Ravneet Bittu Interview: ਬਿੱਟੂ ਦੇ ਕਾਂਗਰਸ ਛੱਡਣ ਦੇ ਕੀ ਰਹੇ ਕਾਰਨ, ਸੁਣੋ ਰਵਨੀਤ ਬਿੱਟੂ ਦੀ ਜ਼ੀ ਮੀਡੀਆ ਨਾਲ ਖਾਸ ਗੱਲਬਾਤ
Advertisement

Ravneet Bittu Interview: ਬਿੱਟੂ ਦੇ ਕਾਂਗਰਸ ਛੱਡਣ ਦੇ ਕੀ ਰਹੇ ਕਾਰਨ, ਸੁਣੋ ਰਵਨੀਤ ਬਿੱਟੂ ਦੀ ਜ਼ੀ ਮੀਡੀਆ ਨਾਲ ਖਾਸ ਗੱਲਬਾਤ

Ravneet Bittu Interview: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਵੱਲੋਂ 3 ਵਾਰ ਐੱਮਪੀ ਰਹਿ ਚੁੱਕੇ ਰਵਨੀਤ ਬਿੱਟੂ ਭਾਜਪਾ ਵਿਚ ਸ਼ਾਮਲ ਹੋ ਗਏ ਹਨ।

 

Ravneet Bittu Interview: ਬਿੱਟੂ ਦੇ ਕਾਂਗਰਸ ਛੱਡਣ ਦੇ ਕੀ ਰਹੇ ਕਾਰਨ, ਸੁਣੋ ਰਵਨੀਤ ਬਿੱਟੂ ਦੀ ਜ਼ੀ ਮੀਡੀਆ ਨਾਲ ਖਾਸ ਗੱਲਬਾਤ

Ravneet Bittu Interview: ਪੰਜਾਬ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਹਾਲ ਹੀ ਵਿੱਚ ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਏ ਹਨ। ਜ਼ੀ ਮੀਡੀਆ ਵੱਲੋਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਇੰਟਰਵੀਊ ਕੀਤਾ ਗਿਆ ਅਤੇ ਖਾਸ ਗੱਲਬਾਤ ਕੀਤੀ ਗਈ ਹੈ। ਇਸ ਖਾਸ ਗੱਲਬਾਤ ਵਿੱਚ ਰਵਨੀਤ ਬਿੱਟੂ ਨੇ ਕਾਂਗਰਸ ਛੱਡਕੇ ਭਾਜਪਾ ਵਿੱਚ ਜਾਣ ਦਾ ਕਾਰਨ ਦੱਸਿਆ ਹੈ। ਬਿੱਟੂ ਦੇ ਕਾਂਗਰਸ ਛੱਡਣ ਦੇ ਕੀ ਰਹੇ ਕਾਰਨ  ਅਤੇ ਕਿਉਂ ਕੀਤਾ ਭਾਜਪਾ ਵਿੱਚ ਜਾਣ ਦਾ ਫੈਸਲਾ ਬਾਰੇ ਖਾਸ ਚਰਚਾ ਕੀਤੀ ਹੈ।

ਦਰਅਸਲ ਇਸ ਵਾਰ ਲੁਧਿਆਣਾ ਲੋਕ ਸਭਾ ਸੀਟ ਬਹੁਤ ਅਹਿਮ ਬਣ ਗਈ ਹੈ। ਜ਼ਿਕਰਯੋਗ ਹੈ ਕਿ ਰਵਨੀਤ ਬਿੱਟੂ ਕਾਂਗਰਸ ਵੱਲੋਂ 3 ਵਾਰ ਐੱਮਪੀ ਰਹਿ ਚੁੱਕੇ ਹਨ ਤੇ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ। ਰਵਨੀਤ ਬਿੱਟੂ ਸਾਲ 2009 'ਚ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਬਣੇ ਸਨ ਤੇ ਇਸ ਤੋਂ ਬਾਅਦ ਉਹਨਾਂ ਨੇ ਫਿਰ ਤੋਂ ਸਾਲ 2014 'ਚ ਦੂਜੀ ਵਾਰ ਲੋਕ ਸਭਾ ਚੋਣ ਜਿੱਤੀ ਸੀ ਤੇ ਸਾਲ 2019 ਵਿਚ ਵੀ ਉਹ ਤੀਜੀ ਵਾਰ ਲੁਧਿਆਣਾ ਤੋਂ ਐਮਪੀ ਬਣੇ। 

ਕਾਂਗਰਸ ਛੱਡ ਕੇ ਬੀਜੇਪੀ ਵਿੱਚ ਕਿਉਂ ਸ਼ਾਮਿਲ ਹੋਏ 
ਰਵਨੀਤ ਬਿੱਟੂ ਨੇ ਕਿਹਾ ਜਿੰਨੀ ਦੇਰ ਲੀਡਰ ਮੈਦਾਨ ਵਿੱਚ ਨਹੀਂ ਹੁੰਦੇ ਹਨ ਤਾਂ ਹੇਠਾਂ ਵਰਕਰ ਉਹ ਕੀ ਕਰਨਗੇ? ਸੋਨੀਆ ਗਾਂਧੀ, ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਵੀ ਇਸ ਵਾਰ ਰਾਜ ਸਭਾ ਚਲੇ ਗਏ ਸਨ। ਜਿਹਨਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਉਹ ਵੀ ਚਲੇ ਗਏ ਉਹ ਨੇ ਰਾਹੁਲ ਗਾਂਧੀ ਪਰ ਜਿਹਨਾਂ ਨੇ ਦੇਸ਼ ਦੇ ਖਿਲਾਫ਼ ਆਵਾਜ਼ ਉਠਾਈ ਉਹ ਭਾਰਤੀ ਜਨਤਾ ਪਾਰਟੀ ਹੈ। 

