Sri Chamkaur Sahib: ਡਾਕਟਰਾਂ ਦੀ ਹੜਤਾਲ ਦਾ ਦੂਜਾ ਦਿਨ, ਡਾਕਟਰਾਂ ਵੱਲੋਂ ਸੁਰੱਖਿਆ ਦੀਆਂ ਮੰਗਾਂ ਹਨ ਜਾਇਜ਼- ਡਾ. ਚਰਨਜੀਤ ਸਿੰਘ
Advertisement
Article Detail0/zeephh/zeephh2423048

Sri Chamkaur Sahib: ਡਾਕਟਰਾਂ ਦੀ ਹੜਤਾਲ ਦਾ ਦੂਜਾ ਦਿਨ, ਡਾਕਟਰਾਂ ਵੱਲੋਂ ਸੁਰੱਖਿਆ ਦੀਆਂ ਮੰਗਾਂ ਹਨ ਜਾਇਜ਼- ਡਾ. ਚਰਨਜੀਤ ਸਿੰਘ

Sri Chamkaur Sahib: ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਡਾਕਟਰਾਂ ਦੀਆਂ ਹਰ ਗੱਲਾਂ ਅਤੇ ਮੰਗਾਂ ਉੱਤੇ ਵਿਚਾਰ ਕਰ ਰਹੀ ਹੈ। 

Sri Chamkaur Sahib: ਡਾਕਟਰਾਂ ਦੀ ਹੜਤਾਲ ਦਾ ਦੂਜਾ ਦਿਨ, ਡਾਕਟਰਾਂ ਵੱਲੋਂ ਸੁਰੱਖਿਆ ਦੀਆਂ ਮੰਗਾਂ ਹਨ ਜਾਇਜ਼- ਡਾ. ਚਰਨਜੀਤ ਸਿੰਘ

Sri Chamkaur Sahib: ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਹੜਤਾਲ ਉੱਤੇ ਚੱਲ ਰਹੇ ਡਾਕਟਰਾਂ ਦੇ ਮਾਮਲੇ ਵਿੱਚ ਇੱਕ ਬਿਆਨ ਜਾਰੀ ਕੀਤਾ ਗਿਆ। ਵਿਧਾਇਕ ਡਾਕਟਰ ਚਰਨਜੀਤ ਨੇ ਕਿਹਾ ਕਿ ਡਾਕਟਰ ਜੋ ਆਪਣਾ ਹੱਕ ਮੰਗ ਰਹੇ ਹਨ ਉਹ ਜਾਇਜ਼ ਹਨ ਅਤੇ ਹੜਤਾਲ ਉੱਤੇ ਜਾਣਾ ਹਰ ਕਿਸੇ ਦਾ ਹੱਕ ਹੈ। ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਹੜਤਾਲ ਉੱਤੇ ਚੱਲ ਰਹੇ ਡਾਕਟਰਾਂ ਦੇ ਮਾਮਲੇ ਵਿੱਚ ਇੱਕ ਬਿਆਨ ਜਾਰੀ ਕੀਤਾ ਗਿਆ।

ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ। ਜਿੱਥੇ ਲੋਕਾਂ ਵੱਲੋਂ ਹਸਪਤਾਲਾਂ ਦੇ ਵਿੱਚ ਜਾ ਕੇ ਹੋ ਹੱਲਾ ਕੀਤਾ ਗਿਆ ਹੈ ਅਤੇ ਡਾਕਟਰਾਂ ਉੱਤੇ ਹਮਲੇ ਵੀ ਕੀਤੇ ਗਏ ਹਨ ਜੋ ਕਿ ਨਹੀਂ ਹੋਣਾ ਚਾਹੀਦਾ ਅਤੇ ਇਹ ਬਹੁਤ ਹੀ ਮੰਦਭਾਗੀ ਅਤੇ ਮਾੜੀਆਂ ਗੱਲਾਂ ਹਨ ਜੋ ਹੋ ਰਹੀਆਂ ਹਨ।

