Shiromani Akali Dal: ਸ਼੍ਰੋਮਣੀ ਅਕਾਲੀ ਦਲ ਦੀ ਖਾਨਾਜੰਗੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਬਾਗੀ ਧੜੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਅੱਜ ਮੀਟਿੰਗ ਕੀਤੀ।
Trending Photos
Shiromani Akali Dal: ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਅੱਜ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ,ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ ਅਤੇ ਹੋਰ ਆਗੂ ਮੌਜੂਦ ਸਨ। ਇਸ ਬਾਅਦ ਕਾਨਫਰੰਸ ਕਰਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਇਸ ਕਰਕੇ ਹੋਈ ਸੀ ਕਿਉਂਕਿ ਸਭ ਕੁਝ ਸੰਵਿਧਾਨ ਖਿਲਾਫ਼ ਹੋ ਰਿਹਾ ਹੈ।
ਇਹ ਵੀ ਪੜ੍ਹੋ : Ludhiana Robbery Case: ਲੁਧਿਆਣਾ 'ਚ ਦਾਤਰਾਂ ਨਾਲ ਹਮਲਾ ਕਰਕੇ ਬਾਈਕ ਸਵਾਰ ਬਦਮਾਸ਼ਾਂ ਨੇ ਅਕਾਊਂਟੈਂਟ ਨੂੰ ਲੁੱਟਿਆ
ਉਨ੍ਹਾਂ ਨੇ ਕਿਹਾ ਕਿ ਅਨੁਸ਼ਾਸਨ ਕਮੇਟੀ ਕੋਲ ਕਿਸੇ ਨੂੰ ਬਾਹਰ ਕੱਢਣ ਦੀ ਪਾਵਰ ਨਹੀਂ ਹੈ। ਅਨੁਸ਼ਾਸਨ ਕਮੇਟੀ ਦੇ ਫ਼ੈਸਲੇ ਨੂੰ ਉਨ੍ਹਾਂ ਨੇ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਨੁਸ਼ਾਸਨ ਕਮੇਟੀ ਵੀ ਭੰਗ ਕਰ ਦਿੱਤੀ ਗਈ ਅਤੇ ਜਲਦ ਹੀ ਸੈਸ਼ਨ ਬੁਲਾ ਕੇ ਨਵੀਂ ਅਨੁਸ਼ਾਸਨੀ ਕਮੇਟੀ ਦੀ ਚੋਣ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਲਾਈਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਜਲਾਸ ਬੁਲਾ ਕੇ ਨਵੀਂ ਅਨੁਸ਼ਾਸਨੀ ਕਮੇਟੀ ਦੀ ਚੋਣ ਕੀਤੀ ਜਾਵੇਗੀ ਅਤੇ ਇਸ ਦੌਰਾਨ ਨਵੇਂ ਪ੍ਰਧਾਨ ਦੀ ਚੋਣ ਵੀ ਕੀਤੀ ਜਾਵੇਗੀ।
ਸੁਖਬੀਰ ਸਿੰਘ ਬਾਦਲ ਨੂੰ ਪਤਾ ਸੀ ਕੀ ਡੇਰਾ ਮੁਖੀ ਸਿੱਖ ਪੰਥ ਪ੍ਰਤੀ ਕੀ ਸੋਚ ਰੱਖਦਾ ਹੈ ਪਰ ਫਿਰ ਵੀ ਉਸ ਨਾਲ ਨੇੜਤਾ ਰੱਖੀ। ਸੁਖਬੀਰ ਸਿੰਘ ਬਾਦਲ ਨੇ ਜੋ ਕੀਤਾ ਉਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਵੱਡਾ ਰੋਸ ਹੈ। ਇਹ ਤਾਂ ਹੁਣ ਵੀ ਅਕਾਲ ਤਖ਼ਤ ਸਾਹਿਬ ਉਤੇ ਇਸ ਕਰਕੇ ਗਏ ਕਿਉਂ ਕਿ ਉਹ ਪੱਤਰ ਦੇ ਕੇ ਆਏ ਸਨ। ਜੋ ਅਨੁਸ਼ਾਸਨ ਕਮੇਟੀ ਦੀ ਕਾਰਵਾਈ ਹੋਈ ਉਹ ਗੈਰ ਸੰਵਿਧਾਨਕ ਹੈ ਉਸ ਨੂੰ ਅਸੀਂ ਰੱਦ ਕਰਦੇ ਹਾਂ। ਅਸੀਂ ਅਕਾਲੀ ਹਾਂ ਅਸੀਂ ਅਕਾਲੀ ਰਹਾਂਗੇ। ਅਸੀਂ ਸੁਖਬੀਰ ਸਿੰਘ ਬਾਦਲ ਨੂੰ ਭਰਾ ਹੋਣ ਦੇ ਨਾਤੇ ਕਹਿ ਕੇ ਆਏ ਸੀ ਪ੍ਰਧਾਨਗੀ ਛੱਡ ਦਿਉ। ਝੂੰਦਾਂ ਕਮੇਟੀ ਦੀ ਮੰਗ ਵੀ ਇਹੀ ਸੀ ਕਿ ਲੀਡਰਸ਼ਿਪ ਵਿੱਚ ਤਬਦੀਲੀ ਕੀਤੀ ਜਾਵੇ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