Punjabi commentary in IPL 2023: ਆਈਪੀਐਲ 'ਚ ਪੰਜਾਬੀ ਕੁਮੈਂਟਰੀ ਨੇ ਵਧਾਇਆ ਲੋਕਾਂ ਦਾ ਉਤਸ਼ਾਹ; ਵੇਖੋ ਰਿਐਕਸ਼ਨ
Advertisement
Article Detail0/zeephh/zeephh1641224

Punjabi commentary in IPL 2023: ਆਈਪੀਐਲ 'ਚ ਪੰਜਾਬੀ ਕੁਮੈਂਟਰੀ ਨੇ ਵਧਾਇਆ ਲੋਕਾਂ ਦਾ ਉਤਸ਼ਾਹ; ਵੇਖੋ ਰਿਐਕਸ਼ਨ

Punjabi commentary in IPL 2023:  IPL 2023 ਪਿਛਲੇ ਹਫਤੇ ਸ਼ੁਰੂ ਹੋਇਆ ਸੀ ਜਿਸ ਤਰ੍ਹਾਂ ਦੇਸ਼ ਭਰ ਵਿਚ ਮੈਚਾਂ ਨੂੰ ਉਤਸ਼ਾਹ ਨਾਲ ਦੇਖਿਆ ਜਾ ਰਿਹਾ ਹੈ, ਉਥੇ ਹੀ ਮੈਚਾਂ ਦੌਰਾਨ ਇਸ ਵਾਰ ਪੰਜਾਬੀ ਕੁਮੈਂਟਰੀ ਵੀ ਹਿੱਟ ਹੋ ਗਈ ਹੈ।

 

Punjabi commentary in IPL 2023: ਆਈਪੀਐਲ 'ਚ ਪੰਜਾਬੀ ਕੁਮੈਂਟਰੀ ਨੇ ਵਧਾਇਆ ਲੋਕਾਂ ਦਾ ਉਤਸ਼ਾਹ; ਵੇਖੋ ਰਿਐਕਸ਼ਨ

Punjabi commentary in IPL 2023: ਆਈਪੀਐਲ 2023 (IPL 2023)ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਾਰ ਕ੍ਰਿਕਟ ਦੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਸਾਰੀਆ ਟੀਮਾਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀਆਂ ਹਨ ਕਿ ਉਹ ਹਰ ਮੈਚ ਜਿੱਤਣ। ਇਸ ਦੌਰਾਨ ਬੇਸ਼ੱਕ ਮੈਚ ਦੇਖਣਾ ਦਿਲਚਸਪ ਸੀ ਪਰ ਇੱਕ ਹੋਰ ਚੀਜ਼ ਜਿਸ ਨੇ ਬਹੁਤ ਸਾਰੇ ਲੋਕਾਂ ਦਾ ਧਿਆਨ ਖਿੱਚਿਆ ਉਹ ਸੀ ਪੰਜਾਬੀ ਕੁਮੈਂਟਰੀ। ਇਸ ਵਾਰ ਮੈਚ ਦੀ ਕੁਮੈਂਟਰੀ ਵੱਖ-ਵੱਖ ਭਾਸ਼ਾਵਾਂ ਵਿੱਚ ਹੋ ਰਹੀ ਹੈ ਪਰ ਇੰਨ੍ਹਾਂ ਭਾਸ਼ਾਵਾਂ ਵਿੱਚ ਪੰਜਾਬੀ ਅਤੇ ਭੌਜਪੁਰੀ ਕੁਮੈਂਟਰੀ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਕਈਆਂ ਨੇ ਕਈ ਪ੍ਰਤੀਕਿਰਿਆਵਾਂ ਵੀ ਸਾਂਝੀਆਂ ਕੀਤੀਆਂ ਅਤੇ ਇਸ ਦੇ ਵੀਡੀਓ ਵੀ ਸ਼ੇਅਰ ਕੀਤੇ। 

ਇਸ ਵਾਰ ਆਈਪੀਐਲ 2023 (IPL 2023)ਦਾ ਉਦਘਾਟਨੀ ਸਮਾਰੋਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਇਆ, ਜਿਸ ਵਿੱਚ ਮੰਦਿਰਾ ਬੇਦੀ ਨੇ ਐਂਕਰ ਵਜੋਂ ਸ਼ਿਰਕਤ ਕੀਤੀ।

