ਸੰਸਦ ਮੈਂਬਰ ਰਾਘਵ ਚੱਢਾ ਨੇ ਸੋਸ਼ਲ ਮੀਡੀਆਂ ’ਤੇ ਪੋਸਟ ਰਾਹੀਂ ਆਪਣੀ ਰਿਪੋਰਟ ਕਾਰਡ ਜਾਰੀ ਕੀਤਾ ਤੇ ਦੱਸਿਆ ਕਿ ਉਨ੍ਹਾਂ ਦੀ ਰਾਜ ਸਭਾ ’ਚ ਹਾਜ਼ਰੀ 100 ਫ਼ੀਸਦ ਰਹੀ।
Trending Photos
Hundred percent attandace of Raghav Chadha: ਪੰਜਾਬ ਦਾ ਪੁੱਤ ਅਤੇ ਸੰਸਦ ’ਚ ਪੰਜਾਬੀਆਂ ਦਾ ਨੁਮਾਇੰਦਾ ਹੋਣ ਦਾ ਫਰਜ਼ ਨਿਭਾਇਆ ਹੈ, ਇਹ ਕਹਿਣਾ ਹੈ ਸੰਸਦ ਮੈਂਬਰ ਰਾਘਵ ਚੱਢਾ ਦਾ। ਇਸ ਮੌਕੇ ਉਨ੍ਹਾਂ ਸੋਸ਼ਲ ਮੀਡੀਆਂ ’ਤੇ ਪੋਸਟ ਰਾਹੀਂ ਆਪਣੀ ਰਿਪੋਰਟ ਕਾਰਡ ਜਾਰੀ ਕੀਤਾ ਤੇ ਦੱਸਿਆ ਕਿ ਉਨ੍ਹਾਂ ਦੀ ਰਾਜ ਸਭਾ ’ਚ ਹਾਜ਼ਰੀ 100 ਫ਼ੀਸਦ ਰਹੀ।
ਸੰਸਦ ਮੈਂਬਰ ਚੱਢਾ ਨੇ 7 ਪੰਨਿਆਂ ਦਾ ਰਿਪੋਰਟ ਕਾਰਡ ਜਨਤਕ ਕੀਤਾ, ਜੋ ਉਨ੍ਹਾਂ ਦੀ ਵਿਧਾਨਕ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ। 7 ਦਸੰਬਰ ਤੋਂ 23 ਦਸੰਬਰ ਤੱਕ ਚੱਲੇ ਸਰਦ ਰੁੱਤ ਸੈਸ਼ਨ ਦੌਰਾਨ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ ’ਤੇ 25 ਸਵਾਲ ਪੁੱਛੇ।
ਸੰਸਦ ’ਚ ਪੁੱਛੇ ਗਏ ਸਵਾਲਾਂ ’ਚ ਸ੍ਰੀ ਕਰਤਾਰਪੁਰ ਸਾਹਿਬ ਦੇ ਸ਼ਰਧਾਲੂਆਂ ਦੀ ਫੀਸ ਮੁਆਫ਼, ਬੇਅਦਬੀ ਲਈ ਸਖ਼ਤ ਸਜ਼ਾ, ਆਨੰਦਪੁਰ ਸਾਹਿਬ ਨੂੰ ਵਿਰਾਸਤੀ ਸ਼ਹਿਰ (ਹੈਰੀਟੇਜ ਸਿਟੀ) ਦਾ ਦਰਜਾ, ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ, ਜਲੰਧਰ ਵਿੱਚ ਚਮੜਾ ਨਿਰਮਾਣ ਉਦਯੋਗ ਨੂੰ ਉਤਸ਼ਾਹਿਤ ਕਰਨਾ, ਉਡਾਨ ਸਕੀਮ, ਪੁਲਿਸ ਦਾ ਆਧੁਨਿਕੀਕਰਨ, ਪੀ.ਐੱਮ.ਜੀ.ਐੱਸ.ਵਾਈ., ਸਾਈ ਕੇਂਦਰਾਂ ਦਾ ਵਿਕਾਸ ਆਦਿ ਸ਼ਾਮਲ ਸਨ।
