Satinder Sartaj news: ਸਤਿੰਦਰ ਸਰਤਾਜ ਦੇ ਸਿਰ ਲੱਗਿਆ ਇੱਕ ਹੋਰ ਸਨਮਾਨ; ਜਾਵੇਦ ਅਖਤਰ ਵਲੋਂ ਕੀਤਾ ਗਿਆ ਸਨਮਾਨਿਤ
Advertisement
Article Detail0/zeephh/zeephh1609113

Satinder Sartaj news: ਸਤਿੰਦਰ ਸਰਤਾਜ ਦੇ ਸਿਰ ਲੱਗਿਆ ਇੱਕ ਹੋਰ ਸਨਮਾਨ; ਜਾਵੇਦ ਅਖਤਰ ਵਲੋਂ ਕੀਤਾ ਗਿਆ ਸਨਮਾਨਿਤ

ਸਤਿੰਦਰ ਸਰਤਾਜ ਆਪਣੀ ਸ਼ਾਨਦਾਰ ਕਵਿਤਾ, ਸਾਫ਼-ਸੁਥਰੀ ਗਾਇਕੀ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਸਰਤਾਜ ਨੂੰ ਫਿਲਮ ‘ਕਲੀ ਜੋਟਾ’ ਲਈ ਪੰਜਾਬ ਸਰਕਾਰ ਵੱਲੋਂ ‘ਪੰਜਾਬ ਰਤਨ’ ਨਾਲ ਸਨਮਾਨਿਤ ਕੀਤਾ ਗਿਆ ਸੀ। 

Satinder Sartaj news: ਸਤਿੰਦਰ ਸਰਤਾਜ ਦੇ ਸਿਰ ਲੱਗਿਆ ਇੱਕ ਹੋਰ ਸਨਮਾਨ; ਜਾਵੇਦ ਅਖਤਰ ਵਲੋਂ ਕੀਤਾ ਗਿਆ ਸਨਮਾਨਿਤ

Punjabi singer Satinder Sartaj news: ਪੰਜਾਬ ਦੇ ਸਤਿੰਦਰ ਸਰਤਾਜ ਨੂੰ ਹਾਲ ਹੀ ਵਿੱਚ ਇੱਕ ਹੋਰ ਸਨਮਾਨ ਮਿਲਿਆ ਹੈ ਅਤੇ ਇਸ ਵਾਰ ਉਨ੍ਹਾਂ ਨੂੰ ਇਹ ਸਨਮਾਨ ‘ਸ਼ਾਇਰਾਨਾ ਸਰਤਾਜ’ ਵਿੱਚ ਉਨ੍ਹਾਂ ਦੀ ਸ਼ਾਨਦਾਰ ਸ਼ਾਇਰੀ ਲਈ ਦਿੱਤਾ ਗਿਆ ਹੈ। ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਫ਼ਿਲਮ 'ਕਲੀ ਜੋਟਾ' (Kali Jota) ਬਲਾਕਬਸਟਰ ਰਹੀ ਅਤੇ ਅੱਜ ਵੀ ਸਿਨੇਮਾਘਰਾਂ 'ਚ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ। 

ਦੱਸ ਦਈਏ ਕਿ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ਨੇ ਹੁਣ ਤੱਕ ਕਰੀਬ 40 ਕਰੋੜ ਦੇ ਕਰੀਬ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਹੁਣ ਸਰਤਾਜ (Satinder Sartaj news) ਦੇ ਨਾਂ ਇੱਕ ਹੋਰ ਵੱਡਾ ਸਨਮਾਨ ਜੁੜ ਗਿਆ ਹੈ। 

