Punjab Weather: ਕਿਸਾਨਾਂ ਲਈ ਆਫ਼ਤ ਲੈ ਕੇ ਆਈ ਹੈ ਬੇਮੌਸਮੀ ਬਰਸਾਤ, ਪੁੱਤਾਂ ਵਾਂਗ ਪਾਲੀ ਫ਼ਸਲ ਹੋ ਰਹੀ ਖਰਾਬ
Advertisement
Article Detail0/zeephh/zeephh2228607

Punjab Weather: ਕਿਸਾਨਾਂ ਲਈ ਆਫ਼ਤ ਲੈ ਕੇ ਆਈ ਹੈ ਬੇਮੌਸਮੀ ਬਰਸਾਤ, ਪੁੱਤਾਂ ਵਾਂਗ ਪਾਲੀ ਫ਼ਸਲ ਹੋ ਰਹੀ ਖਰਾਬ

Weather Update: ਬਰਸਾਤ ਦੇ ਕਾਰਨ ਕਿਸਾਨਾਂ ਦੇ ਚੇਹਰੇ ਮੁਰਝਾਏ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਕਾਰਨ ਸਾਰੀ ਫ਼ਸਲ ਗਿੱਲੀ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਦੇ ਵਿੱਚ ਕੋਈ ਵੀ ਪ੍ਰਬੰਧ ਨਹੀਂ ਹੈ ਇਥ ਸ਼ੈਡ ਬਣਨੇ ਚਾਹੀਦੇ ਸਨ ਜਿਹੜੇ ਨਹੀਂ ਬਣਾਏਗੇ।

Punjab Weather: ਕਿਸਾਨਾਂ ਲਈ ਆਫ਼ਤ ਲੈ ਕੇ ਆਈ ਹੈ ਬੇਮੌਸਮੀ ਬਰਸਾਤ, ਪੁੱਤਾਂ ਵਾਂਗ ਪਾਲੀ ਫ਼ਸਲ ਹੋ ਰਹੀ ਖਰਾਬ

Punjab Weather Update/ ਭਰਤ ਸ਼ਰਮਾ: ਅੰਮ੍ਰਿਤਸਰ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਨਾਲ ਮੌਸਮ ਵਿੱਚ ਤਬਦੀਲੀ ਆਈ ਹੈ ਉਥੇ ਹੀ ਗਰਮੀ ਤੋਂ ਵੀ ਲੋਕਾਂ ਨੂੰ ਬੜੀ ਰਾਹਤ ਮਿਲੀ ਹੈ। ਖਾਸ ਕਰਕੇ ਛੁੱਟੀਆਂ ਮਨਾਉਣ ਲਈ ਬਾਹਰੋਂ ਆ ਰਹੇ ਸੈਲਾਨੀਆਂ ਲਈ ਇਸ ਸਮੇਂ ਅੰਮਿਤਸਰ ਵਿੱਚ ਸ਼ਿਮਲੇ ਵਰਗਾ ਮਾਹੌਲ ਬਣਿਆ ਹੋਇਆ ਹੈ ਪਰ ਜੇਕਰ ਗੱਲ ਕਰੀਏ ਦੇਸ਼ ਦੇ ਅੰਨਦਾਤਾ ਕਿਸਾਨ ਦੀ ਤੇ ਇਹ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਰਸਾਤ ਆਫ਼ਤ ਬਣੀ ਹੋਈ ਹੈ। ਪੁੱਤਾ ਵਾਂਗ ਪਾਲੀ ਫ਼ਸਲ ਬਰਸਾਤ ਕਾਰਣ ਤਬਾਹ ਹੋ ਗਈ ਹੈ। 