ਇਸ ਵਾਰ ਆਈਪੀਐਲ 2023 ਦੌਰਾਨ ਸ਼ਰਨਦੀਪ ਸਿੰਘ, ਰਾਹੁਲ ਸ਼ਰਮਾ, VRV ਸਿੰਘ, ਸੁਨੀਲ ਤਨੇਜਾ ਅਤੇ ਅਤੁਲ ਵਾਸਨ ਅਤੇ ਪਲਕ ਸ਼ਰਮਾ ਨੇ ਮੈਚ ਵਿੱਚ ਪੰਜਾਬੀ ਕੁਮੈਂਟਰੀ ਕਰ ਮੈਚ ਨੂੰ ਹੋਰ ਵੀ ਜ਼ਿਆਦਾ ਰੋਮਾਂਚਕ ਬਣਾ ਦਿੱਤਾ ਪਰ ਇਸ ਵਾਰ ਪੰਜਾਬੀ ਕੁਮੈਂਟਰੀ ਵਿੱਚ ਸੁਨੀਲ ਤਨੇਜਾ ਦੀ ਕੁਮੈਂਟਰੀ ਦੀ ਕਈ ਲੋਕਾਂ ਨੇ ਪ੍ਰਸ਼ੰਸਾ ਕੀਤੀ। ਇਸ ਦੌਰਾਨ ਹੁਣ ਸੁਨੀਲ ਤਨੇਜਾ ਦਾ ਨਾਮ ਸੋਸ਼ਲ ਮੀਡੀਆ ਉੱਤੇ ਕਾਫ਼ੀ ਟਰੈਂਡ ਕਰ ਰਿਹਾ ਹੈ। ਪੰਜਾਬ ਦੇ ਲੋਕਾਂ ਪੰਜਾਬੀ ਵਿੱਚ ਕੁਮੈਂਟਰੀ ਸੁਣ ਕੇ ਬਹੁਤ ਜ਼ਿਆਦਾ ਆੰਨਦ ਮਾਣਿਆ।

ਇਹ ਵੀ ਪੜ੍ਹੋ: Hemkund Sahib Yatra: ਸ਼ਰਧਾਲੂਆਂ ਲਈ ਖੁਸ਼ਖ਼ਬਰੀ! 20 ਮਈ ਨੂੰ ਖੁੱਲ੍ਹਣਗੇ ਹੇਮਕੁੰਟ ਸਾਹਿਬ ਦੇ ਦਰਵਾਜ਼ੇ

ਵੇਖੋ ਰਿਐਕਸ਼ਨ Punjabi commentary in IPL 2023

ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਨੂੰ 12 ਭਾਸ਼ਾਵਾਂ ਵਿੱਚ ਸਟ੍ਰੀਮ ਕੀਤਾ ਜਾ ਸਕਦਾ ਹੈ ਜੋ ਅੰਗਰੇਜ਼ੀ, ਹਿੰਦੀ, ਮਰਾਠੀ, ਗੁਜਰਾਤੀ, ਭੋਜਪੁਰੀ, ਪੰਜਾਬੀ, ਉੜੀਆ, ਬੰਗਾਲੀ, ਤਾਮਿਲ, ਤੇਲਗੂ ਅਤੇ ਕੰਨੜ ਮਲਿਆਲਮ ਹਨ। ਹਾਲ ਹੀ ਵਿੱਚ, ਭੋਜਪੁਰੀ ਕੁਮੈਂਟਰੀ ਵੀ ਵਾਇਰਲ ਹੋਈ ਸੀ, ਅਤੇ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਤਾਰੀਫ਼ ਕੀਤੀ ਸੀ।

ਇੰਡੀਅਨ ਪ੍ਰੀਮੀਅਰ ਲੀਗ 'ਚ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡੇ ਗਏ ਅੱਠਵੇਂ ਮੈਚ 'ਚ ਪੰਜਾਬ ਕਿੰਗਜ਼ ਨੇ ਪੰਜ ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। 198 ਦੌੜਾਂ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਦੀ ਟੀਮ 20 ਓਵਰਾਂ ਵਿੱਚ 192 ਦੌੜਾਂ ਹੀ ਬਣਾ ਸਕੀ। 

Trending news