ਸਰਤਾਜ ਨੂੰ ਹਾਲ ਹੀ ਵਿੱਚ 'ਗਲੋਬਲ ਐਂਟਰਟੇਨਰ ਐਵਾਰਡ' ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸਰਤਾਜ ਨੂੰ ਇਹ ਸਨਮਾਨ ‘ਸ਼ਾਇਰਾਨਾ ਸਰਤਾਜ’ ਵਿੱਚ ਉਨ੍ਹਾਂ ਦੀ ਸ਼ਾਨਦਾਰ ਸ਼ਾਇਰੀ ਲਈ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਜਾਵੇਦ ਅਖਤਰ (Javed Akhtar) ਅਤੇ ਸ਼ਬਾਨਾ ਆਜ਼ਮੀ ਵੱਲੋਂ ਹਾਲ ਹੀ ਵਿੱਚ ਇੱਕ ਉਰਦੂ ਸ਼ਾਇਰੀ ਐਲਬਮ 'ਸ਼ਾਇਰਾਨਾ - ਸਰਤਾਜ' ਲਾਂਚ ਕੀਤੀ ਗਈ। ਉਰਦੂ ਐਲਬਮ ਵਿੱਚ ਪੰਜਾਬ ਵਿੱਚੋਂ ਲਗਭਗ ਗਾਇਬ ਹੋ ਚੁੱਕੀ 'ਉਰਦੂ' ਭਾਸ਼ਾ ਵਿੱਚ ਸੁੰਦਰ ਕਵਿਤਾਵਾਂ ਸ਼ਾਮਲ ਹਨ। ਇਸ ਸਮਾਗਮ ਵਿੱਚ ਬੋਲਦਿਆਂ ਜਾਵੇਦ ਅਖਤਰ ਨੇ ਉਰਦੂ ਭਾਸ਼ਾ ਦੀ ਮਹੱਤਤਾ ਅਤੇ ਇਸ ਦੇ ਪਿਛਲੇ ਵਿਕਾਸ ਅਤੇ ਪ੍ਰਮੁੱਖਤਾ ਵਿੱਚ ਪੰਜਾਬ ਦੀ ਭੂਮਿਕਾ 'ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ: Jalandhar By-Poll: ਕਾਂਗਰਸ ਨੇ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਨੂੰ ਐਲਾਨਿਆ ਉਮੀਦਵਾਰ, ਰਾਹੁਲ ਗਾਂਧੀ ਨੇ ਨਿਭਾਇਆ ਆਪਣਾ ਵਾਅਦਾ

ਸਤਿੰਦਰ ਸਰਤਾਜ (Punjabi singer Satinder Sartaj news) ਨੇ ਆਪਣੀ ਵੱਖਰੀ ਅਤੇ ਖੂਬਸੂਰਤ ਸ਼ਾਇਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਬਾਲੀਵੁੱਡ ਦੇ ਦਿੱਗਜ ਲੇਖਕ ਅਤੇ ਸ਼ਾਇਰ ਜਾਵੇਦ ਅਖਤਰ ਵੀ ਸਰਤਾਜ ਦੀ ਤਾਰੀਫ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਜਾਵੇਦ ਅਖਤਰ ਨੇ ਸਤਿੰਦਰ ਸਰਤਾਜ ਦੀ ਤਾਰੀਫ ਕਰਦਿਆਂ ਕਿਹਾ ਕਿ 'ਸਰਤਾਜ ਦਾ ਇੱਕ ਹੀ ਏਜੰਡਾ ਹੈ, ਉਹ ਸਾਡੇ ਪੇਟ 'ਤੇ ਲੱਤ ਮਾਰਨ ਆਇਆ ਹੈ।'

ਸਰਤਾਜ ਨੂੰ ਹਾਲ ਹੀ ਵਿੱਚ ਫਿਲਮ ‘ਕਲੀ ਜੋਟਾ’ (Kali Jota) ਲਈ ਪੰਜਾਬ ਸਰਕਾਰ ਵੱਲੋਂ ‘ਪੰਜਾਬ ਰਤਨ’ ਨਾਲ ਸਨਮਾਨਿਤ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: Kotkapura Firing Case: ਕੋਟਕਪੂਰਾ ਗੋਲੀਕਾਂਡ ਮਾਮਲੇ 'ਤੇ SIT ਨੇ ਜਾਰੀ ਕੀਤੀਆਂ ਤਸਵੀਰਾਂ

Trending news