ਕਿਸਾਨਾਂ ਨੂੰ ਜੋ ਇਸ ਫ਼ਸਲ ਤੋਂ ਆਮਦਨ ਹੋਣ ਦੀ ਆਸ ਸੀ ਉਹ ਦਬ ਗਈ ਹੈ, ਲਗਾਤਾਰ ਹੋ ਰਹੀ ਬਰਸਾਤ ਕਾਰਣ ਕਿਸਾਨਾਂ ਦੇ ਚਿਹਰੇ ਮੁਰਝਾਏ ਤੇ ਹਨ। ਉਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਲਗਾਤਾਰ ਬਰਸਾਤ ਹੋਣ ਕਰਕੇ ਸਾਰੀ ਫਸਲ ਸਾਡੀ ਖਰਾਬ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਸਾਡੀ ਕਣਕ ਸਾਰੀ ਗਿੱਲੀ ਹੋ ਗਈ ਹੈ ਜਿਹਦੇ ਕਰਕੇ ਸਾਡੀ ਕਣਕ ਹੁਣ ਚੁੱਕੀ ਨਹੀਂ ਜਾ ਰਹੀ। ਸਰਕਾਰ ਕੋਲ ਅਸੀਂ ਮੰਗ ਕਰਦੇ ਹਾਂ ਕਿ ਦਾਣਾ ਮੰਡੀ ਦੇ ਵਿੱਚ ਸ਼ੈਡ ਬੰਨ ਨੇ ਚਾਹੀਦੇ ਹਨ ਤਾਂ ਕਿ ਸਮੇਂ ਸਿਰ ਕਣਕ ਚੁੱਕੀ ਜਾ ਸਕੇ ਕਿਸਾਨ ਦੀ ਕਣਕ ਖਰਾਬ ਨਾ ਹੋਵੇ ਕਿਹਾ ਕਿ ਸਰਕਾਰ ਮੰਡੀ ਵਿੱਚ ਆਉਣ ਦਾ ਪੈਸਾ ਉੱਤੇ ਲੈ ਰਹੀ ਹੈ ਪਰ ਸਹੂਲਤਾਂ ਨਹੀਂ ਦੇ ਰਹੀ ਜਿਹਦੇ ਚਲਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਸਾਰੀ ਖਰਾਬ ਹੋ ਗਈ ਉਹਨਾਂ ਕਿਹਾ ਨਾ ਹੀ ਮੰਡੀ ਵਿੱਚ ਬਾਥਰੂਮ ਦਾ ਪ੍ਰਬੰਧ ਹੈ ਤੇ ਨਾ ਹੀ ਸੀਵਰੇਜ ਪ੍ਰਣਾਲੀ ਦਾ ਕੋਈ ਪ੍ਰਬੰਧ ਹੈ। ਸਰਕਾਰ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ ਤੇ ਚੰਡੀਗੜ੍ਹ ਵਿੱਚ ਬੇਮੌਸਮੀ ਮੀਂਹ ਦੀ ਮਾਰ! ਕਿਸਾਨ ਡਾਢਾ ਪਰੇਸ਼ਾਨ

ਇਸ ਮੌਕੇ ਦਾਣਾ ਮੰਡੀ ਭਗਤਾਂ ਵਾਲੇ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਸਮੀ ਬਰਸਾਤ ਨੇ ਕਿਸਾਨਾਂ ਦੀ ਫਸਲ ਖਰਾਬ ਕਰਕੇ ਰੱਖ ਦਿੱਤੀ ਹੈ ਕਿਹਾ ਪ੍ਰਤੀ ਇੱਕ ਏਕੜ ਵਿੱਚ ਜਿਹੜੀ 22- 23 ਕਵਿੰਟਲ ਕਣਕ ਨਿਕਲਦੀ ਸੀ ਉਹੀ ਹੁਣ 11 -12 ਕੁਇੰਟਲ ਨਿਕਲ ਰਹੀ ਹੈ ਜਿਸਦੇ ਚਲਦੇ ਕਿਸਾਨ ਨੂੰ ਭਾਰੀ ਘਾਟਾ ਪੈ ਰਿਹਾ ਹੈ। ਇਸ ਦੇ ਨਾਲ ਕਿਸਾਨ ਨੂੰ 25 ਹਜ਼ਾਰ ਪ੍ਰਤੀ ਏਕੜ ਪਿੱਛੇ ਹੋ ਰਿਹਾ ਹੈ ਕਿਸਾਨ ਪਹਿਲਾਂ ਹੀ ਕਰਜੇ ਤੇ ਬਹੁਤ ਥੱਲੇ ਨੱਪਿਆ ਪਿਆ ਹੈ। 

