਈ ਵੀ ਵਿਅਕਤੀ ਪੁਲਿਸ ਬੈਂਡ ਬੁੱਕ ਕਰਵਾ ਸਕਦਾ ਹੈ।
ਪੁਲਿਸ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟਸ ਦੇ ਮੁਤਾਬਕ ਸਰਕਾਰੀ ਮੁਲਾਜ਼ਮਾਂ ਲਈ ਇੱਕ ਘੰਟੇ ਦੀ ਬੁਕਿੰਗ ਲਈ ਪੰਜ ਹਜ਼ਾਰ ਰੁਪਏ ਫੀਸ ਹੋਵੇਗੀ ਜਦਕਿ ਪ੍ਰਾਈਵੇਟ ਕਰਮਚਾਰੀਆਂ ਅਤੇ ਆਮ ਲੋਕਾਂ ਲਈ ਇੱਕ ਘੰਟੇ ਦੀ ਬੁਕਿੰਗ ਦੀ ਕੀਮਤ 7,000 ਰੁਪਏ ਹੋਵੇਗੀ।
ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਘੰਟੇ ਦੇ ਆਧਾਰ ‘ਤੇ ਸਰਕਾਰੀ ਕਰਮਚਾਰੀਆਂ ਤੋਂ 2500 ਰੁਪਏ ਤੇ ਆਮ ਲੋਕਾਂ ਤੋਂ 3500 ਰੁਪਏ ਵਾਧੂ ਲਏ ਜਾਣਗੇ। ਇੰਨ੍ਹਾ ਹੀ ਨਹੀਂ ਪੁਲਿਸ ਲਾਈਨ ਤੋਂ ਘਟਨਾ ਸਥਾਨ ਤੱਕ ਜਾਣ ਲਈ ਵਾਹਨ ਦਾ 80 ਰੁਪਏ ਪ੍ਰਤੀ ਕਿਲੋਮੀਟਰ ਦਾ ਵਾਧੂ ਖਰਚਾ ਵੀ ਚਾਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Farmers Protest Today: ਬੰਗਲਾ ਸਾਹਿਬ ਪਹੁੰਚੇ ਪੰਜਾਬ ਦੇ ਕਿਸਾਨ, ਸੰਸਦ ਵੱਲ ਕੱਢਣਗੇ ਮਾਰਚ, ਜੰਤਰ-ਮੰਤਰ 'ਤੇ ਹੋਵੇਗਾ ਪ੍ਰਦਰਸ਼ਨ
ਬੈਂਡ ਬੁੱਕ ਕਰਨ ਲਈ ਤੁਸੀਂ ਪੁਲਿਸ ਕੰਟਰੋਲ ਰੂਮ ਜਾਂ ਪੁਲਿਸ ਲਾਈਨ ਤੋਂ ਇਲਾਵਾ ਮੋਬਾਈਲ ਨੰਬਰ 80549-42100 ‘ਤੇ ਸੰਪਰਕ ਕਰ ਸਕਦੇ ਹੋ।
ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਹਰਮਨਦੀਪ ਸਿੰਘ ਗਿੱਲ ਵੱਲੋਂ ਪੋਸਟਰ ਜਾਰੀ ਕੀਤਾ ਗਿਆ ਅਤੇ ਪੁਲਿਸ ਦੇ ਇਸ ਫੈਸਲੇ ‘ਤੇ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆ ਦਿੱਤੀ ਗਈ ਹੈ।
ਇਹ ਵੀ ਪੜ੍ਹੋ: PSTET Exam: ਹੁਣ ਸਵਾਲਾਂ ਦੇ ਘੇਰੇ 'ਚ PSTET ਪ੍ਰੀਖਿਆ; ਹਰਜੋਤ ਬੈਂਸ ਨੇ ਜਾਂਚ ਦੇ ਦਿੱਤੇ ਆਦੇਸ਼