Ludhiana Girl dead in Hong Kong news: ਵਿਦੇਸ਼ਾਂ 'ਚੋਂ ਇਕ ਤੋਂ ਬਾਅਦ ਇਕ ਪੰਜਾਬੀਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਹਾਂਗਕਾਂਗ 'ਚ ਪੰਜਾਬ ਦੀ ਧੀ ਨਾਲ ਵੱਡਾ ਹਾਦਸਾ ਵਾਪਰਿਆ ਹੈ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।
Trending Photos
Ludhiana Girl dead in Hong Kong news: ਪੰਜਾਬ ਦੇ ਬਹੁਤੇ ਮੁੰਡੇ ਕੁੜੀਆਂ ਅੱਜਕਲ੍ਹ ਪੜ੍ਹਾਈ ਕਰਨ ਅਤੇ ਆਪਣੇ ਆਉਣ ਵਾਲੇ ਭਵਿੱਖ ਲਈ ਵਿਦੇਸ਼ਾਂ ਵਿਚ ਜਾਂਦੇ ਹਨ ਪਰ ਅਜੋਕੇ ਸਮੇਂ ਵਿਚ ਵਿਦੇਸ਼ਾਂ ਤੋਂ ਕਤਲ ਅਤੇ ਮੌਤ ਹੋਣ ਦੀਆਂ ਖ਼ਬਰਾਂ ਤੇਜੀ ਨਾਲ ਵੱਧ ਰਹੀਆਂ ਹਨ। ਵਿਦੇਸ਼ਾਂ 'ਚੋਂ ਇਕ ਤੋਂ ਬਾਅਦ ਇਕ ਪੰਜਾਬੀਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅਜਿਹੇ 'ਚ ਕੈਨੇਡਾ 'ਚ ਇਕ ਵਿਦਿਆਰਥੀ ਦੀ ਮੌਤ ਦੀ ਖਬਰ ਤੋਂ ਬਾਅਦ ਹੁਣ ਇਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਦੀ ਇਕ ਲੜਕੀ ਵੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ।
ਅੱਜ ਹਾਂਗਕਾਂਗ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਲੁਧਿਆਣਾ ਦੀ 22 ਸਾਲਾ (Ludhiana Girl dead in Hong Kong) ਲੜਕੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਲੜਕੀ ਮਾਲ 'ਚ ਕੰਮ ਕਰਦੀ ਸੀ। ਉਹ ਬਿਨਾਂ ਸੇਫਟੀ ਬੈਲਟ ਦੇ ਮਾਲ ਦੇ ਸ਼ੀਸ਼ੇ ਸਾਫ਼ ਕਰ ਰਹੀ ਸੀ ਜਦੋਂ ਅਚਾਨਕ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ 22ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਈ।
ਇਸ ਤੋਂ ਬਾਅਦ ਉਸਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹਨ ਅਤੇ ਹਸਪਤਾਲ ਲਿਜਾਂਦੇ ਦੌਰਾਨ ਰਸਤੇ ਵਿਚ ਉਸ ਲੜਕੀ ਦੀ (Ludhiana Girl dead) ਮੌਤ ਹੋ ਗਈ। ਮਰਨ ਵਾਲੀ ਲੜਕੀ ਦਾ ਨਾਂ ਕਿਰਨਜੋਤ ਕੌਰ ਹੈ, ਉਹ ਜਗਰਾਉਂ ਦੇ ਪਿੰਡ ਭੰਮੀਪੁਰਾ( Ludhiana Girl dead ) ਦੀ ਰਹਿਣ ਵਾਲੀ ਸੀ। ਦੱਸਣਯੋਗ ਹੈ ਕਿ ਇਹ ਬੱਚੀ 22ਵੀਂ ਮੰਜ਼ਿਲ 'ਤੇ ਬਿਨਾਂ ਸੇਫਟੀ ਬੈਲਟ ਦੇ ਮਾਲ ਦੇ ਸ਼ੀਸ਼ੇ ਸਾਫ਼ ਕਰ ਰਹੀ ਸੀ ਅਤੇ ਅਚਾਨਕ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ 22ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਈ।
ਇਹ ਵੀ ਪੜ੍ਹੋ: ਗੁਲਾਬੀ ਰੰਗ ਦੀ ਡਰੈੱਸ 'ਚ ਮੌਨੀ ਨੇ ਦਿਖਾਇਆ ਕਿਲਰ ਅੰਦਾਜ਼, ਪ੍ਰਸ਼ੰਸਕਾਂ ਦਾ ਜਿੱਤਿਆ ਦਿੱਲ!
ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਸ ਨੂੰ ਬੁਲਾ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਲੜਕੀ ਦੀ ਰਸਤੇ 'ਚ ਹੀ ਮੌਤ ਹੋ ਗਈ ਸੀ। ਇਸ ਖ਼ਬਰ ਨੂੰ ਸੁਣਨ (Ludhiana Girl dead) ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ।