Chandigarh News: ਸ਼ਿਵ ਸੈਨਾ ਹਿੰਦ ਦਾ ਵਫ਼ਦ ਨਿਸ਼ਾਂਤ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਨੂੰ ਮਿਲਿਆ
Advertisement
Article Detail0/zeephh/zeephh2330745

Chandigarh News: ਸ਼ਿਵ ਸੈਨਾ ਹਿੰਦ ਦਾ ਵਫ਼ਦ ਨਿਸ਼ਾਂਤ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਨੂੰ ਮਿਲਿਆ

Chandigarh News: ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਹਰ ਰੋਜ਼ ਹਿੰਦੂਆਂ ਨੂੰ ਪੰਜਾਬ ਵਿੱਚ ਟਾਰਗੇਟ ਕਰਕੇ ਕਦੋਂ ਤੱਕ ਮੌਤ ਦੇ ਘਾਟ ਉਤਾਰਿਆ ਜਾਂਦਾ ਰਹੇਗਾ। ਨਿਸ਼ਾਤ ਸ਼ਰਮਾ ਨੇ ਰਾਜਪਾਲ ਪੰਜਾਬ ਨੂੰ ਉਨ੍ਹਾਂ ਸਾਰੇ ਹਿੰਦੂ ਨੇਤਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ ਜੋ ਮਾਰੇ ਗਏ ਜਾਂ  ਜਿਨ੍ਹਾਂ 'ਤੇ ਹਮਲੇ ਹੋਏ ਹਨ।

Chandigarh News: ਸ਼ਿਵ ਸੈਨਾ ਹਿੰਦ ਦਾ ਵਫ਼ਦ ਨਿਸ਼ਾਂਤ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਨੂੰ ਮਿਲਿਆ

Chandigarh News: ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਅਗਵਾਈ ਹੇਠ ਸ਼ਿਵ ਸੈਨਾ ਹਿੰਦ ਦਾ ਇੱਕ ਵਫ਼ਦ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ।  ਇਸ ਮੌਕੇ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨੇ ਮੰਗ ਕੀਤੀ ਕਿ ਕਦੋਂ ਤੱਕ ਪੰਜਾਬ ਵਿੱਚ ਹਿੰਦੂਆਂ ’ਤੇ ਅੱਤਿਆਚਾਰ ਹੁੰਦੇ ਰਹਿਣਗੇ। ਕਦੋਂ ਤੱਕ ਸਨਾਤਨੀਆਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਰਹੇਗਾ?

ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਹਰ ਰੋਜ਼ ਹਿੰਦੂਆਂ ਨੂੰ ਪੰਜਾਬ ਵਿੱਚ ਟਾਰਗੇਟ ਕਰਕੇ ਕਦੋਂ ਤੱਕ ਮੌਤ ਦੇ ਘਾਟ ਉਤਾਰਿਆ ਜਾਂਦਾ ਰਹੇਗਾ। ਨਿਸ਼ਾਤ ਸ਼ਰਮਾ ਨੇ ਰਾਜਪਾਲ ਪੰਜਾਬ ਨੂੰ ਉਨ੍ਹਾਂ ਸਾਰੇ ਹਿੰਦੂ ਨੇਤਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ ਜੋ ਮਾਰੇ ਗਏ ਜਾਂ  ਜਿਨ੍ਹਾਂ 'ਤੇ ਹਮਲੇ ਹੋਏ ਹਨ।

ਨਿਸ਼ਾਂਤ ਨੇ ਮੰਗ ਕੀਤੀ ਹੈ ਕਿ ਸੰਦੀਪ ਥਾਪਰ 'ਤੇ ਹਮਲੇ ਦੇ ਦੋਸ਼ੀਆਂ ਨੂੰ ਇੰਨੀ ਸਖ਼ਤ ਸਜ਼ਾ ਦਿੱਤੀ ਜਾਵੇ ਕਿ ਹਿੰਦੂਆਂ ਨਾਲ ਅਜਿਹੀ ਘਟਨਾ ਮੁੜ ਨਾ ਵਾਪਰੇ। ਇਸ ਦੇ ਨਾਲ ਹੀ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨੇ ਮਾਣਯੋਗ ਰਾਜਪਾਲ ਪੰਜਾਬ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਇੱਕ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਵੇ ਜਿਸ ਦੀ ਜ਼ਿੰਮੇਵਾਰੀ ਹਿੰਦੂ ਮੰਦਰਾਂ, ਸੰਤਾਂ ਦੇ ਆਸ਼ਰਮਾਂ ਅਤੇ ਹਿੰਦੂ ਸੰਗਠਨਾਂ ਦੇ ਆਗੂਆਂ ਦੀ ਸੁਰੱਖਿਆ ਦੇ ਬਿਹਤਰ ਪ੍ਰਬੰਧ ਕੀਤੇ ਜਾਣ ਗਊ ਸ਼ੈੱਡਾਂ ਅਤੇ ਗਾਵਾਂ ਦੀ ਸੁਰੱਖਿਆ ਲਈ ਭੁਗਤਾਨ ਕੀਤਾ ਜਾਵੇ।

ਇਸ ਮੌਕੇ ਸੈਨਾ ਦੇ ਰਾਸ਼ਟਰੀ ਬੁਲਾਰੇ ਦੀਪਕ ਸ਼ਾਂਡਿਲਿਆ ਅਤੇ ਉੱਤਰ ਭਾਰਤ ਦੇ ਇੰਚਾਰਜ ਦੀਪਾਂਸ਼ੂ ਸੂਦ ਨੇ ਮਾਨਯੋਗ ਰਾਜਪਾਲ ਨੂੰ ਦੱਸਿਆ ਕਿ ਪੰਜਾਬ ਵਿੱਚ ਨਿਹੰਗਾਂ ਦੀਆਂ ਕਿਰਪਾਨਾਂ ਲਗਾਤਾਰ ਹਿੰਦੂਆਂ ਦੇ ਖੂਨ ਨਾਲ ਰੰਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਦੀਪਕ ਸ਼ਾਂਡਿਲਿਆ ਨੇ ਕਿਹਾ ਕਿ ਕੁਝ ਗਰਮ ਖਿਆਲੀ ਕੱਟੜਪੰਥੀ ਹਿੰਦੂਆਂ ਦੇ ਖੂਨੀ ਦੁਸ਼ਮਣ ਬਣ ਚੁੱਕੇ ਹਨ ਅਤੇ ਪੰਜਾਬ ਦੇ ਹਰ ਸਨਾਤਨ ਦੀ ਆਵਾਜ਼ ਨੂੰ ਦਬਾਉਣ ਰਹੇ ਹਨ। ਇਸ ਸਬੰਧੀ ਸ਼ਿਵ ਸੈਨਾ ਹਿੰਦ ਦੀ ਤਰਫੋਂ ਮਾਨਯੋਗ ਰਾਜਪਾਲ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ।

 

Trending news