Sidhu Moosewala Murder Case: ਮੁਹਾਲੀ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਸੁੱਟਿਆ ਆਰਪੀਜੀ ਸਿੱਧੂ ਮੂਸੇਵਾਲਾ 'ਤੇ ਹਮਲਾ ਕਰਨ ਲਈ ਲਿਆਂਦਾ ਸੀ!
Advertisement
Article Detail0/zeephh/zeephh1894617

Sidhu Moosewala Murder Case: ਮੁਹਾਲੀ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਸੁੱਟਿਆ ਆਰਪੀਜੀ ਸਿੱਧੂ ਮੂਸੇਵਾਲਾ 'ਤੇ ਹਮਲਾ ਕਰਨ ਲਈ ਲਿਆਂਦਾ ਸੀ!

Sidhu Moosewala Murder Case: ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫੀਆ ਇੰਟੈਲੀਜੈਂਸ ਦਫਤਰ ਨੂੰ ਨਿਸ਼ਾਨਾ ਬਣਾਉਣ ਵਾਲਾ ਆਰਪੀਜੀ ਅਸਲ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਉਤੇ ਹਮਲੇ ਲਈ ਇਸਤੇਮਾਲ ਕਰਨ ਲਈ ਲਿਆਂਦਾ ਗਿਆ ਸੀ।

Sidhu Moosewala Murder Case: ਮੁਹਾਲੀ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਸੁੱਟਿਆ ਆਰਪੀਜੀ ਸਿੱਧੂ ਮੂਸੇਵਾਲਾ 'ਤੇ ਹਮਲਾ ਕਰਨ ਲਈ ਲਿਆਂਦਾ ਸੀ!

Sidhu Moosewala Murder Case: ਦਿੱਲੀ ਪੁਲਿਸ ਦੇ ਭਰੋਸੇਯੋਗ ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ਪਿਛਲੇ ਸਾਲ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫੀਆ ਇੰਟੈਲੀਜੈਂਸ ਦਫ਼ਤਰ ਨੂੰ ਨਿਸ਼ਾਨਾ ਬਣਾਉਣ ਵਾਲਾ ਆਰਪੀਜੀ ਅਸਲ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਉਪਰ ਹਮਲੇ ਲਈ ਇਸਤੇਮਾਲ ਕਰਨ ਲਈ ਲਿਆਂਦਾ ਗਿਆ ਸੀ, ਜਿਨ੍ਹਾਂ ਦੀ ਮਈ 2022 ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਭਰੋਸੇਯੋਗ ਸੂਤਰਾਂ ਨੇ ਕਿਹਾ ਕਿ ਕਿਸੇ ਸਭਾ ਜਾਂ ਮੀਟਿੰਗਾਂ ਦੌਰਾਨ ਹਮਲਾ ਹੋਇਆ ਤਾਂ ਜ਼ਿਆਦਾ ਜਾਨੀ ਨੁਕਸਾਨ ਹੋਣ ਦੇ ਡਰ ਤੋਂ ਅਪਰਾਧੀਆਂ ਨੇ ਆਪਣੀ ਯੋਜਨਾ ਬਦਲ ਦਿੱਤੀ ਸੀ। ਸੂਤਰਾਂ ਅਨੁਸਾਰ ਆਰਪੀਜੀ ਦੀ ਸਪਲਾਈ ਖ਼ਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਨੇ ਕੀਤੀ ਸੀ ਅਤੇ ਇਸਦਾ ਇਸਤੇਮਾਲ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਲਈ ਕੀਤਾ ਜਾਣਾ ਸੀ ਜਦ ਉਹ ਇੱਕ ਜਨਤਕ ਰੈਲੀ ਜਾਂ ਪ੍ਰੋਗਰਾਮ ਵਿੱਚ ਸੀ।

ਹਾਲਾਂਕਿ ਸਾਜ਼ਿਸ਼ ਵਿੱਚ ਬਦਲਾਅ ਆਇਆ ਅਤੇ ਕਥਿਤ ਗੈਂਗਸਟਰਾਂ ਅਤੇ ਅੱਤਵਾਦੀਆਂ ਨੇ ਅਕਤੂਬਰ 2022 ਵਿੱਚ ਮੁਹਾਲੀ ਦਫਤਰ ਨੂੰ ਨਿਸ਼ਾਨਾ ਬਣਾਉਣ ਦਾ ਬਦਲ ਚੁਣਿਆ। ਇਹ ਖ਼ੁਲਾਸਾ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਦੌਰਾਨ ਹੋਇਆ। ਪੁਲਿਸ ਸੂਤਰਾਂ ਅਨੁਸਾਰ ਆਰਪੀਜੀ ਨੂੰ ਇੰਟਰ ਸਰਵਿਸਜ਼ ਇੰਟੈਲੀਜੈਂਸੀ ਦੀ ਆੜ ਵਿੱਚ ਪਾਕਿਸਤਾਨ ਸਰਹੱਦ ਰਾਹੀਂ ਨਾਜਾਇਜ਼ ਰੂਪ ਨਾਲ ਭਾਰਤ ਵਿੱਚ ਤਸਕਰੀ ਕਰਕੇ ਲਿਆਂਦਾ ਗਿਆ ਸੀ।