ਰਾਜ ਸਭਾ ਦੇ ਸੈਸ਼ਨ ’ਚ ਪਹਿਲੀ ਵਾਰ ਭਾਸ਼ਣ ਦਿੰਦਿਆ ਗਰਾਂਟਾਂ ਦੀ ਪੂਰਕ ਮੰਗਾਂ ਅਤੇ ਬਜਟ ’ਤੇ ਦੋ ਵਾਰ ਚਰਚਾ ਕਰਵਾਉਣ ਦਾ ਪ੍ਰਸਤਾਵ ਰੱਖਿਆ, ਜੋ ਕਿ ਉਨ੍ਹਾਂ ਦੀ ਖੋਜ ਭਰਪੂਰ ਅਤੇ ਵਿਅੰਗਮਈ ਸ਼ੈਲੀ ਕਾਰਨ ਸੁਰਖੀਆਂ ’ਚ ਬਣਿਆ ਰਿਹਾ। ਉਨ੍ਹਾਂ ਨੇ ਵਿੱਤ ਮੰਤਰੀ ਨੂੰ 10 ਵੱਡੇ ਸਵਾਲ ਪੁੱਛੇ, ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਏ।
ਚੱਢਾ ਨੇ ਨਿਆਂਪਾਲਿਕਾ ਦੀ ਪੂਰਨ ਅਜ਼ਾਦੀ ਦਾ ਪੱਖ ਪੂਰਦਿਆਂ ਜੱਜਾਂ ਦੀ ਨਿਯੁਕਤੀ ਨੂੰ ਨਿਯੰਤਰਿਤ ਕਰਨ ਲਈ ਇੱਕ ਨਿੱਜੀ ਮੈਂਬਰ ਬਿੱਲ, ਰਾਸ਼ਟਰੀ ਨਿਆਂਇਕ ਨਿਯੁਕਤੀ ਕਮਿਸ਼ਨ, ‘ਤੇ ਸਖ਼ਤ ਇਤਰਾਜ਼ ਜਤਾਇਆ।
ਇਸ ਤੋਂ ਇਲਾਵਾ ਉਨ੍ਹਾਂ ਸਾਰੀਆਂ ਵੱਡੀਆਂ ਬਹਿਸਾਂ ਵਿੱਚ ਵੀ ਹਿੱਸਾ ਲਿਆ। ਵਿਦੇਸ਼ਾਂ ਤੋਂ ਸੰਚਾਲਿਤ ਗੈਂਗਸਟਰਾਂ ਦੀ ਵਾਪਸੀ, ਏਮਜ਼ ਡੇਟਾ ਹੈਕਿੰਗ, ਖ਼ਬਰਾਂ ਦੀ ਭੜਕਾਊ ਬਹਿਸ ਆਦਿ ‘ਤੇ ਗੱਲਬਾਤ ਕੀਤੀ ਅਤੇ ਰਾਜ ਸਭਾ ਦੀ ਕਾਰਵਾਈ ਨੂੰ ਨਿਯਮਤ ਕਰਨ ਲਈ ਕਈ ‘ਪੁਆਇੰਟ ਆਫ਼ ਆਰਡਰ’ ਪੇਸ਼ ਕੀਤੇ।
ਇਹ ਵੀ ਪੜ੍ਹੋ: ਸੁਨੀਲ ਜਾਖੜ ਬੋਲੇ, “ਜੋ ਕੰਮ ਪੰਜਾਬ ’ਚ ISI ਨਹੀਂ ਕਰ ਸਕੀ, ਉਹ ਅੰਬਿਕਾ ਸੋਨੀ ਦੀ ਜ਼ੁਬਾਨ ਨੇ ਕੀਤਾ"