ਅਕਾਲੀ ਦਲ- ਭਾਜਪਾ ਗੱਠਜੋੜ ਨੂੰ ਲੈ ਕੇ ਵੀ ਕੀਤੀ ਚਰਚਾ
ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਬਿਆਨ ਦਿੰਦੇ ਹਨ ਪਰ ਜਦੋਂ ਮੈਨੂੰ ਬੀਜੇਪੀ ਵਾਲਿਆਂ ਨੇ ਬੁਲਾਇਆ ਤਾਂ ਮੈਂ ਸੋਚਿਆ ਕਿ ਸਰਕਾਰ ਤਾਂ ਬੀਜੇਪੀ ਦੀ ਆਉਣੀ ਤਾਂ ਮੈਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ ਹੈ। ਪੰਜਾਬ ਦੇ ਲੋਕ ਮੈਨੂੰ MP ਤਾਂ ਬਣਾ ਦਿੰਦੇ ਸਨ ਪਰ ਇਸ ਤੋਂ ਬਾਅਦ ਕੀ?  ਇਸ ਦੇ ਨਾਲ ਕਿਹਾ ਕਿ ਸਭ ਪਾਸੇ ਤਾਂ ਡਬਲ ਇੰਜਨ ਦੀ ਸਰਕਾਰ ਹੈ ਪੰਜਾਬ ਹੀ ਗਿਆ ਹੈ। ਸਭ ਪਾਸੇ ਤਰੱਕੀ ਹੋ ਰਹੀ ਹੈ ਪਰ ਪੰਜਾਬ ਪਿੱਛੇ ਰਹਿ ਗਈ ਹੈ। ਰਵਨੀਤ ਬਿੱਟੂ ਨੇ ਅਕਾਲੀ ਦਲ ਭਾਜਪਾ ਗੱਠਜੋੜ ਨੂੰ ਲੈ ਕੇ ਵੀ ਚਰਚਾ ਕੀਤੀ।

ਪੰਜਾਬ ਦੇ ਕਈ ਮੁੱਦੇ
ਰਵਨੀਤ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਤੇ ਬੀਜੇਪੀ ਇੱਕ ਪਰਿਵਾਰ ਲਈ ਕੰਮ ਕਰਦੇ ਸੀ। ਹਰ ਕੋਈ ਵਰਕਰ ਔਖਾ ਸੀ ਕਿ ਅਸੀਂ ਇੱਕ ਪਰਿਵਾਰ ਪਿੱਛੇ ਲੱਗੇ ਹੋਏ ਸਨ, ਉਸ ਸਮੇਂ ਮੈਂ ਬੀਜੇਪੀ ਵਿੱਚ ਕਿਵੇਂ ਜਾ ਸਕਦਾ ਸੀ? ਗੁਰੂ ਦੀ ਬੇਅਦਬੀ, ਨਸ਼ਾ ਕੋਈ ਅਜਿਹਾ ਮੁੱਦਾ ਛੱਡਿਆ ਤਾਂ ਹੋਵੇ। 

ਉਹਨਾਂ ਨੇ ਅੱਗੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ, ਹਿੱਲ ਸਟੇਟਸ ਨੂੰ ਟੈਕਸ ਫ੍ਰੀ ਅਤੇ ਸਾਰੀ ਇੰਡਸਟਰੀ ਜਿਵੇਂ ਕਿ ਫਿਰੋਜ਼ਪੁਰ, ਅੰਮ੍ਰਿਤਸਰ, ਇਹ ਸਾਰੇ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਕੋਈ ਟੈਕਸ ਨਹੀਂ ਹੈ। ਸਭ ਤੋਂ ਵੱਡਾ ਅਜਾਇਬ ਘਰ ਸ੍ਰੀ ਕਰਤਾਰਪੁਰ ਸਾਹਿਬ ਹੈ ਅਤੇ ਮੁਹਾਲੀ ਨੂੰ ਇੱਕ IT ਹੱਬ ਬਣਾਉਣਾ ਸੀ। ਇਸ ਵੇਲੇ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਹਨ ਉਹਨਾਂ ਨੂੰ  2% ਸਿੱਧਾ ਰਿਜ਼ਰਵ ਕੋਟਾ ਪੰਜਾਬ ਦੇ ਨੌਜਵਾਨਾਂ ਨੂੰ ਕੀਤਾ ਜਾਣਾ ਚਾਹੀਦਾ ਸੀ।

ਅੰਤਰਰਾਸ਼ਟਰੀ ਹਵਾਈ ਅੱਡੇ ਲੁਧਿਆਣਾ ਦਾ ਨਾਮ ਵੀ ਬਦਲ ਕੇ ਰੱਖਿਆ ਜਾਣਾ ਸੀ। ਗੁਰੂ ਨਾਨਕ ਦੇਵ ਜੀ ਦਾ ਨਾਮ ਲੈਣ ਵਾਲੇ ਸਿੱਖ ਨੇ ਹਿੰਦੂਆਂ ਨੂੰ ਹਰ ਰੋਜ਼ ਲੱਖਾਂ ਅਰਦਾਸਾਂ ਕਰਦੇ ਸੀ। ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਸਿਰਫ਼ ਮੋਦੀ ਸਾਹਿਬ ਉੱਤੇ ਕਿਉਂ ਹੋਈ? 

Trending news