ਉਹਨਾਂ ਕਿਹਾ ਕਿ ਜਦੋਂ ਕਿਸਾਨ ਕਣਕ ਆਪਣੀ ਮੰਡੀ ਵਿੱਚ ਆਰਤੀ ਨੂੰ ਦੇ ਜਾਂਦੇ ਹਨ ਉਹ ਆਰਤੀ ਦੇ ਜਿੰਮੇ ਪੈ ਜਾਂਦੀ ਹੈ ਇਸਦਾ ਘਾਟਾ ਹੁਣ ਆੜਤੀ ਨੂੰ ਪਏਗਾ ਨਾ ਅਸੀਂ ਕਿਸਾਨ ਨੂੰ ਇਹ ਸਾਰਾ ਬੋਏ ਆਰਤੀ ਦੇ ਸਿਰ ਤੇ ਪਵੇਗਾ ਉਹਨਾਂ ਕਿਹਾ ਮੰਡੀ ਵਿੱਚ ਲਿਫਟਿੰਗ ਤੇ ਹੋ ਰਹੀ ਹੈ ਪਰ ਬਹੁਤ ਹੌਲੀ ਹੌਲੀ ਹੋ ਰਹੀ ਹੈ। ਸਰਕਾਰ ਦੀ ਪਰਚੇਜ ਬਹੁਤ ਘੱਟ ਹੈ। ਪ੍ਰਾਈਵੇਟ ਘਰਾਨੇ ਕਣਕ ਚੁੱਕ ਰਹੇ ਹਨ। ਤੇ ਹੈ ਕਿ ਜਿਹੜਾ ਆੜਤੀ ਹੈ ਸਰਕਾਰ ਨੂੰ ਕਣਕ ਵੇਚ ਦਿੰਦਾ ਹੈ। ਸਾਨੂੰ 45 ਰੁਪਏ ਪ੍ਰਤੀ ਕੁਇੰਟਲ ਦੀ ਆੜਤ ਮਿਲਦੀ ਹੈ। ਜੇਕਰ ਅਸੀਂ ਪ੍ਰਾਈਵੇਟ ਘਰਾਨੇ ਨੂੰ ਕਣਕ ਵੇਚਦੇ ਹਾਂ ਤੇ ਸਾਨੂੰ 56 ਰੂਪਏ ਪ੍ਰਤੀ ਕੁਇੰਟਲ ਵਾਧਾ ਮਿਲਦਾ ਹੈ। ਮੰਡੀ ਦੇ ਵਿੱਚ ਸ਼ੈਡਾਂ ਦੀ ਬਹੁਤ ਕਮੀ ਹੈ। ਸਰਕਾਰ ਨੂੰ ਚਾਹੀਦਾ ਹੈ ਚਾਰ ਪੰਜ ਸੈਡ ਹੋਰ ਬਣਾਏ ਜਾਣ ਜਿਹੜੀ ਫਸਲ ਕੱਟ ਕੇ ਆਉਂਦੀ ਹੈ ਉਸ ਨੂੰ ਬਰਸਾਤ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ: PSEB 8th And 12th Result: ਹੋ ਜਾਓ ਤਿਆਰ! PSEB 8ਵੀਂ ਤੇ 12ਵੀਂ ਦਾ ਨਤੀਜਾ ਅੱਜ ਕਰੇਗਾ ਜਾਰੀ 

Trending news