ਹਰਪਾਲ ਚੀਮਾ ਨੇ ਇਹ ਵੀ ਕਿਹਾ ਸੀ ਕਿ ਇਸ ਨਾਲ ਨਾ ਸਿਰਫ਼ ਖ਼ਪਤਕਾਰਾਂ ਦੀ ਸਿਹਤ ਨੂੰ ਬਚਾਇਆ ਜਾ ਸਕਦਾ ਹੈ ਸਗੋਂ ਆਬਕਾਰੀ ਡਿਊਟੀ ਦੀ ਚੋਰੀ 'ਤੇ ਵੀ ਰੋਕ ਲਗਾਈ ਜਾ ਸਕਦੀ ਹੈ।
Trending Photos
Punjab Illegal liquor news: ਪੰਜਾਬ ਵਿੱਚ ਨਕਲੀ ਸ਼ਰਾਬ ਦੀ ਵਿਕਰੀ 'ਤੇ ਰੋਕ ਲਗਾਉਣ ਲਈ ਸੂਬਾ ਸਰਕਾਰ ਵੱਲੋਂ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਹੁਣ ਸ਼ਰਾਬ ਦੀ ਬੋਤਲ 'ਤੇ ਬਾਰਕੋਡ ਲਗਾਇਆ ਜਾਵੇਗਾ ਜਿਸ ਨੂੰ ਸਕੈਨ ਕਰਦੇ ਹੀ ਸ਼ਰਾਬ ਦੀ ਸਾਰੀ ਡਿਟੇਲ ਸਾਹਮਣੇ ਆ ਜਾਵੇਗੀ।
ਕਿਊ. ਆਰ. ਕੋਡ ਨੂੰ ਸਕੈਨ ਕਰਨ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਸ਼ਰਾਬ ਕਿੱਥੋਂ ਦੀ ਹੈ ਅਤੇ ਉਸਨੂੰ ਕਿਸ ਫੈਕਟਰੀ 'ਚ ਤਿਆਰ ਕੀਤਾ ਗਿਆ ਹੈ। ਇਸਦੇ ਨਾਲ ਹੀ ਤੁਸੀਂ ਇਹ ਵੀ ਪਤਾ ਲਗਾ ਸਕਦੇ ਹੋ ਕਿ ਸ਼ਰਾਬ 'ਚ ਅਲਕੋਹਲ ਦੀ ਕਿੰਨੀ ਮਾਤਰਾ ਹੈ।
ਦੱਸਣਯੋਗ ਹੈ ਕਿ ਜੇਕਰ ਕਿਸੇ ਵੀ ਸ਼ਰਾਬ ਦੀ ਬੋਤਲ 'ਤੇ QR ਕੋਡ ਨਹੀਂ ਪਾਇਆ ਗਿਆ ਤਾਂ ਇਸ ਸੰਬੰਧੀ ਸ਼ਿਕਾਇਤ ਵੀ ਦਰਜ ਕੀਤੀ ਜਾ ਸਕਦੀ ਹੈ। ਹਾਲ ਹੀ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਮੋਬਾਇਲ ਆਧਾਰਿਤ 'ਐਕਸਾਈਜ਼ ਕਿਊਆਰ ਕੋਡ ਲੇਬਲ ਵੈਰੀਫਿਕੇਸ਼ਨ ਸਿਟੀਜ਼ਨ' ਐਪ ਵੀ ਲਾਂਚ ਕੀਤਾ ਗਿਆ ਸੀ। ਚੀਮਾ ਨੇ ਕਿਹਾ ਸੀ ਕਿ ਇਹ QR ਕੋਡ ਆਧਾਰ ਮੋਬਾਇਲ ਐਪ ਪੰਜਾਬ 'ਚ ਵਿਕਣ ਵਾਲੀ ਨਕਲੀ ਸ਼ਰਾਬ ਦੀ ਵਿਕਰੀ 'ਤੇ ਮੁਕੰਮਲ ਰੋਕ ਲਗਾਉਣ ਲਈ ਇੱਕ ਵੱਡਾ ਕਦਮ ਹੈ।
ਹਰਪਾਲ ਚੀਮਾ ਨੇ ਇਹ ਵੀ ਕਿਹਾ ਸੀ ਕਿ ਇਸ ਨਾਲ ਨਾ ਸਿਰਫ਼ ਖ਼ਪਤਕਾਰਾਂ ਦੀ ਸਿਹਤ ਨੂੰ ਬਚਾਇਆ ਜਾ ਸਕਦਾ ਹੈ ਸਗੋਂ ਆਬਕਾਰੀ ਡਿਊਟੀ ਦੀ ਚੋਰੀ 'ਤੇ ਵੀ ਰੋਕ ਲਗਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ: ਰਿਸ਼ਭ ਪੰਤ ਨੂੰ ਅੱਗੇ ਦੇ ਇਲਾਜ ਲਈ ਮੁੰਬਈ ਸ਼ਿਫਟ ਕੀਤਾ ਜਾਵੇਗਾ: ਡੀਡੀਸੀਏ ਡਾਇਰੈਕਟਰ
ਇਸ ਦੌਰਾਨ ਵਿੱਤ ਮੰਤਰੀ ਵੱਲੋਂ ਇੱਕ 24X7 ਹੈਲਪਲਾਈਨ ਨੰਬਰ 9875961126 ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੀਮਾ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਹੈਲਪਲਾਈਨ 'ਤੇ ਨਕਲੀ ਸ਼ਰਾਬ, ਲਾਹਣ ਤੋਂ ਕੱਢੀ ਸ਼ਰਾਬ, ਅਤੇ ਸ਼ਰਾਬ ਦੀ ਤਸਕਰੀ ਵਰਗੀਆਂ ਜਾਣਕਾਰੀ ਦੇਣ ਤਾਂ ਜੋ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦੇ ਖ਼ਿਲਾਫ਼ ਇਸ ਮੁੰਹਿਮ ਨੂੰ ਕਾਮਿਯਾਬ ਬਣਾਇਆ ਜਾ ਸਕੇ।
ਇਸੇ ਦੌਰਾਨ ਹਰਪਾਲ ਚੀਮਾ ਨੇ ਕਿਹਾ ਕਿ ਇਸ ਐਪ ਰਾਹੀਂ ਖ਼ਪਤਕਾਰ ਹਰ ਬੋਤਲ 'ਤੇ ਚਿਪਕਾਏ ਗਏ ਕਿਊ. ਆਰ. ਕੋਡ ਨੂੰ ਸਕੈਨ ਕਰਕੇ ਬੋਤਲ ਦੇ ਲੇਬਲ ਕੋਡ, ਡਿਸਟਿਲਰ/ਬੋਟਲਰ ਦਾ ਨਾਮ, ਬ੍ਰਾਂਡ ਦਾ ਨਾਮ, ਸ਼ਰਾਬ ਦੀ ਮਾਤਰਾ, ਅਲਕੋਹਲ ਦੀ ਡਿਗਰੀ ਅਤੇ ਉਤਪਾਦਨ ਦੀ ਮਿਤੀ ਬਾਰੇ ਜਾਣਕਾਰੀ ਲੈ ਸਕਣਗੇ।
ਇਹ ਵੀ ਪੜ੍ਹੋ: ਸ਼ਿਵਾ ਚੌਹਾਨ ਬਣੀ ਸਿਆਚਿਨ 'ਚ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ, ਬਰਫ਼ 'ਚ ਕਰੇਗੀ ਡਿਊਟੀ
(For more news apart from Illegal liquor in Punjab, stay tuned to Zee PHH)