ਪ੍ਰੇਮ ਨਗਰ ਦੇ ਇੱਕ ਗੈਸਟ ਹਾਊਸ ’ਚ ਪੁਲਿਸ ਮੁਲਾਜ਼ਮ ਸੁਖਵਿੰਦਰ ਸਿੰਘ ਅਤੇ ਉਸਦੀ ਮਹਿਲਾ ਮਿੱਤਰ ਲਿਵ-ਇਨ-ਰਿਲੇਸ਼ਨ ’ਚ ਰਹਿੰਦੇ ਸਨ।
Trending Photos
ਭਰਤ ਸ਼ਰਮਾ / ਲੁਧਿਆਣਾ: ਸ਼ਹਿਰ ਦੇ ਪ੍ਰੇਮ ਨਗਰ ਇਲਾਕੇ ’ਚ ਗੋਲੀ ਚੱਲਣ ਨਾਲ ਕੁੜੀ ਦੀ ਮੌਤ ਹੋ ਗਈ। ਪੁਲਿਸ ਮੁਲਾਜ਼ਮ (Police officer) ਦੀ ਸ਼ਨਾਖਤ ਸੁਖਵਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਸ ਦੀ ਮਹਿਲਾ ਦੋਸਤ ਮਨਦੀਪ ਕੌਰ ਪ੍ਰੇਮ ਨਗਰ ਇਲਾਕ਼ੇ ’ਚ ਪੀ ਜੀ ਚ ਰਹਿੰਦੀ ਸੀ।
ਜਨਮ ਦਿਨ ਮੌਕੇ ਗਿਫ਼ਟ ਨੂੰ ਲੈ ਕੇ ਹੋਇਆ ਤਕਰਾਰ
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪ੍ਰੇਮ ਨਗਰ ਦੇ ਇੱਕ ਗੈਸਟ ਹਾਊਸ ’ਚ ਪੁਲਿਸ ਮੁਲਾਜ਼ਮ ਸੁਖਵਿੰਦਰ ਸਿੰਘ ਅਤੇ ਉਸਦੀ ਮਹਿਲਾ ਮਿੱਤਰ ਲਿਵ-ਇਨ-ਰਿਲੇਸ਼ਨ (live-in-relation) ’ਚ ਰਹਿੰਦੇ ਸਨ। ਬੀਤੇ ਦਿਨ ਮਨਦੀਪ ਕੌਰ ਦਾ ਜਨਮ ਦਿਨ ਸੀ, ਇਸ ਦੌਰਾਨ ਗਿਫ਼ਟ ਨੂੰ ਲੈਕੇ ਦੋਹਾਂ ਵਿਚਾਲੇ ਝਗੜਾ ਹੋ ਗਿਆ।
ਇਸ ਤਕਰਾਰ ’ਚ ਗੱਲ ਇੰਨੀ ਵੱਧ ਗਈ ਕਿ ਹੱਥੋ-ਪਾਈ ਦੌਰਾਨ ਅਚਾਨਕ ਗੋਲੀ ਚੱਲ ਗਈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਗੋਲੀ ਪੁਲਿਸ ਮੁਲਾਜ਼ਮ ਨੇ ਚਲਾਈ ਹੈ ਜਾਂ ਕੁੜੀ ਨੇ ਆਪਣੇ-ਆਪ ਨੂੰ ਗੋਲੀ ਮਾਰੀ ਹੈ।
ਪੁਲਿਸ ਵਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦੇ ਦੱਸਣ ਮੁਤਾਬਕ ਜਦੋਂ ਉਸ ਨੂੰ ਡੀ ਐਮ ਸੀ ਹਸਪਤਾਲ ਪਹੁੰਚਾਇਆ ਗਿਆ ਉਸ ਸਮੇਂ ਕੁੜੀ ਦੀ ਹਾਲਤ ਗੰਭੀਰ ਸੀ। ਉਨ੍ਹਾਂ ਦੱਸਿਆ ਕਿ ਗੋਲੀ ਪੁਲਿਸ ਮੁਲਾਜ਼ਮ ਦੀ ਪਿਸਤੌਲ ਨਾਲ ਹੀ ਚੱਲੀ ਹੈ ਬਾਕੀ ਪਿਸਤੌਲ ਮੁਲਾਜ਼ਮ ਦਾ ਨਿੱਜੀ ਹੈ ਜਾਂ ਮਹਿਕਮੇ ਦਾ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਲੁਧਿਆਣਾ ਦੇ ਥਾਣਾ ਡਵੀਜ਼ਨ ਨੰ. 8 ਦੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਇਸ ਸਬੰਧੀ ਅਗਲੇਰੀ ਕਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮੁਲਾਜ਼ਮ ਅਤੇ ਮਹਿਲਾ ਦੇ ਮੋਬਾਈਲਾਂ ਦਾ ਡਾਟਾ ਵੀ ਖੰਗਾਲਿਆ ਜਾ ਰਿਹਾ ਹੈ, ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਕਰ ਰਹੀ ਹੈ।
ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਮਹਿਲਾ ਨੇ ਹਸਪਤਾਲ ’ਚ ਦਮ ਤੋੜ ਦਿੱਤਾ ਹੈ।