ਰਿੰਦਾ ਨੇ ਕਥਿਤ ਤੌਰ ਉਤੇ ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ ਬਿਸ਼ਨੋਈ ਗਿਰੋਹ ਦੇ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਅੱਗੇ ਦੀ ਜਾਂਚ ਤੋਂ ਪਤਾ ਚੱਲਿਆ ਕਿ ਕੈਨੇਡਾ ਸਥਿਤ ਭਗੌੜੇ ਅੱਤਵਾਦੀ ਲਖਬੀਰ ਸਿੰਘ ਲੰਡਾ ਨੇ ਰਿੰਦਾ ਦੀ ਮਦਦ ਕੀਤੀ ਸੀ। ਰਿੰਦਾ ਨੂੰ ਪਹਿਲਾਂ ਨਵਾਂਸ਼ਹਿਰ ਵਿੱਚ ਅਪਰਾਧ ਜਾਂਚ ਏਜੰਸੀ (ਸੀਆਈਏ) ਦਫ਼ਤਰ ਉਤੇ ਗ੍ਰੇਨੇਡ ਹਮਲੇ ਦੇ ਨਾਲ-ਨਾਲ ਉਸ ਸਾਲ ਦੇ ਸ਼ੁਰੂਆਤ ਵਿੱਚ ਹਰਿਆਣਾ ਦੇ ਕਰਨਾਲ ਵਿੱਚ ਪਾਕਿਸਤਾਨ ਨਾਲ ਜੁੜੇ ਚਾਰ ਸ਼ੱਕੀ ਅੱਤਵਾਦੀਆਂ ਦੀ ਗ੍ਰਿਫਤਾਰੀ ਨਾਲ ਜੋੜਿਆ ਗਿਆ ਸੀ।

ਇਹ ਵੀ ਪੜ੍ਹੋ : Punjab Farmers News: ਕਿਸਾਨਾਂ ਵੱਲੋਂ ਅੱਜ ਪੰਜਾਬ ਦੀਆਂ ਮੁੱਖ ਸੜਕਾਂ ਕੀਤੀਆਂ ਜਾਣਗੀਆਂ ਜਾਮ, ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

9 ਮਈ 2022 ਨੂੰ ਮੁਹਾਲੀ ਵਿੱਚ ਆਰਪੀਜੀ ਹਮਲਾ ਆਈਐਸਆਈ ਅਤੇ ਸਥਾਨਕ ਗੈਂਗਸਟਰਾਂ ਦੀ ਮਿਲੀਭੁਗਤ ਨਾਲ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਵੱਲੋਂ ਘੜੀ ਗਈ ਸਾਜ਼ਿਸ਼ ਦੇ ਰੂਪ ਵਿੱਚ ਸਾਹਮਣੇ ਆਇਆ ਸੀ। ਹਮਲਾਵਾਰਾਂ ਦੀ ਪਛਾਣ ਹਰਿਾਣਾ ਦੇ ਸੁਰਖਪੁਰ ਪਿੰਡ ਦੇ ਦੀਪਕ ਅਤੇ ਇੱਕ ਨਾਬਾਲਿਗ ਸਾਥੀ ਦੇ ਰੂਪ ਵਿੱਚ ਕੀਤੀ ਗਈ, ਜਿਨ੍ਹਾਂ ਨੂੰ ਘਟਨਾ ਦੇ ਪੰਜ ਮਹੀਨੇ ਬਾਅਦ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਤੇ ਮਹਾਰਾਸ਼ਟਰ ਵਿੱਚ ਏਟੀਐਸ ਦੇ ਨਾਲ ਇੱਕ ਸਾਂਝੀ ਮੁਹਿੰਮ ਵਿੱਚ ਮੁੱਖ ਮੁਲਜ਼ਮ, ਲਖਬੀਰ ਲੰਡਾ ਦੇ ਗੁਰਗਿਆਂ ਅਤੇ ਸਹਿਯੋਗੀ ਚੜਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ : Kurali Factory Fire Update: ਕੈਮੀਕਲ ਫੈਕਟਰੀ ਅੱਗ ਮਾਮਲੇ 'ਚ ਵੱਡੀ ਅਪਡੇਟ, ਮਾਲਕ ਖਿਲਾਫ਼ ਮਾਮਲਾ ਦਰਜ

Trending news