ਵਿਧਾਇਕ ਨੇ ਕਿਹਾ ਕਿ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਮੰਗ ਜਾਇਜ਼ ਹੈ ਕਿਉਂਕਿ ਉਹ ਵੀ ਪੇਸ਼ੇ ਵਜੋਂ ਬਤੌਰ ਇੱਕ ਡਾਕਟਰ ਪਹਿਲਾਂ ਹਨ ਅਤੇ ਵਿਧਾਇਕ ਬਾਅਦ ਦੇ ਵਿੱਚੋਂ ਜੇਕਰ ਹੋ ਗਿਆ ਕਿ ਡਾਕਟਰ ਚਰਨਜੀਤ ਸਿੰਘ ਖੁਦ ਅੱਖਾਂ ਦੇ ਮਾਹਰ ਡਾਕਟਰ ਹਨ। ਇਸ ਕੀਤੇ ਵਿੱਚ ਲੰਮਾ ਸਮਾਂ ਗੁਜਾਰਨ ਤੋਂ ਬਾਅਦ ਹੁਣ ਉਹ ਰਾਜਨੀਤੀ ਦੇ ਵਿੱਚ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਹਨ ਅਤੇ ਆਪਣੇ ਫੁਰਸਤ ਦੇ ਸਮੇਂ ਦੇ ਵਿੱਚ ਹੁਣ ਵੀ ਬਤੌਰ ਡਾਕਟਰ ਆਪਣੀਆਂ ਜਿੰਮੇਵਾਰੀਆਂ ਨਹੀਂ ਮਾਰ ਰਹੇ ਹਨ।

ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਡਾਕਟਰਾਂ ਵੱਲੋਂ ਮੰਗਾ ਜਾਇਜ਼ ਸਨ। ਸੁਰੱਖਿਆ ਦੀ ਮੰਗ ਬਿਲਕੁਲ ਜਾਇਜ਼ ਹੈ ਪਰ ਉਹ ਦੂਜੇ ਪਾਸੇ ਆਮ ਲੋਕਾਂ ਨੂੰ ਵੀ ਇੱਕ ਬੇਨਤੀ ਕਰਦੇ ਹਨ ਕਿ ਕਈ ਵਾਰੀ ਸਭ ਕੁਝ ਡਾਕਟਰ ਦੇ ਹੱਥ ਵਿੱਚ ਨਹੀਂ ਹੁੰਦਾ ਹੈ। ਕੋਈ ਵੀ ਅਜਿਹਾ ਡਾਕਟਰ ਨਹੀਂ ਹੋਵੇਗਾ ਜੋ ਚਾਹੇਗਾ ਕਿ ਉਸ ਦੇ ਮਰੀਜ਼ ਦਾ ਕੋਈ ਨੁਕਸਾਨ ਹੋਵੇ ਕਿਉਂਕਿ ਪੁਰਾਤਨ ਸਮੇਂ ਤੋਂ ਹੀ ਡਾਕਟਰ ਅਤੇ ਮਰੀਜ਼ ਦੇ ਰਿਸ਼ਤੇ ਨੂੰ ਬੜਾ ਹੀ ਪਵਿੱਤਰ ਰਿਸ਼ਤਾ ਮੰਨਿਆ ਗਿਆ ਹੈ। ਪਰ ਕੁਝ ਸਮਾਂ ਪਹਿਲਾਂ ਤੋਂ ਇਸ ਪਵਿੱਤਰ ਮਰੀਜ਼ ਅਤੇ ਡਾਕਟਰ ਦੇ ਰਿਸ਼ਤੇ ਵਿੱਚ ਖਟਾਸ ਪੈਦਾ ਹੁੰਦੀ ਦਿੱਖੀ ਰਹੀ ਹੈ ਜੋ ਕਿ ਸਹੀ ਨਹੀਂ ਹੈ।

ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਡਾਕਟਰਾਂ ਦੀਆਂ ਹਰ ਗੱਲਾਂ ਅਤੇ ਮੰਗਾਂ ਉੱਤੇ ਵਿਚਾਰ ਕਰ ਰਹੀ ਹੈ। ਉਹ ਉਮੀਦ ਕਰਦੇ ਹਨ ਜਲਦ ਹੀ ਜੋ ਮੰਗਾਂ ਰੱਖੀਆਂ ਗਈਆਂ ਹਨ। ਉਨ੍ਹਾਂ ਉੱਤੇ ਕੋਈ ਚੰਗੇ ਕਦਮ ਚੁੱਕੇ ਹੋਏ ਦਿਖਾਈ ਦਿੱਤੇ ਜਾਣਗੇ।

Trending news