Raksha Bandhan 2023: ਵੱਡੀ ਮਾਤਰਾ 'ਚ ਵਿਕ ਰਹੀ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ
Advertisement
Article Detail0/zeephh/zeephh1842631

Raksha Bandhan 2023: ਵੱਡੀ ਮਾਤਰਾ 'ਚ ਵਿਕ ਰਹੀ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ

Rakhi with Sidhu Moosewala photo being sold in Punjab: ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਪਿਛਲੇ ਸਾਲ ਨਾਲੋਂ ਤਿੰਨ ਗੁਣਾ ਵੱਧ ਵਿਕ ਰਹੀ ਹੈ।

Raksha Bandhan 2023: ਵੱਡੀ ਮਾਤਰਾ 'ਚ ਵਿਕ ਰਹੀ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ

Raksha Bandhan 2023, Rakhi with Sidhu Moosewala photo being sold in Punjab: 30 ਅਗਸਤ 2023 ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਣਾ ਹੈ ਅਤੇ ਅਜਿਹੇ 'ਚ ਬਾਜ਼ਾਰਾਂ 'ਚ ਰੌਣਕਾਂ ਲੈਣੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਬਜ਼ਾਰ 'ਚ ਵੱਡੀ ਗਿਣਤੀ 'ਚ ਵਿਕ ਰਹੀ ਹੈ। 

ਜਦੋਂ ਸਾਡੇ ਪੱਤਰਕਾਰ ਨੇ ਇਸ ਨੂੰ ਬਾਜ਼ਾਰ 'ਚ ਖਰੀਦਣ ਵਾਲੀਆਂ ਕੁੜੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਉਨ੍ਹਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਖਰੀਦੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਉਹ ਆਪਣੇ ਭਰਾਵਾਂ ਦੇ ਗੁੱਟ 'ਤੇ ਸਿਰਫ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਹੀ ਬੰਨ੍ਹਾਂਗੇ। 

ਇੱਕ ਕੁੜੀ, ਜਿਸਦਾ ਨਾਲ ਕਾਜਲ ਹੈ, ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਵੱਲੋਂ ਵੀ ਉਸ ਨੂੰ ਆਪਣੇ ਭਰਾਵਾਂ ਦੇ ਗੁੱਟ 'ਤੇ ਸਿੱਧੂ ਮੂਸੇਵਾਲਾ ਦੀ ਫੋਟੋ ਨਾਲ ਰੱਖੜੀ ਬੰਨ੍ਹਣ ਲਈ ਪ੍ਰੇਰਿਤ ਕੀਤਾ ਗਿਆ ਹੈ ਅਤੇ ਉਸਨੇ ਇਹ ਵੀ ਕਿ ਜਦੋਂ ਉਸਨੇ ਆਪਣੇ ਭਰਾ ਦੇ ਹੱਥ 'ਤੇ ਸਿੱਧੂ ਮੂਸੇਵਾਲਾ ਦੀ ਫੋਟੋ ਨਾਲ ਰੱਖੜੀ ਬੰਨ੍ਹੀ, ਤਾਂ ਉਸਨੂੰ ਆਪਣੇ ਭਰਾ ਵਿੱਚ ਸਿਰਫ਼ ਸਿੱਧੂ ਮੂਸੇਵਾਲਾ ਹੀ ਨਜ਼ਰ ਆਇਆ ਸੀ। 

ਸਿੱਧੂ ਮੂਸੇਵਾਲਾ ਵੱਲੋਂ ਮਾਨਸਾ ਜਿਲ੍ਹੇ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਗਿਆ ਹੈ ਅਤੇ ਇਸ ਲਈ ਕੁੜੀਆਂ ਨੂੰ ਸਿੱਧੂ ਨੂੰ ਯਾਦ ਕਰਨ ਲਈ ਉਸਦੇ ਤਸਵੀਰ ਵਾਲੀ ਰੱਖੜੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੌਰਾਨ ਪੰਜਾਬ ਸਰਕਾਰ ਨੂੰ ਕੋਸਦੇ ਹੋਏ ਕਾਜਲ ਨੇ ਕਿਹਾ ਹੈ ਕਿ ਉਹ ਸਿੱਧੂ ਨੂੰ ਜਲਦੀ ਤੋਂ ਜਲਦੀ ਇਨਸਾਫ ਦਿਵਾਉਣ ਅਤੇ ਕਾਤਲਾਂ ਨੂੰ ਸਜ਼ਾ ਦਿਵਾਉਣ।

ਇੱਕ ਰੱਖੜੀ ਦੇ ਦੁਕਾਨਦਾਰ ਨੇ ਦੱਸਿਆ ਕਿ ਇਸ ਵਾਰ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਪਿਛਲੇ ਸਾਲ ਨਾਲੋਂ ਤਿੰਨ ਗੁਣਾ ਵੱਧ ਵਿਕ ਰਹੀ ਹੈ, ਕਿਉਂਕਿ ਪਿਛਲੇ ਸਾਲ ਸਿੱਧੂ ਦੀ ਫੋਟੋ ਨਾਲ ਰੱਖੜੀ ਬਣਾਉਣ ਲਈ 10 ਦਿਨ ਦਾ ਸਮਾਂ ਹੀ ਸੀ ਅਤੇ ਇਸ ਵਾਰ 3 ਮਹੀਨੇ ਪਹਿਲਾਂ ਰੱਖੜੀ ਨਾਲ ਸਿੱਧੂ ਮੂਸੇਵਾਲਾ ਦੀ ਫੋਟੋ ਤਿਆਰ ਹੋਣ ਲੱਗੀ ਸੀ ਅਤੇ ਹੁਣ ਭੈਣਾਂ ਇਹ ਰੱਖੜੀ ਦੇਸ਼-ਵਿਦੇਸ਼ ਵਿੱਚ ਆਪਣੇ ਭਰਾਵਾਂ ਨੂੰ ਭੇਜ ਰਹੀਆਂ ਹਨ। 

ਦੁਕਾਨਦਾਰ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਰਕਾਰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਵੇ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।  

ਇਹ ਵੀ ਪੜ੍ਹੋ: Punjab News: ਅਹਿਮਦਾਬਾਦ ਵਿਖੇ ਸਿਖਲਾਈ ਲਈ ਭਲਕੇ ਰਵਾਨਾ ਹੋਵੇਗਾ ਸਰਕਾਰੀ ਸਕੂਲਾਂ ਦੇ ਹੈੱਡ ਮਾਸਟਰਾਂ ਦਾ ਦੂਜਾ ਬੈਚ 

(For more news apart from Raksha Bandhan 2023, Rakhi with Sidhu Moosewala photo being sold in Punjab, stay tuned to Zee PHH)

Trending news